ਰਾੜਾ ਸਾਹਿਬ, 20 ਜੁਲਾਈ (ਪ੍ਰੀਤਮ ਸਿੰਘ ਮੁਕੰਦਪੁਰੀ, ਸੁਖਵੀਰ ਸਿੰਘ ਚਣਕੋਈਆਂ)-ਕਸਬਾ ਰਾੜਾ ਸਾਹਿਬ ਵਿਖੇ ਇਲਾਕਾ ਭਰ ਦੇ ਆਮ ਆਦਮੀ ਪਾਰਟੀ ਨਾਲ ਜੁੜੇ ਵਰਕਰਾਂ ਅਤੇ ਦਲਿਤ ਭਾਈਚਾਰੇ ਨਾਲ ਸਬੰਧਿਤ ਇਲਾਕਾ ਨਿਵਾਸੀਆਂ ਨੇ ਮਨਵਿੰਦਰ ਸਿੰਘ ਗਿਆਸਪੁਰਾ ਵਿਧਾਇਕ ਹਲਕਾ ਪਾਇਲ ਨੂੰ ਵਿਧਾਨ ਸਭਾ ਵਿਚ ਭੱਦੀ ਸ਼ਬਦਾਵਲੀ ਬੋਲਣ ਵਾਲੇ ਵਿਧਾਇਕ ਹੈਨਰੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ | ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹਾਊਸ ਦੀ ਮਰਿਆਦਾ ਭੰਗ ਕਰਨ ਵਾਲੇ ਦਲਿਤ ਵਿਰੋਧੀ ਵਿਧਾਇਕ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ | ਇਸ ਸਮੇਂ ਸੀਨੀਅਰ ਆਗੂ ਡਾਕਟਰ ਸਰਬਜੀਤ ਸਿੰਘ ਲੱਧੜ ਬਿਲਾਸਪੁਰ, ਸਰਪੰਚ ਮਨਦੀਪ ਸਿੰਘ ਕਟਾਹਰੀ, ਸਰਪੰਚ ਹਰਵਿੰਦਰ ਸਿੰਘ ਘਣਗਸ, ਗੁਰਪਾਲ ਸਿੰਘ ਲੱਧੜ ਬਿਲਾਸਪੁਰ, ਸਰਪੰਚ ਗੁਰਮੋਹਣ ਸਿੰਘ, ਲੱਖਾ ਗਿਦੱੜੀ, ਸਰਪੰਚ ਕਰਨੈਲ ਸਿੰਘ ਬੁਆਣੀ, ਸਰਪੰਚ ਦਵਿੰਦਰ ਸਿੰਘ ਰਾੜਾ, ਸਰਪੰਚ ਮੋਹਣ ਸਿੰਘ ਘਲੋਟੀ, ਸਰਪੰਚ ਮਨਦੀਪ ਸਿੰਘ ਕਿਸਨਪੁਰਾ, ਚੇਅਰਮੈਨ ਜਸਵੀਰ ਸਿੰਘ ਰੌਸੀਆਣਾ, ਦਵਿੰਦਰ ਸਿੰਘ ਬਿਲਾਸਪੁਰ, ਸਾਬਕਾ ਸਰਪੰਚ ਬਿੱਲੂ ਘਣਗਸ, ਸਾਬਕਾ ਸਰਪੰਚ ਮੇਵਾ ਸਿੰਘ ਜਹਾਂਗੀਰ, ਪੰਚ ਬਲਜੀਤ ਸਿੰਘ ਜਹਾਂਗੀਰ, ਸਰਪੰਚ ਕਾਲਾ ਲਾਪਰਾਂ, ਮੰਗਤ ਰਾਮ ਲੱਧੜ ਬਿਲਾਸਪੁਰ, ਹਰਬੰਸ ਸਿੰਘ ਬਿਲਾਸਪੁਰ, ਸਰਪੰਚ ਦਵਿੰਦਰ ਸਿੰਘ ਝਾਂਭੇਵਾਲ, ਸਵਰਨ ਸਿੰਘ ਰੌਸੀਆਣਾ, ਚਰਨ ਸਿੰਘ ਕਟਹਾਰੀ ਅਤੇ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ |