ਖੰਨਾ, 20 ਜੁਲਾਈ (ਹਰਜਿੰਦਰ ਸਿੰਘ ਲਾਲ)-ਸ਼੍ਰੀ ਹਿੰਦੂ ਤਖਤ ਦੇ ਰਾਸ਼ਟਰੀ ਪ੍ਰਧਾਨ ਅਤੇ ਮੁੱਖ ਸੇਵਾਦਾਰ ਮਹੰਤ ਪ੍ਰਵੀਣ ਕੁਮਾਰ ਅਤੇ ਸ਼੍ਰੀ ਹਿੰਦੂ ਤਖਤ ਦੇ ਰਾਸ਼ਟਰੀ ਸੰਗਠਨ ਮੰਤਰੀ ਅਤੇ ਗਊ ਰੱਖਿਆ ਦਲ ਦੇ ਰਾਸ਼ਟਰੀ ਪ੍ਰਧਾਨ ਸਤੀਸ਼ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਮੁੱਖ ਦਫ਼ਤਰ ਵਿਚ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਆਵਾਹਨ ਪੀਠਾਧੀਸ਼ਵਰ ਆਚਾਰੀਆ ਮਹਾਂਮੰਡਲੇਸ਼ਵਰ ਸ਼੍ਰੀ ਸ਼੍ਰੀ 1008 ਅਨੰਤ ਸ਼੍ਰੀ ਵਿਭੂਸ਼ਿਤ ਅਵਧੂਤ ਬਾਬਾ ਅਰੁਣ ਗਿਰੀ, ਪੀਠਾਧੀਸ਼ਵਰ ਸ੍ਰੀ ਮਾਂ ਬਗਲਾਮੁਖੀ ਧਾਮ ਅਨੰਤ ਸ੍ਰੀ ਵਿਭੂਸ਼ਿਤ ਸ੍ਰੀ ਸ੍ਰੀ 1008 ਮਹਾਂਮੰਡਲੇਸ਼ਵਰ ਸਵਾਮੀ ਕ੍ਰਿਸ਼ਨਾਨੰਦ ਪੁਰੀ ਮਹਾਰਾਜ, ਨਿੰਰਜਨੀ ਅਖਾੜਾ ਅਤੇ ਧਰਮਾਧੀਸ਼ ਸ਼੍ਰੀ ਹਿੰਦੂ ਤਖਤ ਸਮੇਤ ਸੰਤ ਮਹਾਤਮਾ ਹਾਜ਼ਰ ਸਨ | ਮਹੰਤ ਪ੍ਰਵੀਣ ਕੁਮਾਰ ਨੇ ਸਾਰੇ ਸੰਤ ਮਹਾਤਮਾਵਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ | ਪਿਛਲੇ ਕੁੱਝ ਸਮੇਂ ਤੋਂ ਗਊ ਰੱਖਿਆ ਦਲ ਵੱਲੋਂ ਪੰਜਾਬ ਵਿਚ ਲਗਾਤਾਰ ਗਊ ਮਾਸ ਦੀਆਂ ਫ਼ੈਕਟਰੀ ਫੜੇ ਜਾਣ ਲਈ ਕੀਤੀ ਮਿਹਨਤ ਤੇ ਸੰਤ ਮਹਾਤਮਾਵਾਂ ਨੇ ਗਊ ਸੇਵਕਾਂ ਨੂੰ ਆਸ਼ੀਰਵਾਦ ਦਿੱਤਾ | ਉਨ੍ਹਾਂ ਨੇ ਕੇਂਦਰ ਅਤੇ ਰਾਜ ਸਰਕਾਰ ਨੂੰ ਤੁਰੰਤ ਇਸ 'ਤੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ | ਇਸ ਮੌਕੇ 'ਤੇ ਸ਼੍ਰੀ ਹਿੰਦੂ ਤਖਤ ਅਤੇ ਗਊ ਰੱਖਿਆ ਦਲ ਦੇ ਰਾਸ਼ਟਰੀ ਮੀਡੀਆ ਸਲਾਹਕਾਰ ਕਰਨ ਵਰਮਾ ਦੀ ਸੰਗਠਨ ਦੇ ਪ੍ਰਤੀ ਸੇਵਾਵਾਂ ਨੂੰ ੂ ਦੇਖਦੇ ਹੋਏ ਮਹੰਤ ਪ੍ਰਵੀਨ ਕੁਮਾਰ ਅਤੇ ਹੋਰ ਸੰਤ ਮਹਾਤਮਾਵਾਂ ਵਲੋਂ ਕਰਨ ਵਰਮਾ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਤੇ ਸ਼੍ਰੀ ਹਿੰਦੂ ਤਖਤ ਅਤੇ ਗਊ ਦੇ ਜ਼ਿਲ੍ਹਾ ਲੁਧਿਆਣਾ ਚੇਅਰਮੈਨ ਰਾਜਨ ਦੱਤ, ਜ਼ਿਲ੍ਹਾ ਯੂਥ ਦੇ ਪ੍ਰਧਾਨ ਰੋਹਿਤ ਮਰਵਾਹਾ, ਜਗਦੀਪ ਸਿੰਘ ਚੀਫ਼ ਸਕਿਓਰਟੀ ਆਫ਼ੀਸਰ ਆਦਿ ਹਾਜ਼ਰ ਸਨ |