ਗੁੱਡਅਰਥ ਸਕੂਲ ਸਿਆੜ ਵਿਖੇ 'ਅੰਤਰਰਾਸ਼ਟਰੀ ਉਲੰਪੀਅਡ' ਜੇਤੂ ਵਿਦਿਆਰਥੀਆਂ ਦਾ ਸਨਮਾਨ
ਅਜੀਤ ਡੈਸਕ
20-07-2025
ਡੇਹਲੋਂ, 19 ਜੁਲਾਈ (ਅੰਮਿ੍ਤਪਾਲ ਸਿੰਘ ਕੈਲੇ)-ਸਿਲੇਬਸ ਦੀ ਪੜਾਈ ਤੋਂ ਇਲਾਵਾ ਵਿਦਿਆਰਥੀਆਂ ਦੇ ਗਿਆਨ ਨੂੰ ਵਿਸ਼ਾਲ ਕਰਨ ਦੇ ਇਰਾਦੇ ਨਾਲ ਗੁੱਡਅਰਥ ਕਾਨਵੈਂਟ ਸਕੂਲ ਸਿਆੜ ਵਲੋਂ ਖੇਡਾਂ ਅਤੇ ਵੱਖ-ਵੱਖ ਮੁਕਾਬਲਿਆਂ ਤੋਂ ਇਲਾਵਾ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਨ ਅਤੇ ਵੱਡੀਆਂ ਤੇ ਉਚੇਰੀਆਂ ਪ੍ਰਾਪਤੀਆਂ ਕਰਨ ਲਈ ਉਤਸ਼ਾਹਿਤ ਕਰਨ ਹਿਤ ਲਗਾਤਾਰ 'ਅੰਤਰਰਾਸ਼ਟਰੀ ਓਲੰਪੀਅਡ' ਪ੍ਰੀਖਿਆ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਭਾਗ ਲੈਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ¢ ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਇਨ੍ਹਾਂ ਪ੍ਰੀਖਿਆਵਾਂ ਵਿਚ 445 ਬੱਚਿਆਂ ਨੇ ਵੱਖ-ਵੱਖ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਵਿਚ ਭਾਗ ਲਿਆ¢ ਪ੍ਰਬੰਧਕਾਂ ਨੇ ਦੱਸਿਆ ਕਿ ਮਿਹਨਤੀ ਪਿ੍ੰਸੀਪਲ ਨਵੀਨ ਬਾਂਸਲ ਦੇ ਆਉਣ ਨਾਲ ਸਕੂਲ ਨੇ ਹਰ ਖੇਤਰ ਵਿਚ ਉਚੇਰੀਆਂ ਪ੍ਰਾਪਤੀਆਂ ਕਰਨ ਲਈ ਨਵੀਂ ਊਰਜਾ ਦਾ ਸੰਚਾਰ ਹੋਇਆ ਹੈ¢ ਇਨ੍ਹਾਂ ਪ੍ਰੀਖਿਆਵਾਂ ਦੇ ਨਤੀਜਿਆਂ ਵਿਚ 85 ਵਿਦਿਆਰਥੀਆਂ ਨੂੰ ਸੋਨ ਤਗਮੇ, 14 ਚਾਂਦੀ ਤਗਮੇ ਅਤੇ 10 ਕਾਂਸੀ ਦੇ ਤਗਮੇ ਪ੍ਰਾਪਤ ਕੀਤੇ¢ ਨਕਦ ਇਨਾਮ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਵਿਚ ਚੌਥੀ ਜਮਾਤ ਦੀ ਵਿਦਿਆਰਥਣ ਪ੍ਰਭਲੀਨ ਕੌਰ ਨੇ 5000 ਰੁਪਏ ਦੀ ਨਕਦ ਇਨਾਮ ਰਾਸ਼ੀ ਜਿੱਤੀ¢ ਜਮਾਤ 9ਵੀਂ ਦੀ ਵਿਦਿਆਰਥਣ ਗੁਰਨੂਰ ਕੌਰ ਪੰਧੇਰ ਨੇ ਸਾਇੰਸ ਵਿਸ਼ੇ ਵਿਚ ਅਤੇ ਜਮਾਤ 11ਵੀਂ ਦੀ ਵਿਦਿਆਰਥਣ ਮਨਿੰਦਰਪ੍ਰੀਤ ਕੌਰ ਨੇ ਆਰਟ ਵਿਸ਼ੇ ਵਿਚ ਪੰਜਾਬ ਭਰ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ¢ ਓਲੰਪੀਅਡ ਕਮੇਟੀ ਵਲੋਂ ਸਕੂਲ ਦੇ ਅਧਿਆਪਕਾਂ ਦੀ ਪ੍ਰੇਰਨਾ ਭਰੀ ਅਗਵਾਈ ਦੇ ਉੱਚੇ ਪੱਧਰ ਨੂੰ ਮੁੱਖ ਰੱਖ ਕੇ 15 ਅਧਿਆਪਕਾਂ ਨੂੰ ਬੈੱਸਟ ਟੀਚਰ ਦਾ ਐਵਾਰਡ ਅਤੇ ਸਕੂਲ ਨੂੰ ਸਮੁੱਚੇ ਤੌਰ 'ਤੇ ਗੋਲਡਨ ਸਕੂਲ ਦੇ ਐਵਾਰਡ ਨਾਲ ਸਨਮਾਨਿਤ ਕੀਤਾ¢ ਇਨ੍ਹਾਂ ਵਿਦਿਆਰਥਣਾਂ ਨੂੰ ਅੱਗੋਂ ਉਤਸ਼ਾਹਿਤ ਕਰਨ ਲਈ ਸਕੂਲ ਵਿਚ ਹਰ ਸਾਲ ਵਾਂਗ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਹਰਬੰਸ ਕੌਰ ਪੰਧੇਰ ਅਤੇ ਰਜਿੰਦਰ ਕੌਰ ਸਿੱਧੂ ਪਹੁੰਚੇ ਅਤੇ ਉਨ੍ਹਾਂ ਵਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਕੀਤੀ¢ ਇਨ੍ਹਾਂ ਵਿਦਿਆਰਥੀਆਂ ਦੀ ਇਸ ਕਾਮਯਾਬੀ ਦਾ ਸਿਹਰਾ ਸਾਇੰਸ ਵਿਭਾਗ ਦੇ ਹਰਜੋਤ ਕੌਰ ਅਤੇ ਕੰਪਿਊਟਰ ਵਿਭਾਗ ਦੇ ਮੁਖੀ ਗੁਰਪਿੰਦਰ ਕੌਰ ਸਿਵੀਆ ਦੀ ਪ੍ਰੇਰਨਾ ਭਰੀ ਅਗਵਾਈ ਨੂੰ ਜਾਂਦਾ ਹੈ¢ ਇਸ ਸਮੇਂ ਚੇਅਰਮੈਨ ਅਮਰਜੀਤ ਸਿੰਘ ਸਿੱਧੂ, ਵਾਈਸ ਚੇਅਰਮੈਨ ਪ੍ਰੋ. ਗੁਰਮੁਖ ਸਿੰਘ ਗੋਮੀ, ਪਿ੍ੰਸੀਪਲ ਨਵੀਨ ਬਾਂਸਲ, ਵਾਈਸ ਪਿ੍ੰਸੀਪਲ ਗੁਰਪ੍ਰੀਤ ਸਿੰਘ, ਪਿ੍ਤਪਾਲ ਕੌਰ ਸਿੱਧੂ, ਮਨਦੀਪ ਕੌਰ ਪੰਧੇਰ, ਮੀਨਾ ਸ਼ਰਮਾ ਆਦਿ ਹਾਜ਼ਰ ਸਨ¢