09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਸ੍ਰੀ ਦਰਬਾਰ ਸਾਹਿਬ ਸੰਬੰਧੀ ਧਮਕੀ ਭਰੀਆਂ ਈ-ਮੇਲਾਂ ਆਉਣੀਆਂ ਚਿੰਤਾ ਦਾ ਵਿਸ਼ਾ - ਬੋਪਾਰਾਏ

ਅਜੀਤ ਡੈਸਕ 20-07-2025
ਬੀਜਾ, 18 ਜੁਲਾਈ (ਕਸ਼ਮੀਰਾ ਸਿੰਘ ਬਗ਼ਲੀ)-ਸ਼੍ਰੋਮਣੀ ਅਕਾਲੀ ਦਲ ਦੇ ਸਰਗਰਮ ਆਗੂ ਕੌਮੀ ਤੇ ਉੱਘੇ ਉਦਯੋਗਪਤੀ ਇੰਜੀ. ਜਗਦੇਵ ਸਿੰਘ ਬੋਪਾਰਾਏ ਨੇ ਇੱਕ ਮੁਲਾਕਾਤ ਦੌਰਾਨ ਆਖਿਆ ਕਿ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਜੋ ਸੰਸਾਰ ਪੱਧਰ ਦੀਆਂ ਸੰਗਤਾਂ ਦਾ ਰੂਹਾਨੀਅਤ ਕੇਂਦਰ ਹੈ, ਜਿੱਥੇ ਹਰ ਵਰਗ ਦੇ ਲੋਕ ਨਤਮਸਤਕ ਹੋ ਕੇ ਗੁਰੂ ਜੀ ਦੀਆ ਖ਼ੁਸ਼ੀਆਂ ਪ੍ਰਾਪਤ ਕਰਦੇ ਹਨ | ਕੁੱਝ ਦਿਨਾਂ ਤੋਂ ਲਗਾਤਾਰ ਧਮਕੀ ਭਰੀਆਂ ਈ-ਮੇਲਾਂ ਆ ਰਹੀਆਂ ਹਨ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ | ਬੋਪਾਰਾਏ ਨੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਅਤੇ ਸਿੱਖ ਧਰਮ ਦੇ ਅਸਥਾਨਾਂ ਪ੍ਰਤੀ ਦਿਖਾਈ ਜਾ ਰਹੀ ਅਣਗੰਭੀਰਤਾ ਨੂੰ ਲੈ ਕੇ ਤਿੱਖੀ ਨਾਰਾਜ਼ਗੀ ਪ੍ਰਗਟਾਉਂਦਿਆਂ ਕਿਹਾ ਕਿ ਜਿੱਥੇ ਇਕ ਪਾਸੇ ਪੰਜਾਬ ਸਰਕਾਰ ਕਿਸਾਨਾਂ ਨਾਲ ਧੋਖੇਬਾਜ਼ੀ ਕਰ ਰਹੀ ਹੈ, ਉੱਥੇ ਹੀ ਦੂਜੇ ਪਾਸੇ ਸਿੱਖ ਧਰਮ ਦੇ ਬਹੁਤ ਹੀ ਸਨਮਾਨਯੋਗ ਤੇ ਸ਼ਰਧਾ ਦੇ ਰੂਹਾਨੀਅਤ ਕੇਂਦਰ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਇਹ ਸਾਫ਼ ਦਿਸ ਰਿਹਾ ਹੈ ਕਿ ਇਹ ਸਿਰਫ਼ ਕਿਸੇ ਇਕ ਵਿਅਕਤੀ ਦੀ ਕਰਤੂਤ ਨਹੀਂ, ਸਗੋਂ ਕਿਸੇ ਵੱਡੇ ਸੰਗਠਿਤ ਗਰੁੱਪ ਦੀ ਸਾਜ਼ਿਸ਼ ਲੱਗਦੀ ਹੈ | ਇਹ ਧਮਕੀਆਂ ਸਿੱਖ ਭਾਵਨਾਵਾਂ ਨਾਲ ਖਿਲਵਾੜ ਅਤੇ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਹਨ | ਇਸ ਲਈ ਇਨ੍ਹਾਂ ਧਮਕੀਆਂ ਦੀ ਜਾਂਚ ਕਿਸੇ ਉੱਚ ਪੱਧਰੀ ਏਜੰਸੀ ਤੋਂ ਰਾਹੀਂ ਕਰਵਾਈ ਜਾਵੇ ਅਤੇ ਜ਼ਿੰਮੇਵਾਰਾਂ, ਨੂੰ ਤੁਰੰਤ ਕਾਬੂ ਕੀਤਾ ਜਾਵੇ |
ਪਿਛਲੀ ਖ਼ਬਰ ਗਰੀਨ ਗਰੋਵ ਪਬਲਿਕ ਸਕੂਲ ਨੇ 'ਜੀਨੀਅਸ ਐਕਸਪੋਜ਼ੀਸ਼ਨ 2025' ਪ੍ਰਦਰਸ਼ਨੀ ਕਰਵਾਈ ਅਗਲੀ ਖ਼ਬਰ ਪੇਂਡੂ ਚੌਂਕੀਦਾਰ ਯੂਨੀਅਨ ਦੀ ਮੀਟਿੰਗ ਵਿਚ ਵਿਚਾਰੇ ਮਸਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।