ਬਾਲਿਆਂਵਾਲੀ, 8 ਦਸੰਬਰ (ਕੁਲਦੀਪ ਮਤਵਾਲਾ)-ਹਲਕਾ ਮੌੜ ਦੇ ਜ਼ੋਨ ਬਾਲਿਆਂਵਾਲੀ ਤੋਂ ਸ਼ੋ੍ਰਮਣੀ ਅਕਾਲੀ ਦਲ ਉਮੀਦਵਾਰ ਅਮਰਜੀਤ ਸਿੰਘ ਅਮਰਾ ਦੀ ਚੋਣ ਮੁਹਿੰਮ ਨੂੰ ਭਖਾਉਣ ਲਈ ਬਾਲਿਆਂਵਾਲੀ ਦੇ ਮੇਨ ਬਾਜ਼ਾਰ 'ਚ ਚੋਣ ਦਫ਼ਤਰ ਖੋਲਿਆ ਗਿਆ¢ ਜਿਸ ਦਾ ਉਦਘਾਟਨ ਨੰਬਰਦਾਰ ਅਮਨਦੀਪ ਸਿੰਘ ਤੇ ਜਸਵੀਰ ਜÏੜਾ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ¢ ਇਸ ਮÏਕੇ ਸਰਕਲ ਬਾਲਿਆਂਵਾਲੀ ਦੇ ਯੂਥ ਪ੍ਰਧਾਨ ਅਮਨਦੀਪ ਸਿੰਘ ਅਮਨਾ ਅਤੇ ਬੀ.ਸੀ ਸੈੱਲ ਹਲਕਾ ਮੌੜ ਦੇ ਪ੍ਰਧਾਨ ਜਸਵੀਰ ਜÏੜਾ ਨੇ ਦੱਸਿਆ ਕਿ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਦੀਆਂ ਹਦਾਇਤਾਂ ਅਨੁਸਾਰ ਜ਼ੋਨ ਬਾਲਿਆਂਵਾਲੀ ਦੇ ਉਮੀਦਵਾਰ ਅਮਰਜੀਤ ਸਿੰਘ ਅਮਰਾ ਅਤੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਹਰਭਜਨ ਸਿੰਘ ਮਾਈਸਰਖਾਨਾ ਦਾ ਸਾਂਝੇ ਦਫ਼ਤਰ ਖੋਲਿਆ ਹੈ¢ ਇਸ ਮੌਕੇ ਲੱਡੂ ਵੰਡ ਕੇ ਵਰਕਰਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ¢ ਉਨ੍ਹਾਂ ਦੱਸਿਆ ਕਿ ਅਸੀਂ ਪਿੰਡ 'ਚ ਡੋਰ ਟੂ ਡੋਰ ਜਾ ਕੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੋਵਾਂ ਉਮੀਦਵਾਰਾਂ ਲਈ ਪ੍ਰਚਾਰ ਕਰਕੇ ਵੋਟਾਂ ਪਾਉਣ ਲਈ ਅਪੀਲ ਕਰ ਰਹੇ ਹਾਂ ਅਤੇ ਸਾਨੂੰ ਭਰਪੂਰ ਹੁੰਗਾਰਾ ਮਿਲ ਰਿਹਾ¢ ਇਸ ਮੌਕੇ ਉਮੀਦਵਾਰ ਅਮਰਜੀਤ ਸਿੰਘ ਅਮਰਾ, ਸਾਬਕਾ ਪ੍ਰਧਾਨ ਸੁਖਪਾਲ ਸਿੰਘ ਹੈਪੀ, ਸਾਬਕਾ ਸਰਪੰਚ ਬੇਅੰਤ ਸਿੰਘ ਭੱਟੀ, ਮਲਕੀਤ ਸਿੰਘ ਮਾਨ, ਕੇਵਲ ਸਿੰਘ ਰੰਧਾਵਾ ਪੰਚ, ਕ੍ਰਿਸ਼ਨ ਬਾਵਾ, ਪੱਪਾ ਸਿੰਘ ਮਾਨ, ਧਰਮਿੰਦਰ ਸਿੰਘ, ਚੇਅਰਮੈਨ ਸੁਖਜਿੰਦਰ ਪੱਪਾ ਆਦਿ ਹਾਜ਼ਰ ਸਨ¢