ਮਲੌਦ, 21 ਜੁਲਾਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਅਜੋਕੇ ਸਮੇਂ ਵਿਚ ਫ਼ਜ਼ੂਲ ਦੇ ਖਰਚੇ ਨੂੰ ਛੱਡ ਕੇ ਵਾਤਾਵਰਨ ਦੀ ਸ਼ੁੱਧਤਾ ਨੂੰ ਮੁੱਖ ਰੱਖਦਿਆਂ ਪਿੰਡ ਲਸਾੜਾ ਦੇ ਜੰਮਪਲ ਉੱਭਰਦੇ ਕਬੱਡੀ ਖਿਡਾਰੀ ਗੁਰਜੰਟ ਸਿੰਘ ਜੰਟਾ ਵਲੋਂ ਆਪਣੇ ਜਨਮ ਦਿਨ ਦੀ ਖ਼ੁਸ਼ੀ ਵਿਚ 31 ਫਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ ਅਤੇ ਬੂਟਿਆਂ ਨੂੰ ਪਾਲਣ ਦੀ ਜ਼ਿੰਮੇਵਾਰੀ ਵੀ ਲਈ ਗਈ | ਪਹਿਲਾ ਬੂਟਾ ਸੁਦਾਗਰ ਸਿੰਘ ਫ਼ੌਜੀ ਵੱਲੋਂ ਲਾ ਕੇ ਸ਼ੁੱਭ ਕਾਮਨਾਵਾਂ ਦਿੱਤੀਆਂ | ਇਸ ਮੌਕੇ ਹੋਰਨਾਂ ਤੋਂ ਇਲਾਵਾ ਫੋਰਮੈਨ ਗੋਬਿੰਦ ਸਿੰਘ ਲਸੋਈ, ਸੁਖਦਰਸ਼ਨ ਸਿੰਘ ਘੋਕਾ, ਮਿਸਤਰੀ ਰਣਧੀਰ ਸਿੰਘ, ਦਲਜੀਤ ਸਿੰਘ, ਮਨਪ੍ਰੀਤ ਸਿੰਘ ਮਨੀ, ਬਲਕਾਰ ਸਿੰਘ, ਮੇਵਾ ਦਾਸ, ਗੁਰਜੀਤ ਸਿੰਘ, ਹਰਪਾਲ ਸਿੰਘ ਆਦਿ ਹਾਜ਼ਰ ਸਨ |