ਮਾਛੀਵਾੜਾ ਸਾਹਿਬ, 17 ਜੁਲਾਈ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਪੁਲਿਸ ਵਲੋਂ ਨਾਬਾਲਗ ਲੜਕੀਆਂ ਨੂੰ ਵਰਗਲਾ ਕੇ ਲਿਜਾਣ ਦੇ ਦੋਸ਼ ਹੇਠ ਦੋ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ¢ ਪੁਲਿਸ ਕੋਲ ਬਿਆਨ ਦਰਜ ਕਰਵਾਉਂਦਿਆਂ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਦੇ 3 ਬੱਚੇ ਹਨ, ਜਿਸ ਵਿਚ ਛੋਟੀ ਲੜਕੀ ਹਨਾ (ਕਾਲਪਨਿਕ ਨਾਂ) ਹੈ, ਜੋ ਕਿ 8ਵੀਂ ਜਮਾਤ ਦੀ ਵਿਦਿਆਰਥਣ ਹੈ¢ ਕੱਲ੍ਹ ਲੜਕੀ ਹਨਾ ਘਰੋਂ ਸਕੂਲ ਦੀ ਵਰਦੀ ਪਾ ਕੇ ਪੜ੍ਹਨ ਲਈ ਗਈ ਤਾਂ ਘਰ ਵਾਪਸ ਨਾ ਆਈ ਅਤੇ ਜਦੋਂ ਮੈਂ ਪਰਿਵਾਰਕ ਮੈਂਬਰਾਂ ਸਮੇਤ ਸਕੂਲ ਪੁੱਜਾ ਤਾਂ ਸਾਨੂੰ ਪਤਾ ਲੱਗਾ ਕਿ ਲੜਕੀ ਹਨਾ ਸਵੇਰ ਤੋਂ ਸਕੂਲ ਹੀ ਨਹੀਂ ਆਈ¢ ਸਾਡੇ ਵਲੋਂ ਲੜਕੀ ਦੀਆਂ ਸਹੇਲੀਆਂ ਅਤੇ ਹੋਰ ਕਈ ਥਾਵਾਂ 'ਤੇ ਭਾਲ ਕੀਤੀ ਗਈ ਤਾਂ ਮੁਹੱਲੇ ਦੇ ਕੈਮਰੇ ਵਿਚ ਚੈੱਕ ਕਰਨ 'ਤੇ ਪਤਾ ਲੱਗਾ ਕਿ ਉਨ੍ਹਾਂ ਦੀ ਲੜਕੀ ਹਨਾ ਆਪਣੀ ਇੱਕ ਹੋਰ ਸਹੇਲੀ ਨਾਲ ਸਕੂਲ ਬੈਗ ਸਮੇਤ ਕਿਧਰੇ ਚਲੀਆਂ ਗਈਆਂ ਹਨ¢ ਬਿਆਨਕਰਤਾ ਨੇ ਦੱਸਿਆ ਕਿ ਸਾਡੇ ਵਲੋਂ ਉਕਤ ਲੜਕੀਆਂ ਦੀ ਕਾਫ਼ੀ ਭਾਲ ਕੀਤੀ, ਪਰ ਉਹ ਕਿਧਰੇ ਨਹੀਂ ਮਿਲੀਆਂ¢ ਇਸ ਤੋਂ ਬਾਅਦ ਯਕੀਨ ਹੋ ਗਿਆ ਕਿ ਲੜਕੀ ਹਨਾ ਤੇ ਉਸ ਦੀ ਸਹੇਲੀ ਨੂੰ ਕੋਈ ਨਾ ਮਾਲੂਮ ਲੜਕੇ ਵਿਆਹ ਦਾ ਝਾਂਸਾ ਦੇ ਵਰਗਲਾ ਕੇ ਆਪਣੇ ਨਾਲ ਲੈ ਗਏ ਹਨ¢ ਪੁਲਿਸ ਵਲੋਂ ਲੜਕੀ ਦੇ ਪਿਤਾ ਵਲੋਂ ਦਿੱਤੇ ਬਿਆਨਾਂ ਦੇ ਅਧਾਰ 'ਤੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ¢