14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਹੜ੍ਹ ਪ੍ਰਭਾਵਿਤ ਪਿੰਡਾਂ 'ਚ ਸਰਕਾਰੀ ਮੈਡੀਕਲ ਟੀਮ ਦੇ ਕੈਂਪ ਜਾਰੀ- ਐੱਸ. ਐੱਮ. ਓ.

ਅਜੀਤ ਡੈਸਕ 23-09-2025
ਮਾਛੀਵਾੜਾ ਸਾਹਿਬ, 22 ਸਤੰਬਰ (ਮਨੋਜ ਕੁਮਾਰ)-ਸਤਲੁਜ ਦਰਿਆ ਕਿਨਾਰੇ ਪੈਂਦੇ ਪਿੰਡ ਦੁਆਣਾ, ਸਿਕੰਦਰਪੁਰ ਤੇ ਧੁੱਲੇਵਾਲ ਵਿਖੇ ਪਿਛਲੇ ਲਗਭਗ 15 ਦਿਨਾਂ ਤੋਂ ਸਰਕਾਰੀ ਮੈਡੀਕਲ ਕੈਂਪਾਂ ਦੁਆਰਾ ਆਮ ਲੋਕਾਂ ਦਾ ਮੁਫ਼ਤ ਚੈੱਕਅਪ ਕੀਤਾ ਜਾ ਰਿਹਾ ਹੈ ਅਤੇ ਦਵਾਈਆਂ ਵੀ ਵੰਡੀਆਂ ਜਾ ਰਹੀਆਂ ਹਨ ¢ ਇਸ ਬਾਰੇ ਜਾਣਕਾਰੀ ਦਿੰਦਿਆਂ ਐੱਸ. ਐੱਮ. ਓ. ਡਾ. ਜਸਦੇਵ ਸਿੰਘ ਨੇ ਦੱਸਿਆ ਕਿ ਇਹ ਮੈਡੀਕਲ ਟੀਮ ਹੜ੍ਹ ਪ੍ਰਭਾਵਿਤ ਖੇਤਰ, ਹਾਲਾਂਕਿ ਇਸ ਇਲਾਕੇ ਵਿਚ ਪਾਣੀ ਨਾਲ ਕੋਈ ਨੁਕਸਾਨ ਤਾਂ ਨਹੀਂ ਹੋਇਆ | ਪਰ ਫਿਰ ਵੀ ਇਸ ਇਲਾਕੇ ਦੇ ਆਸ ਪਾਸ ਜੰਗਲ ਵੀ ਹਨ | ਅੱਜ ਕੱਲ੍ਹ ਵਾਇਰਲ ਬੁਖ਼ਾਰ ਦੀ ਦਸਤਕ ਹੈ ਤੇ ਲਗਾਤਾਰ ਪੈਦਾ ਹੋ ਰਿਹਾ ਮੱਛਰ ਆਮ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਰਿਹਾ ਹੈ | ਇਸ ਤੋਂ ਬਚਾਅ ਲਈ ਸਾਡੀ ਮੈਡੀਕਲ ਟੀਮ ਚੈੱਕਅਪ ਕਰ ਕੇ ਹਰ ਸੰਭਵ ਇਲਾਜ ਕਰਦੀ ਹੈ ਅਤੇ ਇਸ ਨਾਲ ਆਮ ਲੋਕਾਂ ਨੂੰ ਬਹੁਤ ਫ਼ਾਇਦਾ ਵੀ ਹੋਇਆ ਹੈ ¢ ਮੈਡੀਕਲ ਟੀਮ ਦੁਆਰਾ ਚੈੱਕਅਪ ਕੈਂਪ ਦਾ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ¢

ਪਿਛਲੀ ਖ਼ਬਰ ਆੜ੍ਹਤੀਆਂ ਵਲੋਂ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਬਾਕੀ ਅਹੁਦੇਦਾਰਾਂ ਦਾ ਸਨਮਾਨ ਅਗਲੀ ਖ਼ਬਰ ਰਾਜੇਵਾਲ ਵਲੋਂ ਕਰਵਾਏ ਸਮਾਗਮ 'ਚ ਸਪੀਕਰ ਸੰਧਵਾਂ, ਮੰਤਰੀ ਚੀਮਾ, ਖੁੱਡੀਆਂ ਤੇ ਬਲਬੀਰ ਸਿੰਘ ਪਹੁੰਚੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।