21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

'ਆਪ' ਦੇ ਹਲਕਾ ਇੰਚਾਰਜ ਨੇ ਆਪਣੀ ਪਤਨੀ ਤੇ ਸੰਮਤੀ ਉਮੀਦਵਾਰਾਂ ਲਈ ਮੰਗੀਆਂ ਵੋਟਾਂ <br/>

ਅਜੀਤ ਡੈਸਕ 08-12-2025

ਸੰਗਤ ਮੰਡੀ, 7 ਦਸੰਬਰ (ਸੁਖਤੇਜ ਧਾਲੀਵਾਲ)-ਬਠਿੰਡਾ ਦਿਹਾਤੀ ਦੇ ਹਲਕਾ ਇੰਚਾਰਜ ਜਸਵਿੰਦਰ ਸਿੰਘ ਸ਼ਿੰਦਾ ਨੰਦਗੜ੍ਹ ਨੇ ਬਾਂਡੀ ਜੋਨ ਤੋਂ ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੀ ਆਪਣੀ ਪਤਨੀ ਭੁਪਿੰਦਰ ਕÏਰ ਨੰਦਗੜ੍ਹ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲੜ ਰਹੇ ਪਾਰਟੀ ਉਮੀਦਵਾਰਾਂ ਲਈ ਵੱਖ ਵੱਖ ਪਿੰਡਾਂ ਵਿਚ ਜਾ ਕੇ ਚੋਣ ਪ੍ਰਚਾਰ ਦੌਰਾਨ ਹਲਕੇ ਦੇ ਲੋਕਾਂ ਤੋਂ ਵੋਟਾਂ ਮੰਗੀਆਂ¢ ਉਨ੍ਹਾਂ ਵਿਰੋਧੀ ਪਾਰਟੀਆਂ ਦੇ ਮੁਕਾਬਲੇ ਚੋਣ ਮੁਹਿੰਮ ਤੇਜ਼ ਕਰਦਿਆਂ ਪਿੰਡ ਫ਼ਰੀਦਕੋਟ ਕੋਟਲੀ, ਧੁਨੀ ਕੇ, ਬਾਜਕ, ਰਾਏਕੇ ਕਲਾਂ, ਜੰਗੀਰਾਣਾ, ਬਾਂਡੀ, ਨੰਦਗੜ੍ਹ, ਬੰਬੀਹਾ, ਲੂਲਬਾਈ, ਚੱਕ ਅੱਤਰ ਸਿੰਘ ਵਾਲਾ, ਮੁਹਾਲਾਂ, ਘੁੱਦਾ, ਰਾਏਕੇ ਖ਼ੁਰਦ, ਜੰਡੀਆਂ ਅਤੇ ਕਾਲਝਰਾਣੀ ਵਿਖੇ ਲੋਕਾਂ ਦੇ ਭਰਵੇਂ ਇਕੱਠ ਵਿਚ ਪਾਰਟੀ ਵਲੋਂ ਹਲਕੇ ਦੇ ਕੀਤੇ ਵਿਕਾਸ ਦੇ ਨਾਂਅ ਹੇਠ ਵੋਟਾਂ ਮੰਗੀਆਂ ਅਤੇ ਹਲਕੇ ਦੇ ਵਿਕਾਸ ਕਾਰਜਾਂ 'ਚ ਤੇਜ਼ੀ ਲਿਆਉਣ ਲਈ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੀ ਭੁਪਿੰਦਰ ਕੌਰ ਨੰਦਗੜ੍ਹ ਅਤੇ ਪਾਰਟੀ ਵਲੋਂ ਸੰਮਤੀ ਚੋਣਾਂ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ¢ ਇਸ ਮੌਕੇ ਉਨ੍ਹਾਂ ਦੇ ਨਾਲ ਜੰਗਲਾਤ ਵਿਭਾਗ ਦੇ ਚੇਅਰਮੈਨ ਰਕੇਸ਼ ਪੁਰੀ, ਜੋਨ ਬਾਂਡੀ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਭੁਪਿੰਦਰ ਕÏਰ ਨੰਦਗੜ੍ਹ, ਸੀਨੀਅਰ ਆਪ ਆਗੂ ਕਰਤਾਰ ਸਿੰਘ ਢਿੱਲੋਂ ਘੁੱਦਾ, ਬਾਂਡੀ ਜੋਨ ਤੋਂ ਸੰਮਤੀ ਉਮੀਦਵਾਰ ਮਨਜੀਤ ਸਿੰਘ ਢਿੱਲੋਂ, ਘੁੱਦਾ ਜੋਨ ਤੋਂ ਨਿੰਦਰ ਸਿੰਘ ਪ੍ਰੇਮੀ, ਬਲਾਕ ਪ੍ਰਧਾਨ ਜਸਵੰਤ ਸਿੰਘ ਸੋਮਾ, ਤਰਸੇਮ ਸਿੰਘ ਪਥਰਾਲਾ, ਸਰਪੰਚ ਜਗਤਾਰ ਸਿੰਘ, ਗੁਰਸੇਵਕ ਸਿੰਘ ਸਰਾਂ, ਹਰਦੇਵ ਸਿੰਘ ਫੁੱਲੋ ਮਿੱਠੀ ਆਦਿ ਹਾਜ਼ਰ ਸਨ¢

ਪਿਛਲੀ ਖ਼ਬਰ ਆਵਾ ਬਸਤੀ ਬਠਿੰਡਾ ਵਿਖੇ ਮੁਫ਼ਤ ਟਿਊਸ਼ਨ ਸੈਂਟਰ ਖੋਲਿ੍ਹਆ <br/> ਅਗਲੀ ਖ਼ਬਰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕਰਵਾਇਆ ਹਫ਼ਤਾਵਾਰੀ ਗੁਰਮਤਿ ਸਮਾਗਮ, 348 ਪ੍ਰਾਣੀਆਂ ਨੇ ਛਕਿਆ ਅੰਮਿ੍ਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।