26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਟੌਪ ਰੈਂਕਰ ਇੰਟਰਨੈਸ਼ਨਲ ਸਕੂਲ ਵਲੋਂ ਸਾਲਾਨਾ ਸਮਾਗਮ ਕਰਵਾਇਆ

ਅਜੀਤ ਡੈਸਕ 08-12-2025
ਨਥਾਣਾ, 7 ਦਸੰਬਰ (ਗੁਰਦਰਸ਼ਨ ਲੁੱਧੜ)- ਟੌਪ ਰੈਂਕਰ ਇੰਟਰਨੈਸ਼ਨਲ ਸਕੂਲ ਨਥਾਣਾ ਵਿਖੇ 'ਹਾਰਮਨੀ ਇਨ ਮੋਸ਼ਨ' ਥੀਮ ਹੇਠ ਸਾਲਾਨਾ ਸਮਾਰੋਹ ਕਰਵਾਇਆ ਗਿਆ¢ ਇਸ ਸਮਾਰੋਹ ਵਿਚ ਨਰਿੰਦਰ ਸਿੰਘ ਐਸ.ਪੀ.ਸਿਟੀ ਬਠਿੰਡਾ, ਸ੍ਰੀਮਤੀ ਮਾਰੀਆ ਟਰੇਸਾ ਖਾਂਗਵਾਲ (ਸਾਬਕਾ ਡਾਇਰੈਕਟਰ ਪਿ੍ੰਸੀਪਲ), ਪਿ੍ਤਪਾਲ ਸਿੰਘ ਡੀ.ਐਸ. ਪੀ ਭੁੱਚੋ ਮੰਡੀ, ਅਮਰਿੰਦਰ ਸਿੰਘ ਐਸ.ਐਚ.ਓ ਨਥਾਣਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ¢ ਮਹਿਮਾਨਾਂ ਦਾ ਸਵਾਗਤ ਫੁੱਲਾਂ ਦੇ ਗੁਲਦਸਤਿਆਂ ਨਾਲ ਕੀਤਾ ਗਿਆ¢ ਹਾਜਿਰ ਸ਼ਖ਼ਸੀਅਤਾਂ ਵਲੋਂ ਸ਼ਮ੍ਹਾਂ ਰੌਸ਼ਨ ਕਰਕੇ ਸਮਾਰੋਹ ਦੀ ਸ਼ੁਰੂਆਤ ਕੀਤੀ ਗਈ¢ ਪ੍ਰੋਗਰਾਮ ਦਾ ਆਗਾਜ਼ ਇੱਕ ਧਾਰਮਿਕ ਗੀਤ ਗਾ ਕੇ ਕੀਤਾ ਗਿਆ¢ ਇਸ ਉਪਰੰਤ ਵਿਦਿਆਰਥੀਆਂ ਦੁਆਰਾ ਗਣੇਸ਼ ਵੰਦਨਾ ਅਤੇ ਸਰਸਵਤੀ ਵੰਦਨਾ ਪੇਸ਼ ਕੀਤੀ ਗਈ¢ ਵਿਦਿਆਰਥੀਆਂ ਵਲੋਂ ਆਪਣੀ ਕਲਾ-ਪ੍ਰਤਿਭਾ ਦਾ ਪ੍ਰਗਟਾਵਾ ਕਰਦਿਆਂ 'ਰੈਟਰੋ ਪਰਫੋਰਮੈਂਸ', 'ਇਤਨੀ ਸੀ ਹਸੀ, ਇਤਨੀ ਸੀ ਖ਼ੁਸ਼ੀ', 'ਏਕਲਭਿਆ', 'ਮੈਜੀਕਲ ਜੋਕਰ', 'ਪਾਰਟੀਸ਼ਨ ਆਫ਼ 1947', 'ਬਲੂ ਹੈ ਪਾਣੀ-ਪਾਣੀ', 'ਫੁੱਟਬਾਲ ਦੇ ਦੇ', 'ਟੁਕਰ-ਟੁਕਰ', 'ਭੂਤ ਆਇਆ', 'ਕਾਲਬੇਲੀਆ', 'ਆਰਮੀ ਐਕਟ', 'ਇੰਪਾਇਰ ਭੰਗੜਾ', 'ਸਪੋਰਟਸ ਈਵੈਂਟ', ਗਿੱਧਾ ਅਤੇ ਭੰਗੜਾ ਆਈਟਮਾਂ ਬਾਖ਼ੂਬੀ ਨਾਲ ਪੇਸ਼ ਕੀਤੀਆਂ ਗਈਆਂ¢ ਸਮਾਰੋਹ ਦÏਰਾਨ ਪਿਛਲੇ ਸਾਲ ਦੇ ਚੰਗੇ ਵਿੱਦਿਅਕ ਨਤੀਜਿਆਂ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ¢ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪਰਮਿੰਦਰ ਸ਼ਰਮਾ ਅਤੇ ਪਿ੍ੰਸੀਪਲ ਇੰਦਰਜੀਤ ਕÏਰ ਬਰਾੜ ਵਲੋਂ ਸਮਾਗਮ ਵਿਚ ਸ਼ਾਮਿਲ ਸਮੂਹ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ¢
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਪ੍ਰਚਾਰ ਲਈ ਅਕਾਲੀ ਦਲ ਨੇ ਨਵੇਂ ਜੋਸ਼ ਨਾਲ ਕੀਤੀ ਸ਼ੁਰੂਆਤ ਅਗਲੀ ਖ਼ਬਰ ਸੰਗਤ ਬਲਾਕ ਦੇ 15 ਜ਼ੋਨਾਂ 'ਚ ਸੰਮਤੀ ਚੋਣਾਂ ਵਾਸਤੇ 48 ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣ ਲਈ ਮੈਦਾਨ 'ਚ ਆਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।