31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਸ਼ਿਵਾਲਿਕ ਹਿਲਜ਼ ਪਬਲਿਕ ਸਕੂਲ 'ਚ ਸਾਲਾਨਾ ਸਪੋਰਟਸ ਮੀਟ ਕਰਵਾਈ <br/>

ਅਜੀਤ ਡੈਸਕ 06-12-2025
ਚਾਉਕੇ, 5 ਦਸੰਬਰ (ਮਨਜੀਤ ਸਿੰਘ ਘੜੈਲੀ)- ਸੀ.ਬੀ.ਐੱਸ.ਈ ਨਵੀਂ ਦਿੱਲੀ ਤੋਂ ਬਾਰ•ਵੀਂ ਤੱਕ ਮਾਨਤਾ ਪ੍ਰਾਪਤ ਸ਼ਿਵਾਲਿਕ ਹਿਲਜ਼ ਪਬਲਿਕ ਸਕੂਲ, ਰਾਮਪੁਰਾ ਆਪਣੀਆਂ ਵੱਖ-ਵੱਖ ਗਤੀਵਿਧੀਆਂ ਲਈ ਹਮੇਸ਼ਾ ਅੱਗੇ ਰਹਿੰਦਾ ਹੈ | ਇਸੇ ਲੜੀ ਅਧੀਨ, ਵਿਦਿਆਰਥੀਆਂ ਦੀ ਦੋ ਦਿਨਾਂ ਦੀ ਸਾਲਾਨਾ ਸਪੋਰਟਸ ਮੀਟ 2025-26 ਦਾ ਆਯੋਜਨ ਵੱਡੀ ਧੂਮਧਾਮ ਅਤੇ ਉਤਸ਼ਾਹ ਨਾਲ ਕੀਤਾ ਗਿਆ | ਸਪੋਰਟਸ ਮੀਟ ਦੀ ਸ਼ੁਰੂਆਤ ਮਾਰਚ ਪਾਸਟ ਅਤੇ ਮਿਸਾਲ (ਟੋਰਚ) ਨਾਲ ਹੋਈ | ਇਸ ਵਿਚ ਵਿਦਿਆਰਥੀਆਂ ਨੂੰ ਵੱਧ-ਚੜ•੍ਹ ਕੇ ਹਿੱਸ ਲਿਆ | ਜਮਾਤ ਅਨੁਸਾਰ ਖੇਡਾਂ ਨੂੰ ਤਿੰਨ ਭਾਗਾਂ 'ਚ ਵੰਡਿਆ ਗਿਆ | ਨਰਸਰੀ ਤੋਂ ਦੂਸਰੀ, ਤੀਸਰੀ ਤੋਂ ਪੰਜਵੀਂ ਅਤੇ ਛੇਵੀਂ ਤੋਂ ਬਾਰ•ਵੀਂ ਤੱਕ ਇਨ•ਾਂ ਖੇਡਾਂ 'ਚ ਬੋਰੀ ਰੇਸ, ਨਿੰਬੂ ਰੇਸ, 100 ਮੀਟਰ, 200 ਮੀ. 400ਮੀ. ਰੇਸ, ਰੀ ਲੇਅ ਰੇਸ, ਲੰਮੀ ਛਾਲ, ਉੱਚੀ ਛਾਲ, ਗੋਲਾ ਸਿੱਟਣਾ ਆਦਿ ਖੇਡਾਂ ਸ਼ਾਮਿਲ ਸਨ | ਇਸ ਸਮੇਂ ਮੈਦਾਨ ਨੂੰ ਖ਼ਾਸ ਤਰੀਕੇ ਨਾਲ ਸਜਾਇਆ ਗਿਆ | ਅਧਿਆਪਕ ਹਰਬੰਸ ਲਾਲ ਅਤੇ ਨੀਤੀ ਮੈਡਮ ਨੇ ਸਟੇਜ ਤੇ ਬਾਖ਼ੂਬੀ ਭੂਮਿਕਾ ਨਿਭਾਈ | ਸਰੀਰਕ ਸਿੱਖਿਆ ਦੇ ਅਧਿਆਪਕਾਂ ਨੇ ਜਮਾਤਾਂ ਅਨੁਸਾਰ ਬਹੁਤ ਹੀ ਸੁਚੱਜੇ ਢੰਗ ਨਾਲ ਵਿਦਿਆਰਥੀਆਂ ਦੀ ਭਾਗੀਦਾਰੀ ਦੀ ਜ਼ਿੰਮੇਵਾਰੀ ਸੰਭਾਲੀ | ਅੱਵਲ ਰਹਿਣ ਵਾਲੇ ਸਾਰੇ ਜੇਤੂ ਖਿਡਾਰੀਆਂ ਨੂੰ ਐਮ.ਡੀ ਗਗਨਦੀਪ ਸ਼ਰਮਾ, ਮੈਡਮ ਆਕਾਸ਼ਦੀਪ ਸ਼ਰਮਾ, ਪਿ੍ੰਸੀਪਲ ਰਵਿੰਦਰਪਾਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਸਨਮਾਨਿਤ ਕੀਤਾ | ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਉਨ•ਾਂ ਕਿਹਾ ਕਿ ਸਰੀਰਕ ਵਿਕਾਸ ਨੂੰ ਧਿਆਨ 'ਚ ਰੱਖਦੇ ਹੋਏ ਸਾਨੂੰ ਖੇਡਾਂ 'ਚ ਜ਼ਰੂਰ ਭਾਗ ਲੈਣਾ ਚਾਹੀਦਾ ਹੈ, ਜਿੱਤ ਜਾਂ ਹਾਰ ਬਾਰੇ ਨਹੀਂ ਸੋਚਣਾ ਚਾਹੀਦਾ |

ਪਿਛਲੀ ਖ਼ਬਰ ਆਕਸਫੋਰਡ ਸਕੂਲ ਵਿਖੇ ਦੋ ਰੋਜ਼ਾ ਸਾਲਾਨਾ ਜੂਨੀਅਰ ਸਪੋਰਟਸ ਫਿਸਟਾ-2025 ਕਰਵਾਇਆ <br/> ਅਗਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਹੈਰੋਇਨ ਸਮੇਤ ਤਿੰਨ ਵਿਅਕਤੀ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।