ਖੰਨਾ, 17 ਜੁਲਾਈ (ਹਰਜਿੰਦਰ ਸਿੰਘ ਲਾਲ)-ਖੰਨਾ ਦਾ ਏ. ਐਸ. ਸਕੂਲ ਮੈਨੇਜਮੈਂਟ ਬਾਰੇ ਇਕ ਸਥਾਨਕ ਨੇਤਾ ਵਿਪਨ ਕਥੂਰੀਆ ਨੇ ਦੋਸ਼ ਲਾਇਆ ਕਿ ਸਕੂਲ ਮੈਨੇਜਮੈਂਟ ਕਈ ਸਾਲਾਂ ਤੋਂ ਧਾਰਾ 6 ਦੀ ਉਲੰਘਣਾ ਕਰਕੇ ਸੰਸਥਾ ਦੇ ਸੰਵਿਧਾਨ ਦੀ ਉਲੰਘਣਾ ਕਰ ਰਹੀ ਹੈ | ਸੰਸਥਾ ਦੇ ਅਧਿਕਾਰੀਆਂ ਵੱਲੋਂ ਹਰ ਵਾਰ ਚੋਣਾਂ ਕਰਵਾਉਂਦੇ ਸਮੇਂ ਧਾਰਾ 6 ਦੀ ਵੀ ਉਲੰਘਣਾ ਕੀਤੀ ਜਾਂਦੀ ਹੈ | ਕਥੂਰੀਆ ਨੇ ਸੰਸਥਾ ਦੇ ਮੁਖੀ ਵਿਜੇ ਡਾਇਮੰਡ ਅਤੇ ਜਨਰਲ ਸਕੱਤਰ ਰਾਜੇਸ਼ ਕੁਮਾਰ ਡਾਲੀ ਤੋਂ ਮੰਗ ਕੀਤੀ ਹੈ ਕਿ ਸੰਸਥਾ ਤੋਂ ਲਾਭ ਲੈਣ ਵਾਲੇ ਸਾਰੇ ਵੋਟਰਾਂ ਦੇ ਵੋਟ ਪਾਉਣ ਦੇ ਅਧਿਕਾਰ ਨੂੰ ਰੱਦ ਕੀਤਾ ਜਾਵੇ | ਜਿਸ ਸਬੰਧੀ ਐਤਵਾਰ, 20 ਜੁਲਾਈ ਨੂੰ ਦੁਪਹਿਰ 3 ਵਜੇ ਇੱਕ ਮੀਟਿੰਗ ਹੋਣ ਜਾ ਰਹੀ ਹੈ | ਦੇਖਣਾ ਹੈ ਕਿ ਇਸ ਮੀਟਿੰਗ ਵਿਚ ਉਹ ਕੀ ਠੋਸ ਕਦਮ ਚੁੱਕਣਗੇ |