ਸੰਗਤ ਮੰਡੀ, 5 ਨਵੰਬਰ (ਸੁਖਤੇਜ ਧਾਲੀਵਾਲ)- ਕਲੇਅ ਇੰਡੀਆ ਇੰਟਰਨੈਸ਼ਨਲ ਸਕੂਲ ਸੰਗਤ ਕੈਂਚੀਆਂ ਦੇ ਵਿਦਿਆਰਥੀਆਂ ਨੇ ਨਿੱਜੀ ਸਕੂਲਾਂ ਦੁਆਰਾ ਆਯੋਜਿਤ ਇੰਟਰ ਸਕੂਲ ਕਲਾ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੱਖ-ਵੱਖ ਸ਼੍ਰੇਣੀਆਂ ਚੋਂ ਚੰਗੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ¢ ਇਨ੍ਹਾਂ ਮੁਕਾਬਲਿਆਂ ਵਿੱਚ ਬਠਿੰਡਾ ਸ਼ਹਿਰ ਦੇ ਨਾਮਵਰ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ¢ ਵੱਖ-ਵੱਖ ਹੋਏ ਮੁਕਾਬਲਿਆਂ ਵਿੱਚ ਕਲੇਅ ਇੰਡੀਆ ਇੰਟਰਨੈਸ਼ਨਲ ਸਕੂਲ , ਸੰਗਤ ਦੇ ਵਿਦਿਆਰਥੀਆਂ ਨੇ ਚਿੱਤਰਕਲਾ, ਪੋਸਟਰ ਮੇਕਿੰਗ, ਮਾਡਲ ਮੇਕਿੰਗ, ਗਰੁੱਪ ਡਾਂਸ ਅਤੇ ਹਾਸ ਕਵਿਤਾ ਮੁਕਾਬਲਿਆਂ ਦÏਰਾਨ ਆਪਣੀ ਕਲਾ ਤੇ ਰਚਨਾਤਮਿਕਤਾ ਨਾਲ ਜੱਜਾਂ ਦਾ ਮਨ ਮੋਹ ਲਿਆ¢ ਸਕੂਲ ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਰਹਿਮਤਪ੍ਰੀਤ ਕÏਰ ਨੇ ਮਾਡਲ ਮੇਕਿੰਗ ਮੁਕਾਬਲੇ ਵਿਚੋਂ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰÏਸ਼ਨ ਕੀਤਾ¢ ਹਾਸ ਕਵਿਤਾ ਮੁਕਾਬਲੇ ਵਿੱਚ ਨÏਵੀਂ ਜਮਾਤ ਦੀ ਵਿਦਿਆਰਥਣ ਜਸਮੀਨ ਕÏਰ ਨੇ ਦੂਜਾ ਸਥਾਨ , ਛੇਵੀਂ ਅਤੇ ਸੱਤਵੀਂ ਜਮਾਤ ਦੀਆਂ ਵਿਦਿਆਰਥਣਾਂ ਰਹਿਮਤ ਕÏਰ, ਮਨਸੀਰਤ ਕÏਰ, ਮਨਵੀਰ ਕÏਰ ,ਅਸ਼ਨੂਰ ਕÏਰ, ਗੁਰਸੀਰਤ ਸ਼ਰਮਾ ਅਤੇ ਹਰਸੀਰਤ ਕÏਰ ਨੇ ਗਰੁੱਪ ਡਾਂਸ ਵਿਚੋਂ ਦੂਜਾ ਸਥਾਨ ਪ੍ਰਾਪਤ ਕੀਤਾ¢ ਸਕੂਲ ਦੇ ਪਿ੍ੰਸੀਪਲ ਸਰਬਜੀਤ ਕÏਰ ਨੇ ਵੱਖ ਵੱਖ ਕਲਾ ਸ਼੍ਰੇਣੀਆਂ ਲਈ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਇਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ¢ ਉਨ੍ਹਾਂ ਵਿਦਿਆਰਥੀਆਂ ਨੂੰ ਤਿਆਰੀ ਕਰਵਾਉਣ ਵਾਲੇ ਅਧਿਆਪਕਾਂ ਗਗਨ ਜੋਤੀ ਵਰਮਾ, ਨਰਿੰਦਰ ਕÏਰ, ਨਵਜੋਤ ਕÏਰ, ਗਗਨਦੀਪ ਕÏਰ ਅਤੇ ਗੁਰਪ੍ਰੀਤ ਕÏਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਉਪਲਬਧੀ ਵਿਦਿਆਰਥੀਆਂ ਦੀ ਮਿਹਨਤ ਦਾ ਨਤੀਜਾ ਨਹੀਂ, ਸਗੋਂ ਅਧਿਆਪਕਾਂ ਦੇ ਸਮਰਪਣ ਤੇ ਪੇ੍ਰਰਨਾ ਦਾ ਵੀ ਪਰਿਣਾਮ ਹੈ¢ ਉਨ੍ਹਾਂ ਆਸ ਜਤਾਈ ਕਿ ਵਿਦਿਆਰਥੀ ਅਗਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਸਕੂਲ ਦਾ ਨਾਮ ਰÏਸ਼ਨ ਕਰਦੇ ਰਹਿਣਗੇ¢ ਸਕੂਲ ਦੇ ਡਾਇਰੈਕਟਰ ਵਰਿੰਦਰ ਕÏਰ ਨੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਅਜਿਹੇ ਮੁਕਾਬਲਿਆਂ 'ਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ ਤੇ ਉਨ੍ਹਾਂ ਦੇ ਉਜਲੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ¢