31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਹੜ੍ਹ ਪੀੜਤਾਂ ਬਾਰੇ ਮੁੱਖ ਮੰਤਰੀ ਹੁਣ ਚੁੱਪ ਕਿਉ- ਗਿੱਲ ਬੇਰ ਕਲਾਂ

ਅਜੀਤ ਡੈਸਕ 02-09-2025
ਮਲੌਦ, 1 ਸਤੰਬਰ (ਦਿਲਬਾਗ ਸਿੰਘ ਚਾਪੜਾ)- ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਤੇ ਸਾਬਕਾ ਬਲਾਕ ਸੰਮਤੀ ਮੈਂਬਰ ਗੁਰਮੇਲ ਸਿੰਘ ਗਿੱਲ ਬੇਰ ਕਲਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾ ਤਾਂ ਮੁਰਗੀ ਅਤੇ ਬੱਕਰੀ ਮਰਨ 'ਤੇ ਵੀ ਮੁਆਵਜ਼ਾ ਦੇਣ ਦੇ ਬਿਆਨ ਦਿੰਦੇ ਸਨ ਪਰ ਹੁਣ ਮੁੱਖ ਮੰਤਰੀ ਚੁੱਪ ਕਿਉ ਹਨ | ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ 6 ਮਹੀਨੇ ਪਹਿਲਾ ਹੀ ਹੜ੍ਹਾਂ ਲਈ ਪ੍ਰਬੰਧ ਕਰਨ ਦੀਆਂ ਨਸੀਹਤਾਂ ਦੇਣ ਵਾਲੇ ਮੁੱਖ ਮੰਤਰੀ ਅਪਣਾਈ ਬਾਕੀ ਗੱਲਾਂ ਵਾਂਗ ਅਮਲ ਕਰਨਾ ਭੁੱਲ ਗਏ ਅਤੇ ਫਿਰ ਹੜ੍ਹਾਂ ਦੀ ਸਥਿਤੀ ਦੇ ਬਾਵਜੂਦ ਪੰਜਾਬ ਨੂੰ ਲਾਵਾਰਸ ਛੱਡ ਕੇ ਦੂਸਰੇ ਸੂਬਿਆਂ ਦੇ ਪ੍ਰੋਗਰਾਮਾਂ ਵਿਚ ਰੁੱਝੇ ਰਹੇ | ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰ ਕਲਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਮੇਂ ਰਹਿੰਦੇ ਸਹੀ ਪ੍ਰਬੰਧ ਕੀਤੇ ਹੁੰਦੇ ਤਾਂ ਸ਼ਾਇਦ ਅੱਜ ਹਾਲਾਤ ਕੁੱਝ ਹੋਰ ਹੁੰਦੇ | ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਕੇਂਦਰ ਨਾਲ ਰਾਬਤਾ ਕਰਕੇ ਰਾਹਤ ਕਾਰਜਾਂ ਨੂੰ ਤੇਜ ਕੀਤਾ ਜਾਵੇ ਅਤੇ ਪੀੜਤਾਂ ਨੂੰ ਨੁਕਸਾਨ ਅਨੁਸਾਰ ਫੋਰੀ ਮੁਆਵਜ਼ਾ ਦਿੱਤਾ ਜਾਵੇ |
ਪਿਛਲੀ ਖ਼ਬਰ ਸੰਤ ਬਲਜਿੰਦਰ ਸਿੰਘ ਦੇ ਅਕਾਲ ਚਲਾਣੇ 'ਤੇ ਬਾਬਾ ਹਰਜੀਤ ਸਿੰਘ ਬਾਜਵਾ ਵਲੋਂ ਦੁੱਖ ਪ੍ਰਗਟ ਅਗਲੀ ਖ਼ਬਰ ਹੜ੍ਹ ਪੀੜਤਾਂ ਦੀ ਮਦਦ ਲਈ ਅਧਿਆਪਕ ਯੂਨੀ. ਨੇ ਕਮੇਟੀ ਗਠਿਤ ਕੀਤੀ- ਕਾਕਾ ਬੇਰ ਕਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।