08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਟੈਗੋਰ ਇੰਟਰਨੈਸ਼ਨਲ ਸਕੂਲ, ਸਾਹਨੇਵਾਲ ਵਿਚ ਸਨਮਾਨ ਸਮਾਰੋਹ ਕਰਵਾਇਆ

ਅਜੀਤ ਡੈਸਕ 20-07-2025
ਸਾਹਨੇਵਾਲ, 19 ਜੁਲਾਈ (ਅਮਰਜੀਤ ਸਿੰਘ ਮੰਗਲੀ/ਹਨੀ ਚਾਠਲੀ)-ਅੱਜ ਦੇ ਵਿਦਿਆਰਥੀ ਕੱਲ੍ਹ ਦੇ ਦੂਰਦਰਸ਼ੀ ਅਤੇ ਰਾਹ ਪ੍ਰਦਰਸ਼ਕ ਹਨ¢ ਵਿਦਿਆਰਥੀਆਂ ਵਿਚ ਜ਼ਿੰਮੇਵਾਰੀ ਅਤੇ ਵਚਨਬੱਧਤਾ ਦੀ ਭਾਵਨਾ ਜਾਗਰੂਕ ਕਰਨ ਲਈ ਟੈਗੋਰ ਇੰਟਰਨੈਸ਼ਨਲ ਸਕੂਲ, ਸਾਹਨੇਵਾਲ ਵਿਚ ਬਹੁਤ ਉਤਸ਼ਾਹ ਨਾਲ ਨਿਵੇਸ਼ ਦਿਵਸ ਸਮਾਰੋਹ ਕਰਵਾਇਆ ਗਿਆ¢ ਸਮਾਰੋਹ ਦੇ ਮੁੱਖ ਮਹਿਮਾਨ ਸਕੂਲ ਦੇ ਪ੍ਰਬੰਧਕ ਅਤੇ ਨਿਰਦੇਸ਼ਕਾ ਬੀ. ਕੇ. ਅਨੇਜਾ ਅਤੇ ਸਵਾਤੀ ਅਨੇਜਾ ਰਹੇ¢ ਸਮਾਰੋਹ ਦੀ ਸ਼ੁਰੂਆਤ ਦੀਪ ਜਗਾ ਕੇ ਅਤੇ ਗਾਇਤਰੀ ਮੰਤਰ ਦੇ ਉਚਾਰਣ ਨਾਲ ਹੋਈ¢ ਵਿਦਿਆਰਥੀਆਂ ਵਲੋਂ ਸਮੂਹ ਗੀਤ ਅਤੇ ਨਾਚ ਪੇਸ਼ ਕੀਤਾ ਗਿਆ¢ ਸਕੂਲ ਦੇ ਪ੍ਰਬੰਧਕ ਬੀ. ਕੇ. ਅਨੇਜਾ ਨੇ ਸਕੂਲ ਦੇ ਝੰਡੇ ਅਤੇ ਚਾਰ ਹਾਊਸ-ਗੰਗਾ ਹਾਊਸ, ਬਿਆਸ ਹਾਊਸ, ਸਤਲੁਜ ਹਾਊਸ ਅਤੇ ਯਮੁਨਾ ਹਾਊਸ ਦੀ ਟੋਲੀ ਦੇ ਨੇਤਿ੍ਤਵ ਵਿਚ ਇੱਕ ਪ੍ਰਭਾਵਸ਼ਾਲੀ ਪਰੇਡ ਦਾ ਆਨੰਦ ਮਾਣਿਆ¢ ਆਪਣੇ ਭਾਸ਼ਣ ਵਿਚ ਉਨ੍ਹਾਂ ਕਿਹਾ ਕਿ ਇਹ ਸਮਾਰੋਹ ਸਕੂਲ ਲਈ ਇੱਕ ਮਾਣ ਦਾ ਮੌਕਾ ਹੈ ਕਿਉਂਕਿ ਇਹ ਵਿਦਿਆਰਥੀਆਂ ਨੂੰ ਆਪਣੇ ਅਗਵਾਈ ਕੌਸ਼ਲਾਂ ਨੂੰ ਦਰਸਾਉਣ ਅਤੇ ਸਕੂਲ ਦੇ ਵਿਕਾਸ ਵਿਚ ਯੋਗਦਾਨ ਦੇਣ ਦਾ ਮੌਕਾ ਦਿੰਦਾ ਹੈ¢ ਉਨ੍ਹਾਂ ਨੇ ਵਿਦਿਆਰਥੀ ਪਰਿਸ਼ਦ ਦੇ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਨਵੇਂ ਪਦਾਂ 'ਤੇ ਸਫਲਤਾ ਦੀ ਕਾਮਨਾ ਕੀਤੀ¢ ਸਕੂਲ ਦੀ ਨਿਰਦੇਸ਼ਕਾ ਸਵਾਤੀ ਅਨੇਜਾ ਨੇ ਵਿਦਿਆਰਥੀਆਂ ਨੂੰ ਸਕੂਲ ਲਈ ਆਪਣੀ ਭੂਮਿਕਾ ਅਤੇ ਜ਼ਿੰਮੇਵਾਰੀਆਂ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ¢ ਪ੍ਰਬੰਧਨ ਪ੍ਰਤੀਨਿਧੀ ਰਿਚਾ ਅਨੇਜਾ ਨੇ ਕਿਹਾ ਕਿ ਇਹ ਸਮਾਰੋਹ ਵਿਦਿਆਰਥੀਆਂ ਵਿਚ ਨੇਤਿ੍ਤਵ ਅਤੇ ਜ਼ਿੰਮੇਵਾਰੀ ਦੀ ਭਾਵਨਾ ਵਧਾਉਣ ਲਈ ਕਰਵਾਇਆ ਜਾਂਦਾ ਹੈ¢ ਮੁੱਖ ਮਹਿਮਾਨ ਨੇ ਹੈੱਡ ਬੁਆਏ ਆਰਯਨ ਜੈਸਵਾਲ, ਹੈੱਡ ਗਰਲ ਗੁਰਨੂਰ ਕੌਰ ਅਤੇ ਵਿਦਿਆਰਥੀ ਪਰਿਸ਼ਦ ਦੇ ਨਵੇਂ ਚੁਣੇ ਗਏ ਨੇਤਾਵਾਂ ਨੂੰ ਬੈਜ ਅਤੇ ਸੈਸ਼ ਪਹਿਨਾਏ¢ ਚਾਰਾਂ ਹਾਊਸ-ਬਿਆਸ ਹਾਊਸ, ਗੰਗਾ ਹਾਊਸ, ਸਤਲੁਜ ਹਾਊਸ, ਯਮੁਨਾ ਹਾਊਸ ਦੇ ਚੁਣੇ ਗਏ ਨੇਤਾਵਾਂ ਨੂੰ ਬੈਜ ਅਤੇ ਸੈਸ਼ ਦਿੱਤੇ ਗਏ¢ ਨਵੇਂ ਚੁਣੇ ਹੈੱਡ ਬੁਆਏ ਨੇ ਵਿਦਿਆਰਥੀ ਪਰਿਸ਼ਦ ਦੇ ਨਜ਼ਰੀਏ ਨੂੰ ਪ੍ਰਗਟ ਕਰਦੇ ਹੋਏ ਆਪਣਾ ਪਹਿਲਾ ਭਾਸ਼ਣ ਦਿੱਤਾ¢
ਪਿਛਲੀ ਖ਼ਬਰ ਗੁੱਡਅਰਥ ਸਕੂਲ ਸਿਆੜ ਵਿਖੇ 'ਅੰਤਰਰਾਸ਼ਟਰੀ ਉਲੰਪੀਅਡ' ਜੇਤੂ ਵਿਦਿਆਰਥੀਆਂ ਦਾ ਸਨਮਾਨ ਅਗਲੀ ਖ਼ਬਰ ਬਾਲ ਸਾਹਿਤ ਦੇ ਬਾਲ ਲੇਖਕਾਂ ਅਤੇ ਗਾਈਡ ਅਧਿਆਪਕਾਂ ਦਾ ਸਕੂਲ ਪਹੁੰਚਣ 'ਤੇ ਸ਼ਾਨਦਾਰ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।