14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਸ੍ਰੀ ਨਵ ਦੁਰਗਾ ਭਜਨ ਮੰਡਲੀ ਦੇ ਗÏਰਵ ਅਰੋੜਾ ਪ੍ਰਧਾਨ ਚੁਣੇ

ਅਜੀਤ ਡੈਸਕ 07-12-2025
ਰਾਮਪੁਰਾ ਫੂਲ, 6 ਦਸੰਬਰ (ਹੇਮੰਤ ਕੁਮਾਰ ਸ਼ਰਮਾ)-ਸ੍ਰੀ ਨਵ ਦੁਰਗਾ ਭਜਨ ਮੰਡਲੀ ਦੀ ਵਿਸ਼ੇਸ਼ ਮੀਟਿੰਗ ਮੰਡਲੀ ਦੇ ਸੰਸਥਾਪਕ ਜਸਕਰਨ ਬਾਂਸਲ ਉਰਫ਼ ਜੱਸੀ ਬਾਬਾ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ, ਜਿਸ ਵਿਚ ਮੰਡਲੀ ਦੀਆਂ ਗਤੀਵਿਧੀਆਂ ਤੇ ਵਿਚਾਰ ਚਰਚਾ ਕਰਨ ਤੋਂ ਬਾਅਦ ਨਵੀਂ ਪ੍ਰਬੰਧਕੀ ਟੀਮ ਦੀ ਚੋਣ ਕੀਤੀ ਗਈ¢ ਮੀਟਿੰਗ ਦÏਰਾਨ ਸਰਬਸੰਮਤੀ ਨਾਲ ਗÏਰਵ ਅਰੋੜਾ ਨੂੰ ਮੰਡਲੀ ਦਾ ਪ੍ਰਧਾਨ ਤੇ ਮੋਂਟੀ ਗੋਇਲ ਨੂੰ ਪੀ.ਆਰ.ਓ. ਚੁਣਿਆ ਗਿਆ¢ ਨਵ-ਨਿਯੁਕਤ ਪ੍ਰਧਾਨ ਗÏਰਵ ਅਰੋੜਾ ਨੇ ਭਰੋਸਾ ਦਿਵਾਇਆ ਕਿ ਉਹ ਮੰਡਲੀ ਦੀ ਤਰੱਕੀ ਲਈ ਪੂਰੇ ਉਤਸ਼ਾਹ ਅਤੇ ਲਗਨ ਨਾਲ ਕੰਮ ਕਰਦੇ ਹੋਏ ਮੈਂਬਰਾਂ ਦੀਆਂ ਉਮੀਦਾਂ 'ਤੇ ਖਰਾ ਉੱਤਰਨਗੇ¢ ਇਸ ਮੌਕੇ ਜਸਕਰਨ ਬਾਂਸਲ (ਜੱਸੀ ਬਾਬਾ) ਸਮੇਤ ਮੰਡਲੀ ਦੇ ਸਮੂਹ ਮੈਂਬਰਾਂ ਨੇ ਨਵੀਂ ਚੁਣੀ ਪ੍ਰਬੰਧਕੀ ਨੂੰ ਵਧਾਈ ਦਿੱਤੀ¢ ਇਸ ਮੌਕੇ ਮੰਡਲੀ ਦੇ ਸਰਪ੍ਰਸਤ ਅਮਿ੍ਤ ਲਾਲ ਬਿੱਟੂ ਬਠਿੰਡਾ ਨੇ ਦੱਸਿਆ ਕਿ ਮਾਤਾ ਚਿੰਤਾਪੂਰਨੀ ਦੀ ਕਿਰਪਾ ਨਾਲ ਮੰਡਲੀ ਵਲੋਂ 13 ਦਸੰਬਰ ਨੂੰ ਚਿੰਤਾਪੂਰਨੀ ਧਾਮ ਵਿਖੇ ਦੂਜਾ ਸਾਲਾਨਾ ਜਾਗਰਣ ਕਰਵਾਇਆ ਜਾ ਰਿਹਾ ਹੈ¢ਇਸ ਮੀਟਿੰਗ ਦੌਰਾਨ ਹੋਰ ਮੈਂਬਰਾਂ ਵਿਚ ਜਨਰਲ ਸਕੱਤਰ ਰਜਨੀਸ਼ ਕਰਕਰਾ, ਸਿਮਰਨ ਵਾਲੀਆ ਪਿੰਕੀ, ਜਗਦੀਸ਼ ਰਾਏ ਗਰਗ, ਸੁਰਿੰਦਰ ਧੀਰ, ਪਰਵੀਨ ਗਰਗ, ਸੋਨੂੰ, ਵਿਜੇ ਗਰਗ, ਮੋਂਟੀ ਗੋਇਲ, ਗੁਰਪ੍ਰੀਤ ਉਬਰਾਏ, ਪਵਨ ਪਾਹਵਾ, ਸੰਜੀਵ ਗਰਗ, ਦੀਪਕ ਬਾਂਸਲ (ਸੰਗਰੂਰ), ਨੀਤਿਨ ਗੋਇਲ (ਸੰਗਰੂਰ), ਅਨਿਕੇਤ ਕਰਕਰਾ, ਜਤਿੰਦਰ ਦੀਪਾ ਆਦਿ ਹਾਜ਼ਰ ਸਨ¢
ਪਿਛਲੀ ਖ਼ਬਰ ਮਾਤਾ ਚਿੰਤਪੁਰਨੀ ਧਾਮ ਵਿਖੇ ਦੂਸਰਾ ਸਾਲਾਨਾ ਜਾਗਰਣ ਤੇ ਭੰਡਾਰਾ 13 ਨੂੰ ਅਗਲੀ ਖ਼ਬਰ ਕਲੇਅ ਇੰਡੀਆ ਸਕੂਲ 'ਚ ਯੂਨੈਸਕੋ ਦੀ ਟੀਮ ਨੇ ਨੋਇਡਾ ਸਕੂਲ ਦੇ ਵਿਦਿਆਰਥੀਆਂ ਸਮੇਤ ਸੱਭਿਆਚਾਰਕ ਅਦਾਨ-ਪ੍ਰਦਾਨ ਪ੍ਰੋਗਰਾਮ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।