28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਗੰਗਾ ਅਤੇ ਬੱਜੋਆਣਾ 'ਚ ਹਾੜ੍ਹੀ ਸਬੰਧੀ ਕਿਸਾਨ ਸਿਖਲਾਈ ਕੈਂਪ <br/>

ਅਜੀਤ ਡੈਸਕ 06-12-2025
ਨਥਾਣਾ, 5 ਦਸੰਬਰ (ਗੁਰਦਰਸ਼ਨ ਲੁੱਧੜ)- ਸੈਂਟਰਸ ਫ਼ਾਰ ਇੰਟਰਨੈਸ਼ਨਲ ਪ੍ਰਾਜੈਕਟ ਟਰੱਸਟ ਵਲੋਂ ਪਿੰਡ ਗੰਗਾ ਅਤੇ ਬੱਜੋਆਣਾ ਵਿੱਚ ਹਾੜ੍ਹੀ ਦੀਆਂ ਫ਼ਸਲਾਂ ਸਬੰਧੀ ਕਿਸਾਨਾਂ ਨੂੰ ਵਿਗਿਆਨਕ ਅਤੇ ਤਕਨੀਕੀ ਜਾਣਕਾਰੀ ਦੇਣ ਲਈ ਸਿਖਲਾਈ ਕੈਂਪ ਲਗਵਾਏ ਗਏ¢ ਕੈਂਪਾਂ ਵਿੱਚ ਖੇਤੀ ਬਾਰੇ ਨਵੀਆਂ ਤਕਨੀਕਾਂ, ਪ੍ਰਭਾਵਸ਼ਾਲੀ ਫ਼ਸਲ ਪ੍ਰਬੰਧਨ ਅਤੇ ਤਕਨਾਲੋਜੀ ਨੂੰ ਕੇਂਦਰ ਵਿੱਚ ਰੱਖਿਆ ਗਿਆ¢ ਕੈਂਪ ਦੌਰਾਨ ਦੇ ਪ੍ਰਾਜੈਕਟ ਟਰੱਸਟ ਦੇ ਸੁਪਰਵਾਈਜ਼ਰ ਅੰਗਰੇਜ਼ ਸਿੰਘ ਮਾਨ ਅਤੇ ਗੁਰਪ੍ਰੀਤ ਰੋਮਾਣਾ ਨੇ ਸੰਗਠਨ ਵਲੋਂ ਕਿਸਾਨ ਭਲਾਈ ਲਈ ਚਲ ਰਹੇ ਪ੍ਰਾਜੈਕਟਾਂ, ਪਾਣੀ ਬੱਚਤ ਮਾਡਲਾਂ, ਮੈਦਾਨੀ ਸਰਵੇਖਣ ਅਤੇ ਖੇਤੀ ਸੁਧਾਰ ਮੁਹਿੰਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ¢ ਉਨ੍ਹਾਂ ਕਿਹਾ ਕਿ ਟਿਕਾਊ ਖੇਤੀ ਹੀ ਭਵਿੱਖ ਦੀ ਖੇਤੀ ਹੈ, ਅਤੇ ਟਰੱਸਟ ਵੱਲੋਂ ਇਸ ਮਿਸ਼ਨ 'ਤੇ ਕਿਸਾਨਾਂ ਦੇ ਸਹਿਯੋਗ ਨਾਲ ਕੰਮ ਕੀਤਾ ਜਾ ਰਿਹਾ ਹੈ¢ ਖੇਤੀ ਮਾਹਿਰ ਡਾ: ਕੁਲਦੀਪ ਸਿੰਘ ਮਰਖਾਈ ਨੇ ਕਿਸਾਨਾਂ ਨੂੰ ਹਾੜ੍ਹੀ ਦੀਆਂ ਫ਼ਸਲਾਂ ਬਾਰੇ ਚੰਗੇ ਨਤੀਜਿਆਂ ਲਈ ਸੰਤੁਲਿਤ ਖਾਦ ਵਰਤੋਂ, ਫ਼ਸਲਾਂ ਲਈ ਉਚਿੱਤ ਬੀਜ ਚੋਣ, ਬਿਮਾਰੀਆਂ 'ਤੇ ਕਾਬੂ, ਸਪਰੇਅ ਤਕਨੀਕ, ਕੀਟ-ਰੋਕਥਾਮ, ਅਤੇ ਨਵੀਂ ਖੇਤੀ ਵਿਗਿਆਨ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ¢ ਉਨ੍ਹਾਂ ਜ਼ੋਰ ਦਿੱਤਾ ਕਿ ਖੇਤੀ ਵਿੱਚ ਗੁਣਵੱਤਾ ਅਤੇ ਤਕਨੀਕ ਦਾ ਮਿਲਾਪ ਹੀ ਕਿਸਾਨਾਂ ਲਈ ਲਾਭਦਾਇਕ ਸਾਬਤ ਹੋ ਸਕਦਾ ਹੈ¢ ਕਿਸਾਨਾਂ ਨੇ ਕੈਂਪ ਦÏਰਾਨ ਖੇਤੀ ਨਾਲ ਸਬੰਧਿਤ ਚੁਣÏਤੀਆਂ ਬਾਰੇ ਵਿਚਾਰਾਂ ਕੀਤੀਆਂ ਅਤੇ ਆਪਣੇ ਤਜਰਬੇ ਸਾਂਝੇ ਕੀਤੇ¢

ਪਿਛਲੀ ਖ਼ਬਰ ਸੰਯੁਕਤ ਮੋਰਚੇ ਵਲੋਂ 8 ਦਸੰਬਰ ਨੂੰ ਬਿਜਲੀ ਸੋਧ ਬਿੱਲ 2025 ਦੀਆਂ ਕਾਪੀਆਂ ਸਾੜ ਕੇ ਕੀਤਾ ਜਾਵੇਗਾ ਰੋੋਸ ਪ੍ਰਦਰਸ਼ਨ-ਕਾਮਰ... ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਬਾਣੀ ਕੰਠ ਮੁਕਾਬਲੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।