ਖੰਨਾ, 20 ਜੁਲਾਈ (ਹਰਜਿੰਦਰ ਸਿੰਘ ਲਾਲ)-ਜੈਂਟਲ ਕਿ੍ਕਟ ਕਲੱਬ ਵੱਲੋਂ ਡਾਇਰੈਕਟਰ ਕਮਲਜੀਤ ਅਹੂਜਾ ਦੀ ਰਹਿਨੁਮਾਈ ਹੇਠ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ | ਇਸ ਟੂਰਨਾਮੈਂਟ ਵਿਚ ਕੁੱਲ 10 ਟੀਮਾਂ ਨੇ ਭਾਗ ਲਿਆ | ਜਿਸ ਵਿਚੋਂ ਅਮਰੀਸ਼ ਗੋਇਲ ਅਤੇ ਸਨੀ ਸਹਿਗਲ ਦੀ ਟੀਮਾਂ ਵਿਚਕਾਰ ਫਾਈਨਲ ਮੁਕਾਬਲਾ ਖੇਡਿਆ ਗਿਆ, ਜਿਸ ਵਿਚ ਗੋਇਲ 11 ਵੱਲੋਂ ਕਪਤਾਨ ਅਮਰੀਸ਼ ਗੋਇਲ ਵੱਲੋਂ ਬਿਹਤਰੀਨ ਗੇਂਦਬਾਜ਼ੀ ਦਾ ਮੁਜ਼ਾਹਰਾ ਕੀਤਾ ਗਿਆ ਅਤੇ ਚਾਰ ਖਿਡਾਰੀਆਂ ਨੂੰ ਬਾਹਰ ਦਾ ਰਾਹ ਦਿਖਾਇਆ ਗਿਆ | ਕਪਤਾਨ ਦੀ ਵਧੀਆ ਗੇਂਦਬਾਜ਼ੀ ਕਾਰਨ ਗੋਇਲ ਟੀਮ ਜੇਤੂ ਰਹੀ | ਇਸ ਮੌਕੇ ਬਲਰਾਮ ਬਾਲੂ, ਸਤਨਾਮ ਨਾਰੰਗ, ਹਰੀਸ਼ ਕੁਮਾਰ, ਕਰਨ ਸ਼ਰਮਾ, ਡਾਕਟਰ ਨਿਤਿਨ ਗਰਗ, ਨਿਤਿਨ ਕਪਿਲਾ, ਹੰਨੀ ਵਡੇਰਾ, ਮੋਹਿਤ ਵਾਦਵਾ, ਸੁੰਨੀ ਸਹਿਗਲ, ਵਿਕਰਮ ਤੇਜਾ, ਗੁਰਪ੍ਰੀਤ ਗੁੱਰੀ, ਮੋਨੂੰ ਦੁੱਗਲ, ਸੋਨੰੂ ਸੇਠੀ, ਅਮਰ ਅਰੋੜਾ, ਪੰਕਜ ਕੁਮਾਰ, ਅਮਿਤ ਹੰਢਾ, ਰੋਹਿਤ ਦੁਗਲ ਜੀਡੀ ਸ਼ਰਮਾ, ਜਗਦੀਪ ਸਿੰਘ, ਗੌਰਵ ਡੰਗ, ਨਿਖਿਲ ਮਹਾਜਨ, ਰੋਹਿਤ ਕੁਮਾਰ, ਅਜੇ ਮਹਿਤਾ, ਸੈਂਟੀ ਸਿੰਗਲ, ਮਰਥਲ ਵਨਸ ਕੁਮਾਰ, ਕਮਲਜੀਤ ਬਬਲੂ, ਨਿਤਿਨ ਕੁਮਾਰ, ਮਨਪ੍ਰੀਤ, ਮਨੀ, ਨੋਨੀ ਖੱਟੜਾ ਆਦਿ ਹਾਜ਼ਰ ਸਨ |