28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

8ਵੀਂ ਇੰਟਰ ਸਟੇਟ ਰੋਇੰਗ ਚੈਲੇਂਜਰ ਚੈਂਪੀਅਨਸ਼ਿਪ 'ਚੋਂ ਪੰਜਾਬ ਨੇ ਸਿਲਵਰ ਮੈਡਲ ਜਿੱਤਿਆ <br/>

ਅਜੀਤ ਡੈਸਕ 06-12-2025
ਬਾਲਿਆਂਵਾਲੀ, 5 ਦਸੰਬਰ (ਕੁਲਦੀਪ ਮਤਵਾਲਾ)-ਪਿਛਲੇ ਦਿਨੀਂ ਭੁਪਾਲ (ਮੱਧ ਪ੍ਰਦੇਸ਼) ਵਿਖੇ ਹੋਈਆਂ 45ਵੀਂ ਜੂਨੀਅਰ ਨੈਸ਼ਨਲ ਰੋਇੰਗ ਤੇ 8ਵੀਂ ਇੰਟਰ ਸਟੇਟ ਚੈਲੇਂਜਰ ਚੈਂਪੀਅਨਸ਼ਿਪ 2025 ਕਰਵਾਈਆਂ ਗਈਆਂ ਹਨ | ਜਿਸ 'ਚ ਪੰਜਾਬ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜੇ ਸਥਾਨ ਨਾਲ ਸਿਲਵਰ ਮੈਡਲ ਪ੍ਰਾਪਤ ਕਰਕੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ | ਜ਼ਿਕਰ-ਏ-ਖਾਸ ਹੈ ਉਕਤ ਟੀਮ 'ਚ ਜ਼ਿਲ੍ਹਾ ਬਠਿੰਡਾ ਦੀ ਨੁਮਾਇੰਦਗੀ ਕਰਦੇ ਪਿੰਡ ਬਾਲਿਆਂਵਾਲੀ ਦੇ ਨੌਜਵਾਨ ਸ਼ੁਭਦੀਪ ਸ਼ਰਮਾ ਦਾ ਅਹਿਮ ਯੋਗਦਾਨ ਰਿਹਾ | ਪਿੰਡ ਪਹੁੰਚਣ ਤੇ ਮਾਤਾ ਸੀਤਲਾ ਭਜਨ ਮੰਡਲੀ ਬਾਲਿਆਂਵਾਲੀ ਦੇ ਪ੍ਰਧਾਨ ਡਾ: ਮਨਿੰਦਰ ਸ਼ਰਮਾ ਤੇ ਉਪ ਪ੍ਰਧਾਨ ਮਾਸਟਰ ਸੁਖਪ੍ਰੀਤ ਸ਼ਰਮਾ ਤੇ ਸਮੂਹ ਮੰਡਲੀ ਵਲੋਂ ਨਿੱਘਾ ਸਵਾਗਤ ਕਰਦਿਆਂ ਉਸ ਦਾ ਹੌਂਸਲਾ ਵਧਾਉਣ ਲਈ ਸਨਮਾਨ ਕਰਦਿਆਂ ਕਿਹਾ ਕਿ ਸ਼ੁਭਦੀਪ ਸ਼ਰਮਾ ਨੇ ਪੂਰੇ ਦੇਸ਼ 'ਚ ਰੋਇੰਗ ਚੈਪੀਅਨਸ਼ਿਪ (ਕਿਸ਼ਤੀ ਚੱਪੂ ਵਾਲੀ ਖੇਡ) ਰਾਹੀਂ ਸਾਡੇ ਪਿੰਡ ਬਾਲਿਆਂਵਾਲੀ ਦਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ | ਇਸ ਮੌਕੇ ਸ਼ੁਭਦੀਪ ਸ਼ਰਮਾ ਦੇ ਪਿਤਾ ਪੱਪੂ ਸ਼ਰਮਾ ਸੂਰਤੀਏ ਵਾਲਾ ਨੇ ਦੱਸਿਆ ਇਹ ਮੁਕਾਮ ਮਾ: ਸੁਖਪ੍ਰੀਤ ਸ਼ਰਮਾ ਵਲੋਂ ਦਿੱਤੀ ਪ੍ਰੇਰਨਾ ਤੇ ਹੱਲਾਸ਼ੇਰੀ ਸਦਕਾ ਅਤੇ ਸ਼ੁਭਦੀਪ ਵਲੋਂ ਕੀਤੀ ਸਖ਼ਤ ਮਿਹਨਤ ਕਾਰਨ ਹੀ ਸੰਭਵ ਹੋਇਆ ਹੈ |


ਪਿਛਲੀ ਖ਼ਬਰ ਬਰਾਸ ਬੈਂਡ ਰਾਜ ਪੱਧਰੀ ਮੁਕਾਬਲਿਆਂ ਵਿਚ ਮਹਿਮਾ ਸਰਜਾ ਸਕੂਲ ਨੇ ਤੀਜੇ ਸਥਾਨ 'ਤੇ ਮਾਰੀ ਹੈਟਿ੍ਕ <br/> ਅਗਲੀ ਖ਼ਬਰ ਸੰਯੁਕਤ ਮੋਰਚੇ ਵਲੋਂ 8 ਦਸੰਬਰ ਨੂੰ ਬਿਜਲੀ ਸੋਧ ਬਿੱਲ 2025 ਦੀਆਂ ਕਾਪੀਆਂ ਸਾੜ ਕੇ ਕੀਤਾ ਜਾਵੇਗਾ ਰੋੋਸ ਪ੍ਰਦਰਸ਼ਨ-ਕਾਮਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।