ਸੰਗਤ ਮੰਡੀ, 20 ਨਵੰਬਰ (ਸੁਖਤੇਜ ਧਾਲੀਵਾਲ)-ਕਲੇਅ ਇੰਡੀਆ ਇੰਟਰਨੈਸ਼ਨਲ ਸਕੂਲ, ਸੰਗਤ ਕੈਂਚੀਆਂ ਵਿਖੇ ਹੋਏ ਦੋ ਦਿਨਾਂ ਸਾਲਾਨਾ ਖੇਡ ਮੁਕਾਬਲਿਆਂ 'ਚ ਓਵਰਆਲ ਟਰਾਫ਼ੀ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਹਾਊਸ ਨੇ ਜਿੱਤ ਕੇ ਆਪਣੇ ਨਾਮ ਕੀਤੀ ਹੈ | ਸਕੂਲ ਦੇ ਪਿ੍ੰਸੀਪਲ ਸਰਬਜੀਤ ਕੌਰ ਨੇ ਦੱਸਿਆ ਕਿ ਖੇਡ ਸਮਾਰੋਹ ਵਿਚ ਸਕੂਲ ਦੇ ਚਾਰੇ ਹਾਊਸਾਂ ਦੇ ਵਿਦਿਆਰਥੀਆਂ ਵਲੋਂ ਹਾਸਲ ਕੀਤੀਆਂ ਗਈਆਂ ਵੱਖ-ਵੱਖ ਪੁਜ਼ੀਸ਼ਨਾਂ, ਸੈਸ਼ਨ ਦੌਰਾਨ ਹੋਏ ਬੋਰਡ ਡੈਕੋਰੇਸ਼ਨ ਮੁਕਾਬਲੇ, ਸੰਗੀਤ, ਵਿਸ਼ੇਸ਼ ਪ੍ਰਾਰਥਨਾ ਸਭਾਵਾਂ ਅਤੇ ਹੋਰ ਰਚਨਾਤਮਕ ਗਤੀਵਿਧੀਆਂ ਵਿਚ ਕੀਤੇ ਪ੍ਰਦਰਸ਼ਨ ਦੇ ਆਧਾਰ ਤੇ ਓਵਰਆਲ ਹਾਊਸ ਟਰਾਫ਼ੀ ਦੇ ਜੇਤੂ ਦੀ ਚੋਣ ਕੀਤੀ ਗਈ ਅਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਹਾਊਸ ਦੇ ਜੇਤੂ ਵਿਦਿਆਰਥੀਆਂ ਅਤੇ ਹਾਊਸ ਦੇ ਅਧਿਆਪਕਾਂ ਨੂੰ ਇਸ ਜਿੱਤ ਦੀ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀਆਂ ਵਿਚ ਸਹਿਯੋਗ, ਟੀਮ ਵਰਕ ਅਤੇ ਸਮਰਪਣ ਦੀ ਮਹੱਤਵਪੂਰਣ ਭਾਵਨਾ ਨੂੰ ਵਧਾਉਂਦੇ ਹਨ | ਇਸ ਦੇ ਨਾਲ ਹੀ ਉਨ੍ਹਾਂ ਬੈਸਟ ਐਥਲੀਟ ਦੀ ਘੋਸ਼ਣਾ ਕੀਤੀ | ਬੈਸਟ ਐਥਲੀਟ ਵਜੋਂ ਨੌਵੀਂ ਜਮਾਤ ਦੀ ਵਿਦਿਆਰਥਣ ਰਵਜੋਤ ਕੌਰ ਅਤੇ ਛੇਵੀਂ ਜਮਾਤ ਦੇ ਵਿਦਿਆਰਥੀ ਪ੍ਰਭਜੋਤ ਸਿੰਘ ਨੂੰ ਬੈਸਟ ਐਥਲੀਟ ਦਾ ਇਨਾਮ ਦਿੱਤਾ ਗਿਆ | ਇਸ ਮੌਕੇ ਸਕੂਲ ਦੇ ਡਾਇਰੈਕਟਰ ਵਰਿੰਦਰ ਕੌਰ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਪੂਰੀ ਲਗਨ ਤੇ ਮਿਹਨਤ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ | ਸਕੂਲ ਦੇ ਚੇਅਰਮੈਨ ਜੀ.ਐੱਸ. ਢਿੱਲੋਂ ਨੇ ਜੇਤੂਆਂ ਨੂੰ ਇਨਾਮ ਦਿੱਤੇ ਅਤੇ ਜਿੱਤ ਦੀ ਵਧਾਈ ਦਿੱਤੀ | ਸਕੂਲ ਪ੍ਰਬੰਧਕਾਂ ਨੇ ਭਵਿੱਖ ਵਿਚ ਅਜਿਹੇ ਹੋਰ ਮੁਕਾਬਲੇ ਕਰਵਾਏ ਜਾਣ ਬਾਰੇ ਕਿਹਾ ਤਾਂ ਜੋ ਵਿਦਿਆਰਥੀ ਨਾ ਕੇਵਲ ਅਕਾਦਮਿਕ, ਬਲਕਿ ਸਾਂਸਕਿ੍ਤਿਕ ਅਤੇ ਖੇਡਾਂ ਵਿਚ ਵੀ ਸਫ਼ਲਤਾ ਪ੍ਰਾਪਤ ਕਰ ਸਕਣ | ਕਿਉਂਕਿ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਖੇਡਾਂ ਵਿਚ ਭਾਗ ਲੈਕੇ ਆਪਣੀ ਮਨ ਅਤੇ ਤਨ ਦੋਨਾਂ ਨੂੰ ਤੰਦਰੁਸਤ ਰੱਖ ਸਕਦੇ ਹਨ | ਇਸ ਸਮੇਂ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |