31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਅੱਸੂ-ਕੱਤਕ ਵਿਚ ਗੰਨੇ ਦੀ ਬਿਜਾਈ ਸੰਬੰਧੀ ਸ਼ੂਗਰ ਮਿੱਲ ਸਲਾਣਾ ਦੇ ਅਧਿਕਾਰੀਆਂ ਵਲੋਂ ਕਿਸਾਨਾਂ ਨਾਲ ਮੀਟਿੰਗ

ਅਜੀਤ ਡੈਸਕ 02-09-2025
ਪਾਇਲ, 1 ਸਤੰਬਰ (ਨਿਜ਼ਾਮਪੁਰ, ਰਜਿੰਦਰ ਸਿੰਘ)-ਨਾਹਰ ਸ਼ੂਗਰ ਮਿੱਲ਼ ਅਮਲੋਹ ਦੇ ਅਧਿਕਾਰੀਆਂ ਵੱਲੋ ਮਕਸੂਦੜਾ ਵਿਖੇ ਕੱਤਕ ਅੱਸੂ ਵਿਚ ਗੰਨੇ ਦੀ ਬਿਜਾਈ ਕਰਨ ਸੰਬੰਧੀ ਨਜ਼ਦੀਕੀ ਪਿੰਡ ਮਕਸੂਦੜਾ ਵਿਖੇ ਮੀਟਿੰਗ ਕੀਤੀ ਗਈ | ਜਿਸ ਵਿਚ ਵੀ ਪੀ ਕੇਨ ਸੁਧੀਰ ਕੁਮਾਰ,ਸੀਨੀਅਰ ਕੇਨ ਮੈਨੇਜਰ ਰਾਮਵੀਰ ਰਾਣਾ ਨੇ ਸ਼ਮੂਲੀਅਤ ਕੀਤੀ | ਮੀਟਿੰਗ ਵਿਚ ਸੁਧੀਰ ਕੁਮਾਰ ਵੱਲੋ ਮਿੱਲ ਵੱਲੋਂ ਕਿਸਾਨਾਂ ਨੂੰ ਮਿੱਲ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੰਨੇ ਦੀ ਬਿਜਾਈ ਕਰਨ ਵਾਲੇ ਕਿਸਾਨ ਨੂੰ ਬਿਨਾ ਵਿਆਜ ਤੋ ਕਰਜ਼ਾ, ਮੂਢੇ ਗੰਨੇ ਦੀ ਸਾਂਭ ਸੰਭਾਲ ਲਈ 5000 ਪ੍ਰਤੀ ਏਕੜ ਕਰਜ਼ਾ ਅਤੇ ਕੋਰਾਜਨ ਵਰਗੀਆਂ ਦਵਾਈਆਂ ਘੱਟ ਰੇਟ ਤੇ ਉਪਲਬਧ ਕਰਾਈਆਂ ਜਾਂਦੀਆਂ ਹਨ | ਰਾਮਵੀਰ ਰਾਣਾ ਨੇ ਕਿਹਾ ਕਿ ਸਤੰਬਰ ਦੇ ਦੂਸਰੇ ਪੰਦਰਵਾੜੇ ਸੀ. ਓ. ਪੀ. ਬੀ 95, ਸੀ. ਓ. ਪੀ. ਬੀ 96, ਸੀ. ਓ 15023, ਸੀ. ਈ. ਪੀ. ਬੀ 92. ਸੀ .ਓ 118, ਸੀ. ਓ. ਜੇ 85 ਅਤੇ ਸੀ . ਓ. ਜੇ 64 ਦੀ ਬਿਜਾਈ ਸ਼ੁਰੂ ਕਰ ਦਿਓ | ਗੰਨੇ ਦੀ ਬਿਜਾਈ 2 ਕਤਾਰਾਂ ਵਿਚ 1 ਫੁੱਟ ਚੌੜੀਆਂ ਅਤੇ 20-25 ਸੈਂਟੀਮੀਟਰ ਡੂੰਘੀਆਂ ਖਾਲੀਆਂ ਵਿਚ ਕਰੋ | ਸੀ. ਡੀ. ਓ ਹਰਮਿੰਦਰ ਸਿੰਘ, ਲਖਵੀਰ ਸਿੰਘ ਟਿਵਾਣਾ, ਤੇਜਪਾਲ ਸਿੰਘ ਨੇ ਕਿਹਾ ਕਿ ਜ਼ਿਆਦਾ ਮੁਨਾਫ਼ੇ ਲਈ ਕਿਸਾਨ ਗੰਨੇ ਦੀ ਫ਼ਸਲ ਵਿਚ ਤੋਰੀਆਂ, ਆਲੂ ਅਤੇ ਲਸਣ ਦੀ ਬਿਜਾਈ ਵੀ ਕਰ ਸਕਦੇ ਹਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਮਿੰਦਰ ਸਿੰਘ, ਕਸ਼ਮੀਰਾ ਸਿੰਘ, ਮਨਦੀਪ ਸਿੰਘ, ਹਰਜੀਤ ਸਿੰਘ, ਇੰਦਰਪਾਲ ਸਿੰਘ, ਦਵਿੰਦਰ ਸਿੰਘ, ਸੁਖਦੇਵ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਵਿਚ ਆਏ ਹੜ੍ਹਾਂ ਨੇ ਕਿਸਾਨਾਂ, ਮਜ਼ਦੂਰਾਂ ਅਤੇ ਗਰੀਬ ਲੋਕਾਂ ਦੀ ਜ਼ਿੰਦਗੀ ਤਬਾਹ ਕਰ ਦਿੱਤੀ- ਕੋਟ ਪਨੈਚ ਅਗਲੀ ਖ਼ਬਰ ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਵਿਚ ਮਨਾਇਆ 'ਰਾਸ਼ਟਰੀ ਖੇਡ ਦਿਵਸ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।