ਰਾਮਾਂ ਮੰਡੀ, 5 ਨਵੰਬਰ (ਤਰਸੇਮ ਸਿੰਗਲਾ)-ਸਮਾਜ ਵਿਚ ਲੁਕੇ ਹੋਏ ਚੋਰ, ਲੁਟੇਰੇ, ਬਦਮਾਸ਼ਾਂ ਦੀ ਸ਼ਨਾਖ਼ਤ ਲਈ ਸਖ਼ਤ ਕਦਮ ਚੁੱਕਣ ਦੀ ਲੋੜ ਹੈ¢ ਇਹ ਬਿਆਨ ਦਿੰਦਿਆਂ ਲੋਕ ਅਧਿਕਾਰ ਲਹਿਰ ਦੇ ਕਾਰਜਕਾਰਨੀ ਮੈਂਬਰ ਗਗਨਦੀਪ ਸਿੰਘ ਬਹਿਣੀਵਾਲ ਨੇ ਕਿਹਾ ਕਿ ਚੋਰ, ਲੁਟੇਰੇ ਕਾਨੂੰਨ ਦਾ ਲਾਭ ਉਠਾ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ, ਕਿਉਂਕਿ ਪੁਲਿਸ ਵਲੋਂ ਲੁਟੇਰਿਆਂ ਨੂੰ ਫੜ੍ਹੇ ਜਾਣ ਤੋਂ ਬਾਅਦ ਵੀ ਉਨ੍ਹਾਂ ਦੇ ਮੂੰਹ ਢੱਕ ਕੇ ਅਖ਼ਬਾਰਾਂ ਵਿਚ ਤਸਵੀਰਾਂ ਛਪਵਾ ਕੇ ਉਨ੍ਹਾਂ ਦੀ ਪਹਿਚਾਣ ਛੁਪਾਈ ਜਾਂਦੀ ਹੈ, ਜਿਸ ਦਾ ਫ਼ਾਇਦਾ ਉਠਾ ਕੇ ਹੀ ਉਹ ਜ਼ਮਾਨਤ ਮਿਲਣ ਤੋਂ ਬਾਅਦ ਬਾਹਰ ਆ ਕੇ ਵੀ ਮੂੰਹ ਢੱਕ ਕੇ ਘੁੰਮਦੇ ਰਹਿੰਦੇ ਹਨ ਅਤੇ ਵਾਰ ਵਾਰ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਅਤੇ ਪਹਿਚਾਣ ਜਨਤਕ ਹੋਣ ਤੋਂ ਬੱਚ ਰਹੇ ਹਨ ਅਤੇ ਸ਼ਹਿਰਾਂ ਪਿੰਡਾਂ ਵਿਚ ਹੀ ਮਕਾਨ ਕਿਰਾਏ ਤੇ ਲੈ ਕੇ ਰਹਿ ਰਹੇ ਹਨ¢ ਸ੍ਰੀ ਬਹਿਣੀਵਾਲ ਨੇ ਕਿਹਾ ਕਿ ਚੋਰੀਆਂ, ਲੁੱਟਾਂ ਦੀਆਂ ਵਾਰਦਾਤਾਂ ਕਤਲਾਂ ਵਿੱਚ ਬਦਲ ਜਾਣ ਉਪਰੰਤ ਵੀ ਸਰਕਾਰ ਵੱਲੋਂ ਕਾਨੂੰਨਾਂ ਵਿਚ ਕੋਈ ਸੋਧ ਨਹੀਂ ਕੀਤੀ ਗਈ¢ ਉਨ੍ਹਾਂ ਕਿਹਾ ਕਿ ਵਾਰਦਾਤਾਂ ਰੋਕਣ ਲਈ ਅੱਜ ਲੋੜ ਹੈ ਕਿ ਚੋਰ ਲੁਟੇਰਿਆਂ ਦੇ ਚਿਹਰੇ ਅਤੇ ਨਾਮ ਜਨਤਕ ਕੀਤੇ ਜਾਣ ਤਾਂ ਕਿ ਲੋਕ ਉਨ੍ਹਾਂ ਤੋਂ ਸਾਵਧਾਨ ਹੋ ਸਕਣ¢ ਕਿਉਂਕਿ ਵਾਰਦਾਤਾਂ ਲਈ ਕਥਿਤ ਤÏਰ ਤੇ ਕਿਤੇ ਨਾ ਕਿਤੇ ਕਾਨੂੰਨ 'ਚ ਕਮੀਆਂ ਵੀ ਜ਼ਿੰਮੇਵਾਰ ਹਨ¢