ਭਗਤਾ ਭਾਈਕਾ, 20 ਨਵੰਬਰ (ਸੁਖਪਾਲ ਸਿੰਘ ਸੋਨੀ)-'ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨਭਗਤਾ ਭਾਈਕਾ ਵਿਖੇ ਵਿਚ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਦੀ ਬੌਧਿਕਤਾ ਨੂੰ ਤਰਾਸ਼ਣ ਲਈ ਵੀ ਅਥਾਹ ਯਤਨ ਕੀਤੇ ਜਾਂਦੇ ਹਨ | ਇਸ ਮਕਸਦ ਲਈ ਇਸ ਸੰਸਥਾ ਵਲੋਂ ਸਕੂਲ ਦੇ ਅਧਿਆਪਕਾਂ ਲਈ ਇਕ ਵਿਸ਼ੇਸ ਸੈਮੀਨਾਰ ਆਯੋਜਿਤ ਕੀਤਾ ਗਿਆ | ਇਸ ਸੈਮੀਨਾਰ ਦੇ ਮੁੱਖ ਸਰੋਤ ਡਾ: ਸੰਦੀਪ ਕੁਮਾਰ ਅਤੇ ਮਿਸ: ਪਰਮਜੀਤ ਕੌਰ ਹੁੰਜਨ ਨੇ ਆਪਣਾ-ਆਪਣਾ ਲੰਮਾ ਤਜਰਬਾ ਸਾਂਝਾ ਕੀਤਾ | ਸੈਮੀਨਾਰ ਵਿਚ 'ਮੈਂਟਲ ਹੈਲਥ' ਨੂੰ ਮੁੱਖ ਰੱਖ ਕੇ ਇਕਾਗਰਤਾ, ਕੇਅਰ ਮਾਡਲ ਆਦਿ ਵਿਸ਼ਿਆਂ ਉੱਤੇ ਆਪਣੇ ਵਿਚਾਰਪੇਸ਼ ਕਰਦੇ ਹੋਏ ਇਨ੍ਹਾਂ ਦੀ ਮਹੱਤਤਾ ਤੋਂ ਵੀ ਜਾਣੂ ਕਰਵਾਇਆ | ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜਿਨ੍ਹਾਂ ਚਿਰ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਆਪਣੇ ਵਿਸ਼ੇ ਉੱਪਰ ਇਕਾਗਰਤਾ ਨਹੀਂ ਬਣਦੀ, ਉਨ੍ਹਾਂ ਵਲੋਂ ਜਮਾਤ ਦੇ ਕਮਰੇ ਦਾ ਮਾਹੌਲ ਸੁਖਾਵਾਂ ਨਹੀਂ ਹੋ ਸਕਦਾ | ਉਨ੍ਹਾਂ ਨੇ ਸਪਸ਼ਟ ਕੀਤਾ ਕਿ ਬਾਲਗ ਅਵਸਥਾ ਦੇ ਸ਼ੁਰੂ ਹੋਣ ਤੇ ਵਿਦਿਆਰਥੀ ਸਰੀਰਿਕ ਅਤੇ ਮਾਨਸਿਕ ਪੱਧਰ 'ਤੇ ਕੁਝ ਤਬਦੀਲੀਆਂ ਮਹਿਸੂਸ ਕਰਦੇ ਹਨ | ਇਸ ਲਈ ਇੱਥੇ ਲਾਜ਼ਮੀ ਹੋ ਜਾਂਦਾ ਹੈ ਕਿ ਅਸੀਂ ਵਿਦਿਆਰਥੀਆਂ ਨੂੰ ਡਗਮਗਾਉੇਣ ਤੋਂ ਬਚਾਈਏ | ਉਨ੍ਹਾਂ ਨੇ ਦੱਸਿਆ ਕਿ ਹਰ ਅਧਿਆਪਕ ਨੂੰ ਇਕ ਕੌਂਸਲਰ ਦੀ ਭੂਮਿਕਾ ਵੀ ਨਿਭਾਉਣੀ ਚਾਹੀਦੀ ਹੈ, ਕਿਉਂਕਿ ਇਕ ਅਧਿਆਪਕ ਤੋਂ ਵਧੀਆ ਕੋਈ ਕੌਂਸਲਰ ਹੋ ਹੀ ਨਹੀਂ ਸਕਦਾ | ਡਾ: ਸੰਦੀਪ ਕੁਮਾਰ ਨੇ ਸੈਮੀਨਾਰ ਦੌਰਾਨ ਸਪੈਸ਼ਲ ਐਜੂਕੇਟਰ ਅਤੇ ਹੈਂਡ ਪੂਲਿੰਗ ਦੀ ਲੋੜ 'ਤੇ ਵੀ ਜ਼ੋਰ ਦਿੱਤਾ | ਸਕੂਲ ਦੇ ਪਿ੍ੰਸੀਪਲ ਰੂਪ ਲਾਲ ਬਾਂਸਲ ਨੇ ਸੈਮੀਨਾਰ ਦੀਆਂ ਵਿਸ਼ੇਸ਼ਤਾਵਾਂ 'ਤੇ ਚਾਨਣਾ ਪਾਇਆ ਅਤੇ ਅੱਜ ਦੇ ਸੈਮੀਨਾਰ ਦੇ ਮੁੱਖ ਸ੍ਰੋਤਾਂ ਦਾ ਧੰਨਵਾਦ ਕੀਤਾ | ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ 'ਸ਼ੈਰੀ ਢਿੱਲੋਂ' (ਵਾਇਸ ਚੇਅਰਮੈਨ), ਗੁਰਮੀਤ ਸਿੰਘ ਸਰਪੰਚ (ਵਿੱਤ-ਸਕੱਤਰ) ਅਤੇ ਸਾਰੇ ਕੋਆਰਡੀਨੇਟਰਜ਼ ਵੀ ਮੌਜੂਦ ਸਨ |