19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਨੈਸ਼ਨਲ ਆਯੁਰਵੈਦ ਦਿਵਸ ਮਨਾਇਆ

ਅਜੀਤ ਡੈਸਕ 24-09-2025
ਖੰਨਾ, 23 ਸਤੰਬਰ (ਹਰਜਿੰਦਰ ਸਿੰਘ ਲਾਲ)-ਡਾ. ਰਵੀ ਕੁਮਾਰ ਡੂਮਰਾ ਡਾਇਰੈਕਟਰ ਆਫ ਆਯੁਰਵੈਦਾ ਪੰਜਾਬ ਦੇ ਦਿਸ਼ਾ ਨਿਰਦੇਸ਼ ਡਾ. ਰਮਨ ਖੰਨਾ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਲੁਧਿਆਣਾ ਦੀ ਅਗਵਾਈ ਹੇਠ ਭਗਤ ਪੂਰਨ ਸਿੰਘ ਚੈਰੀਟੇਬਲ ਐਜੂਕੇਸ਼ਨਲ ਐਂਡ ਵੈੱਲਫੇਅਰ ਸੁਸਾਇਟੀ, ਖੰਨਾ ਦੇ ਪ੍ਰਧਾਨ ਸ਼ਿਵ ਕੁਮਾਰ ਬਾਵਾ ਦੇ ਸਹਿਯੋਗ ਨਾਲ ਆਯੁਰਵੈਦ ਦਿਵਸ ਗੁਰਦੁਆਰਾ ਸੰਤ ਬਾਬਾ ਨਿਰਗੁਣ ਦਾਸ ਜੀ, ਖੰਨਾ ਖ਼ੁਰਦ ਵਿਖੇ ਫ਼ਰੀ ਆਯੁਰਵੈਦਿਕ ਮੈਡੀਕਲ ਕੈਂਪ ਲਗਾ ਕੇ ਮਨਾਇਆ | ਕੈਂਪ ਦਾ ਉਦਘਾਟਨ ਡਾ. ਰਮਨ ਖੰਨਾ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਲੁਧਿਆਣਾ ਨੇ ਕੀਤਾ | ਸਮਾਗਮ ਦੀ ਪ੍ਰਧਾਨਗੀ ਚੈਰੀਟੇਬਲ ਸੰਸਥਾ ਦੇ ਪ੍ਰਧਾਨ ਸ਼ਿਵ ਕੁਮਾਰ ਬਾਵਾ ਨੇ ਕੀਤੀ | ਆਯੁਰਵੈਦ ਦਿਵਸ ਸਾਲ 2025 ਦਾ ਥੀਮ ਲੋਕਾਂ ਲਈ ਆਯੁਰਵੈਦ ਗ੍ਰਹਿ ਲਈ ਆਯੁਰਵੇਦ ਬਾਰੇ ਜਾਗਰੂਕ ਕੀਤਾ | ਕੈਂਪ ਵਿਚ ਡਾ. ਦੀਵਾਨ ਚੰਦ ਧੀਰ ਸੀਨੀਅਰ ਆਯੁਰਵੈਦਿਕ ਫਿਜੀਸ਼ਨ, ਡਾ. ਪੰਕਜ ਸ਼ਰਮਾ ਆਯੁਰਵੈਦਿਕ ਮੈਡੀਕਲ ਅਫ਼ਸਰ ਆਯੂਸ਼ਮਾਨ ਆਰੋਗਿਆ ਕੇਂਦਰ (ਆਯੂਸ਼) ਖੰਨਾ, ਨੇ 73 ਮਰੀਜਾਂ ਦਾ ਚੈੱਕਅਪ ਕੀਤਾ ਅਤੇ ਉਪਵੈਦ ਪ੍ਰਮੋਦ ਭਾਰਤੀ ਨੇ ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ | ਅਟੈਂਡੈਂਟ ਨਿਰਮਲ ਸਿੰਘ ਵੀ ਹਾਜ਼ਰ ਰਹੇ | ਵਿਸ਼ੇਸ਼ ਤੌਰ 'ਤੇ ਐਮ. ਸੀ. ਸੁੱਖਮਨਜੀਤ ਸਿੰਘ ਅਤੇ ਡਾ. ਰਾਜਨ ਕੋਸ਼ਲ ਵੀ ਪਹੁੰਚੇ |
ਪਿਛਲੀ ਖ਼ਬਰ ਖ਼ੂਨਦਾਨ ਕੈਂਪ 28 ਸਤੰਬਰ ਨੂੰ ਅਗਲੀ ਖ਼ਬਰ ਸੁਖਬੀਰ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਸੇਵਾਵਾਂ ਨਿਭਾਉਣਾ ਸ਼ਲਾਘਾਯੋਗ- ਦੌਲਤਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।