19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਮਲੌਦ ਵਿਖੇ ਬੀ. ਡੀ. ਪੀ. ਓ. ਸਮੇਤ ਪੰਚਾਇਤ ਸਕੱਤਰਾਂ ਦੀਆਂ 9 'ਚੋਂ 7 ਅਸਾਮੀਆਂ ਖਾਲੀ <br/>

ਅਜੀਤ ਡੈਸਕ 16-07-2025
ਮਲੌਦ, 15 ਜੁਲਾਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਬਲਾਕ ਵਿਕਾਸ ਅਫ਼ਸਰ ਦਫ਼ਤਰ ਮਲੌਦ ਜੋ ਵਿਧਾਨ ਸਭਾ ਹਲਕਾ ਪਾਇਲ ਦੇ 48 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰਵਾ ਰਿਹਾ ਹੈ | ਪ੍ਰੰਤੂ ਮੌਜੂਦਾ ਸਮੇਂ ਇਸ ਦਫ਼ਤਰ ਦੀਆਂ ਸੇਵਾਵਾਂ ਤੋਂ ਗ੍ਰਾਮ ਪੰਚਾਇਤਾਂ ਨੂੰ ਅਧੂਰਾਪਣ ਮਹਿਸੂਸ ਹੋ ਕੇ ਨਿਰਾਸ਼ਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਿਉਂਕਿ ਜਿੱਥੇ 48 ਪਿੰਡਾਂ ਲਈ ਪੱਕੇ ਬੀ. ਡੀ. ਪੀ. ਓ. ਅਫ਼ਸਰ ਦੀ ਬਜਾਏ ਵਾਧੂ ਚਾਰਜ ਨਾਲ ਬੀ. ਡੀ. ਪੀ. ਓ. ਵੱਲੋਂ ਮਲੌਦ ਤੇ ਦੋਰਾਹਾ ਦਫ਼ਤਰ ਦਾ ਕੰਮ ਚਲਾਇਆ ਜਾ ਰਿਹਾ, 9 ਪੰਚਾਇਤ ਸਕੱਤਰਾਂ ਦੀਆਂ ਅਸਾਮੀਆਂ ਵਿਚੋਂ ਫ਼ੀਲਡ ਵਿਚ ਕੰਮ ਕਰਨ ਲਈ ਸਿਰਫ਼ 2 ਪੰਚਾਇਤ ਸਕੱਤਰ ਹਨ, ਇੱਕ ਅਕਾਊਾਟੈਂਟ, ਇੱਕ ਕਲਰਕ ਸਮੇਤ ਇੱਕ ਅਕਾੳਾੂਟੈਂਟ ਅਤੇ ਪੰਜ ਵਿਚੋਂ ਦੋ ਅਸਾਮੀਆਂ ਮਨਰੇਗਾ ਸਕੱਤਰਾਂ ਦੀਆਂ ਵੀ ਖਾਲੀ ਪਈਆਂ ਹਨ | ਇੱਥੇ ਇਹ ਵੀ ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਤਿੰਨ ਪੰਚਾਇਤ ਸਕੱਤਰ ਸਨ, ਜਿੰਨ੍ਹਾ ਵਿਚੋਂ ਇੱਕ ਪੰਚਾਇਤ ਸਕੱਤਰ ਦੀ ਬਦਲੀ ਮਲੌਦ ਤੋਂ ਖੰਨਾ ਦੀ ਹੋ ਗਈ ਹੈ | ਮੌਕੇ 'ਤੇ ਡੰਗ ਟਪਾਊ ਨੀਤੀ ਨਾਲ ਕੰਮ ਚਲਾਉਣ ਲਈ ਦੋ ਪੰਚਾਇਤ ਸਕੱਤਰਾਂ ਦੇ ਹਿੱਸੇ 24-24 ਪਿੰਡ ਆਉਣਗੇ ਜੋ ਸਹੀ ਸਮੇਂ 'ਤੇ ਸਹੀ ਕੰਮ ਕਰਕੇ ਕਿਸੇ ਵੀ ਹਾਲਤ ਵਿਚ ਦੇ ਨਹੀਂ ਸਕਦੇ | ਇਸ ਦਫ਼ਤਰ ਦੀਆਂ ਅਧੂਰੀਆਂ ਸੇਵਾਵਾਂ ਕਾਰਨ ਗ੍ਰਾਮ ਪੰਚਾਇਤਾਂ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਹੁਣ ਵੇਖੋ ਗੁਆਂਢੀ ਹਲਕੇ ਖੰਨਾ ਤੋਂ ਪੰਚਾਇਤ ਮੰਤਰੀ ਹੋਣ ਦੇ ਬਾਵਜੂਦ ਕਿੰਨੇ ਕੁ ਸਮੇਂ ਤੱਕ ਮਲੌਦ ਦਫ਼ਤਰ ਦੀਆਂ ਸਮੱਸਿਆਵਾਂ ਦਾ ਹੱਲ ਹੋਵੇਗਾ |

ਪਿਛਲੀ ਖ਼ਬਰ ਇਲਾਕੇ ਅੰਦਰ ਨਸ਼ਿਆਂ ਦੇ ਸੁਦਾਗਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ- ਡੀ. ਐਸ. ਪੀ. ਪਾਇਲ <br/> ਅਗਲੀ ਖ਼ਬਰ ਟੂਰਨਾਮੈਂਟ ਕਮੇਟੀ ਦੀ ਸਰਬਸੰਮਤੀ ਨਾਲ ਹੋਈ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।