14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਚਿੱਟੇ ਦੇ ਪੀੜਤ ਪਰਿਵਾਰਾਂ ਨੂੰ ਮਿਲੇ ਈ.ਡੀ. ਦੇ ਸਾਬਕਾ ਨਿਰਦੇਸ਼ਕ-ਨਿਰੰਜਨ ਸਿੰਘ

ਅਜੀਤ ਡੈਸਕ 07-12-2025
ਮੌੜ ਮੰਡੀ, 6 ਦਸੰਬਰ (ਗੁਰਜੀਤ ਸਿੰਘ ਕਮਾਲੂ)-ਮੌੜ ਕਲਾਂ ਵਿੱਚ ਕੰਧਾਂ ਉੱਤੇ ਤੀਰ ਦਾ ਨਿਸ਼ਾਨ ਲਾ ਕੇ ਲਿਖਿਆ ਗਿਆ ਸੀ ਕਿ 'ਚਿੱਟਾ ਇੱਧਰ ਮਿਲਦਾ ਹੈ |' ਇਹ ਖ਼ਬਰ ਸੋਸ਼ਲ ਮੀਡੀਆ ਉੱਤੇ ਜੰਗ ਦੀ ਅੱਗ ਵਾਂਗ ਫੈਲ ਗਈ ਅਤੇ ਸਰਕਾਰ ਦੇ ਹਰੇਕ ਖੂੰਜੇ ਵਿੱਚ ਤਰਥਲੀ ਮੱਚ ਗਈ ਸੀ | ਕੰਧਾਂ ਉੱਤੇ ਲਿਖਿਆ ਚਿੱਟੇ ਦੀ ਵਿਕਰੀ ਨੇ ਪੰਜਾਬ ਸਰਕਾਰ ਦੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਨੂੰ ਲੋਕ ਕਚਹਿਰੀ ਲਿਆ ਕੇ ਖੜ੍ਹਾ ਕਰ ਦਿੱਤਾ ਹੈ | ਅੱਜ ਸਥਾਨਕ ਆਸਾ ਪੱਤੀ ਦੀ ਧਰਮਸ਼ਾਲਾ,ਜਿੱਥੇ ਚਿੱਟੇ ਦੀ ਵਿਕਰੀ ਬਾਰੇ ਲਿਖਿਆ ਗਿਆ ਸੀ, ਐਨਫੋਰਸਮੈਂਟ ਡਿਪਾਰਟਮੈਂਟ ਦੇ ਸਾਬਕਾ ਨਿਰਦੇਸ਼ਕ ਨਿਰੰਜਨ ਸਿੰਘ ਨੇ,ਉਨ੍ਹਾਂ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਦੇ ਬੱਚੇ ਚਿੱਟੇ ਦਾ ਨਸ਼ਾ ਕਰਨ ਕਰਕੇ ਮੌਤ ਦੇ ਮੂੰਹ ਵਿੱਚ ਜਾ ਪਏ | ਇਸ ਮੌਕੇ ਨਿਰੰਜਨ ਸਿੰਘ ਨੇ ਕਿਹਾ ਕਿ ਨਸ਼ਾ ਸਮਗਲਿੰਗ ਸਰਕਾਰੀ ਸ਼ਹਿ ਤੋਂ ਬਿਨ੍ਹਾਂ ਨਹੀਂ ਹੋ ਸਕਦੀ ਅਤੇ ਇਸ ਲਈ ਪੁਲਿਸ ਵੀ ਬਰਾਬਰ ਦੀ ਜ਼ਿੰਮੇਵਾਰ ਹੈ | ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਸਖ਼ਤੀ ਤੋਂ ਕੰਮ ਲਵੇ ਤਾਂ ਨਸ਼ੇ ਦਾ ਨਾਮੋ-ਨਿਸ਼ਾਨ ਨਹੀਂ ਰਹੇਗਾ | ਪੱਤਰਕਾਰਾਂ ਨੇ ਪੁੱਛਿਆ ਕਿ ਨਸ਼ਾ ਸਮਗਲਿੰਗ ਨਾ ਰੁਕਣ ਪਿੱਛੇ ਕਿਹੜੇ ਕਾਰਨ ਕਾਰਜਸ਼ੀਲ ਹਨ ਤਾਂ ਉਨ੍ਹਾਂ ਉੱਤਰ ਦਿੱਤਾ ਕਿ ਇਸ ਗੱਲ ਦਾ ਜਵਾਬ ਪੁਲਿਸ ਹੀ ਵਧੀਆ ਦੇ ਸਕਦੀ ਹੈ | ਮੌੜ ਕਲਾਂ ਪਿੰਡ ਵਿੱਚ ਨਸ਼ੇ ਕਾਰਨ ਹੋਈਆਂ ਮੌਤਾਂ ਵਾਲੇ ਪੀੜਤ ਪਰਿਵਾਰਾਂ ਨੂੰ ਮਿਲ ਕੇ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਪਰਿਵਾਰਾਂ ਦੀ ਮਦਦ ਵੀ ਕਰਨੀ ਚਾਹੀਦੀ ਹੈ | ਇਸ ਮੌਕੇ ਨਸ਼ਾ ਪੀੜਤ ਪਰਿਵਾਰਾਂ ਤੋਂ ਇਲਾਵਾ ਪਿੰਡ ਦੇ ਮੁਹਤਬਰ ਵਿਅਕਤੀ ਵੀ ਹਾਜ਼ਰ ਰਹੇ |
ਪਿਛਲੀ ਖ਼ਬਰ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਬੱਲੋ ਨੇ ਖਿਡਾਰੀਆਂ ਨੂੰ ਸਪੋਰਟਸ ਕਿੱਟਾਂ ਵੰਡੀਆਂ ਅਗਲੀ ਖ਼ਬਰ 'ਸਦਭਾਵਨਾ ਦਿਵਸ' ਵਜੋਂ ਮਨਾਇਆ ਜਾਵੇਗਾ ਸਵ: ਪ੍ਰਕਾਸ਼ ਸਿੰਘ ਬਾਦਲ ਦਾ ਜਨਮ-ਦਿਹਾੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।