21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਆਵਾ ਬਸਤੀ ਬਠਿੰਡਾ ਵਿਖੇ ਮੁਫ਼ਤ ਟਿਊਸ਼ਨ ਸੈਂਟਰ ਖੋਲਿ੍ਹਆ <br/>

ਅਜੀਤ ਡੈਸਕ 08-12-2025
ਬਠਿੰਡਾ, 7 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਾਬਾ ਸਾਹਿਬ ਡਾ. ਬੀ.ਆਰ ਅੰਬੇਡਕਰ ਦੇ ਪ੍ਰੀਨਿਰਵਾਣ ਦਿਵਸ ਮੌਕੇ ਸ੍ਰੀ ਗੁਰੂ ਰਵੀਦਾਸ ਸਭਾ ਆਵਾ ਬਸਤੀ ਬਠਿੰਡਾ ਦੇ ਪ੍ਰਧਾਨ ਰਾਜੇਸ਼ ਕੁਮਾਰ ਬੰਟੀ ਅਤੇ ਸਮੂਹ ਮੈਂਬਰਾਂ ਵਲੋਂ ਕਾਂਸ਼ੀ ਭਵਨ ਆਵਾ ਬਸਤੀ ਬਠਿੰਡਾ ਵਿਖੇ ਕਮਜ਼ੋਰ ਅਤੇ ਲੋੜਵੰਦ ਬੱਚਿਆਂ ਲਈ ਬੋਰਡ ਪ੍ਰੀਖਿਆ ਦੀ ਤਿਆਰੀ ਲਈ ਪੰਜਵੀ, ਅੱਠਵੀਂ, ਦਸਵੀਂ, ਬਾਰ੍ਹਵੀਂ ਦੇ ਵਿਦਿਆਰਥੀਆਂ ਲਈ ਮੁਫ਼ਤ ਟਿਊਸ਼ਨ ਸੈਂਟਰ ਖੋਲਿਆ ਗਿਆ, ਜਿਸ ਦਾ ਉਦਘਾਟਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈ.ਸਿੱ. ਮਾਮਤਾ ਖੁਰਾਣਾ ਸੇਠੀ ਨੇ ਕੀਤਾ | ਇਸ ਤੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਮਮਤਾ ਖੁਰਾਣਾ ਸੇਠੀ, ਇਕਬਾਲ ਸਿੰਘ ਬਬਲੀ ਢਿੱਲੋਂ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਬਠਿੰਡਾ, ਸੀਤਾ ਰਾਮ ਜਨਰਲ ਮੈਨੇਜਰ ਪੀ.ਆਰ.ਟੀ.ਸੀ ਫ਼ਰੀਦਕੋਟ, ਗੋਰੀ ਸ਼ੰਕਰ, ਗੰਗਾ ਰਾਮ ਗੋਠਵਾਲ, ਸ੍ਰੀ ਗੁਰੂ ਰਵੀਦਾਸ ਸਭਾ ਬਠਿੰਡਾ ਦੇ ਪ੍ਰਧਾਨ ਮਹਿੰਦਰ ਪਾਲ, ਸ੍ਰੀ ਗੁਰੂ ਸਭਾ ਪਰਸ ਰਾਮ ਨਗਰ ਬਠਿੰਡਾ ਦੇ ਸੋਹਣ ਲਾਲ, ਹਰਬੰਸ ਖਿੱਚੀ, ਹਰਪਿੰਦਰ ਸਿੰਘ ਅੰਗਰੇਜ਼ੀ ਅਧਿਆਪਕ ਸਰਕਾਰੀ ਆਦਰਸ਼ ਸਕੂਲ ਬਠਿੰਡਾ, ਰਾਜੇਸ਼ ਕੁਮਾਰ ਬੰਟੀ ਨੇ ਡਾ. ਬੀ. ਆਰ ਅੰਬੇਡਕਰ ਦੇ ਪ੍ਰੀਨਿਰਵਾਣ ਦਿਵਸ 'ਤੇ ਨਿੱਘੀ ਸ਼ਰਧਾਂਜਲੀ ਦਿੱਤੀ | ਮਹਿੰਦਰ ਪਾਲ ਪ੍ਰਧਾਨ ਸ੍ਰੀ ਗੁਰੂ ਰਵੀਦਾਸ ਸਭਾ ਬਠਿੰਡਾ ਪੰਜਾਬ ਨੇ ਕਿਹਾ ਕਿ ਸ੍ਰੀਮਤੀ ਮਮਤਾ ਖੁਰਾਣਾ ਸੇਠੀ ਪਹਿਲੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹਨ, ਜਿਨ੍ਹਾਂ ਨੇ ਬਠਿੰਡਾ ਦੇ ਅਨੁਸੂਚਿਤ ਅਧਿਆਪਕਾ ਲਈ ਰੋਸਟਰ ਰਜਿਸਟਰ ਤਿਆਰ ਕੀਤਾ | ਇਸੇ ਮੌਕੇ ਸ੍ਰੀਮਤੀ ਮਮਤਾ ਖੁਰਾਣਾ ਸੇਠੀ ਨੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਬੋਰਡ ਪ੍ਰੀਖਿਆ ਦੀ ਪੜ੍ਹਾਈ ਦੀ ਤਿਆਰੀ ਲਈ ਮੁਫ਼ਤ ਟਿਊਸ਼ਨ ਸੈਂਟਰ ਸ਼ੁਰੂ ਕਰਨਾ, ਸ਼ਲਾਘਾਯੋਗ ਉਪਰਾਲਾ ਹੈ | ਇਸ ਸੈਂਟਰ ਵਿਚ ਮਹਿੰਦਰ ਪਾਲ ਸਸ ਮਾਸਟਰ ਸਰਕਾਰੀ ਆਦਰਸ਼ ਸਸਸ ਬਠਿੰਡਾ, ਹਰਪਿੰਦਰ ਸਿੰਘ ਅੰਗਰੇਜ਼ੀ ਮਾਸਟਰ ਸਅਸਸਸ ਬਠਿੰਡਾ, ਵੀਨਾ ਰਾਣੀ, ਰਾਜਵੀਰ ਕੌਰ, ਮਮਤਾ ਰਾਣੀ, ਪੁਸ਼ਪਾ ਰਾਣੀ ਅਤੇ ਹੋਰ ਅਧਿਆਪਕ ਵਿਦਿਆਰਥੀਆਂ ਨੂੰ ਮੁਫ਼ਤ ਬੋਰਡ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣਗੇ | ਇਸ ਮੌਕੇ ਬਬਲੀ ਢਿੱਲੋਂ ਨੇ ਵੀ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਉੱਚ ਸਿੱਖਿਆ ਲਈ ਹਰ ਸਹਿਯੋਗ ਦੇਣ ਦਾ ਵਾਅਦਾ ਕੀਤਾ | ਇਸ ਮੌਕੇ ਆਕਾਸ਼ ਦੀਪ ਸੁਪਰਡੈਂਟ ਪੀ.ਆਰ.ਟੀ.ਸੀ ਬਠਿੰਡਾ, ਸ਼ੇਰ ਸਿੰਘ ਰੇਵਾਲ, ਯੁਗੇਸ਼ ਰੇਵਾਲ ਪ੍ਰਧਾਨ ਭੀਮ ਆਰਮੀ ਬਠਿੰਡਾ, ਪ੍ਰਧਾਨ ਨਾਹਰ, ਰਾਜੇਸ਼ ਕੁਮਾਰ ਬੰਟੀ ਪ੍ਰਧਾਨ ਸ੍ਰੀ ਗੁਰੂ ਰਵੀਦਾਸ ਸਭਾ ਆਵਾ ਬਸਤੀ ਬਠਿੰਡਾ ਅਤੇ ਸਮੂਹ ਮੈਂਬਰਾਂ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਨਾਰਾਇਣ ਚੈਰੀਟੇਬਲ ਟਰੱਸਟ ਵਲੋਂ ਬਠਿੰਡਾ ਵਿਚ ਸ੍ਰੀ ਰਾਮ ਕਥਾ ਦਾ ਆਯੋਜਨ 17 ਤੋਂ <br/> ਅਗਲੀ ਖ਼ਬਰ 'ਆਪ' ਦੇ ਹਲਕਾ ਇੰਚਾਰਜ ਨੇ ਆਪਣੀ ਪਤਨੀ ਤੇ ਸੰਮਤੀ ਉਮੀਦਵਾਰਾਂ ਲਈ ਮੰਗੀਆਂ ਵੋਟਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।