31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਸੰਤ ਬਲਜਿੰਦਰ ਸਿੰਘ ਦੇ ਅਕਾਲ ਚਲਾਣੇ 'ਤੇ ਬਾਬਾ ਹਰਜੀਤ ਸਿੰਘ ਬਾਜਵਾ ਵਲੋਂ ਦੁੱਖ ਪ੍ਰਗਟ

ਅਜੀਤ ਡੈਸਕ 02-09-2025
ਰਾੜਾ ਸਾਹਿਬ, 1 ਸਤੰਬਰ (ਸੁਖਵੀਰ ਸਿੰਘ ਚਣਕੋਈਆਂ)- ਸੰਪ੍ਰਦਾਇ ਰਾੜਾ ਸਾਹਿਬ ਦੇ ਮੁਖੀ ਸੰਤ ਬਲਜਿੰਦਰ ਸਿੰਘ ਦੇ ਅਕਾਲ ਚਲਾਣੇ 'ਤੇ ਦੁੱਖ ਪ੍ਰਗਟ ਕਰਦਿਆਂ ਉੱਘੇ ਕੀਰਤਨੀਏ ਬਾਬਾ ਹਰਜੀਤ ਸਿੰਘ ਈਨਾ ਬਾਜਵਾ ਨੇ ਕਿਹਾ ਕਿ ਸੰਤ ਬਲਜਿੰਦਰ ਸਿੰਘ ਸੇਵਾ ਦੇ ਪੰੁਜ ਉੱਚੀ ਸੋਚ ਦੇ ਧਾਰਨੀ ਨਾਮ ਬਾਣੀ ਵਿਚ ਜੁੜੀ ਹੋਈ ਦਰਗਾਹੀ ਰੂਹ ਸਨ, ਜਿਨ੍ਹਾਂ ਜਿੱਥੇ ਦੇਸ਼ਾਂ-ਵਿਦੇਸ਼ਾਂ ਅੰਦਰ ਵੀ ਸੰਗਤਾਂ ਨੂੰ ਗੁਰਬਾਣੀ ਸਿਮਰਨ ਨਾਲ ਜੋੜਿਆ, ਉੱਥੇ ਹੀ ਅਨੇਕਾਂ ਪ੍ਰਾਣੀਆਂ ਨੂੰ ਖੰਡੇ ਬਾਟੇ ਦਾ ਅੰਮਿ੍ਤ ਛਕਾਇਆ | ਉਨ੍ਹਾਂ ਕਿਹਾ ਕਿ ਸੰਤ ਬਲਜਿੰਦਰ ਸਿੰਘ ਦੀਆਂ ਸੇਵਾਵਾਂ ਨੂੰ ਰਹਿੰਦੀਆਂ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ ਅਤੇ ਭੁਲਾਇਆ ਨਹੀਂ ਜਾਵੇਗਾ |
ਪਿਛਲੀ ਖ਼ਬਰ ਅਧਿਆਪਕ ਦਿਵਸ ਮੌਕੇ ਐਨ. ਪੀ. ਐੱਸ. ਕਰਮਚਾਰੀ ਕਰਨਗੇ ਭੁੱਖ ਹੜਤਾਲ- ਜਸਵਿੰਦਰ ਸਿੰਘ ਅਗਲੀ ਖ਼ਬਰ ਹੜ੍ਹ ਪੀੜਤਾਂ ਬਾਰੇ ਮੁੱਖ ਮੰਤਰੀ ਹੁਣ ਚੁੱਪ ਕਿਉ- ਗਿੱਲ ਬੇਰ ਕਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।