21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਪੰਜਾਬ ਸਰਕਾਰ ਵਲੋਂ ਆਰੰਭ ਸੀ.ਐੱਮ. ਯੋਗਸ਼ਾਲਾ ਦਾ ਲੋਕ ਲੈ ਰਹੇ ਨੇ ਅਨੰਦ

ਅਜੀਤ ਡੈਸਕ 04-12-2025
ਭਗਤਾ ਭਾਈਕਾ, 3 ਦਸੰਬਰ (ਸੁਖਪਾਲ ਸਿੰਘ ਸੋਨੀ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਸੀਐੱਮ ਯੋਗਸ਼ਾਲਾ ਦੇ ਤਹਿਤ ਸਥਾਨਕ ਵਿਸ਼ਵਕਰਮਾ ਜੀ ਗੁਰਦੁਆਰਾ ਸਾਹਿਬ ਦੇ ਹਾਲ ਵਿਖੇ ਪ੍ਰਸਿੱਧ ਯੋਗਾ ਟਰੇਨਰ ਲਵਪ੍ਰੀਤ ਸਿੰਘ ਵਲੋਂ ਲੋਕਾਂ ਨੂੰ ਤੰਦਰੁਸਤ ਜੀਵਨ ਅਪਣਾਉਣ ਲਈ ਖ਼ਾਸ ਯੋਗਾ ਟਰੇਨਿੰਗ ਕਲਾਸ ਲਗਾਈ ਜਾ ਰਹੀ ਹੈ | ਇਸ ਯੋਗਾ ਕਲਾਸ ਵਿਚ ਮੁਹੱਲਾ ਵਾਸੀਆਂ ਵਲੋਂ ਵੱਡੀ ਗਿਣਤੀ ਵਿਚ ਭਾਗ ਲਿਆ ਜਾ ਰਿਹਾ ਹੈ | ਇਸ ਸੰਬੰਧੀ ਟਰੇਨਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਯੋਗਾ ਸਿਰਫ਼ ਕਸਰਤ ਨਹੀਂ, ਬਲਕਿ ਮਨ ਤੇ ਸਰੀਰ ਦਾ ਸੰਤੁਲਨ ਹੈ | ਉਨ੍ਹਾਂ ਨੇ ਕਿਹਾ ਕਿ ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਯੋਗਾ ਸਾਨੰੂ ਤਣਾਅ ਤੋਂ ਮੁਕਤੀ ਦਿਵਾਉਂਦਾ ਹੈ | ਸਵੇਰੇ ਵਕਤ ਯੋਗ ਕਰਨ ਨਾਲ ਸਰੀਰ, ਮਨ ਅਤੇ ਸਵਾਸਥ ਵਿਚ ਵੱਡਾ ਸੁਧਾਰ ਆਉਂਦਾ ਹੈ | ਯੋਗ ਰਾਹੀਂ ਸ਼ੂਗਰ, ਬਲੱਡ ਪ੍ਰੈਸ਼ਰ, ਸਾਹ ਦੀ ਬਿਮਾਰੀ, ਤਣਾਅ ਅਤੇ ਜੋੜਾਂ ਦੇ ਦਰਦ ਤੋਂ ਬਹੁਤ ਰਾਹਤ ਮਿਲਦੀ ਹੈ | ਉਨ੍ਹਾਂ ਕਿਹਾ ਕਿ ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਪ੍ਰਾਣਾਯਾਮ, ਸੂਰਜ ਨਮਸਕਾਰ, ਧਿਆਨ ਅਤੇ ਸਾਹ ਦੀਆਂ ਕਸਰਤਾਂ ਵੀ ਕਰਵਾਈਆਂ ਜਾ ਰਹੀਆਂ ਹਨ | ਉਨ੍ਹਾਂ ਦੱਸਿਆਂ ਕਿ ਸ਼ਹਿਰ ਅੰਦਰ ਉਨ੍ਹਾਂ ਵਲੋਂ ਹੋਰ ਵੀ ਵੱਖ-ਵੱਖ ਥਾਵਾਂ ਉੱਪਰ ਯੋਗ ਕਲਾਸਾਂ ਲਗਾਈਆਂ ਜਾ ਰਹੀਆਂ ਹਨ | ਲਵਪ੍ਰੀਤ ਸਿੰਘ ਨੇ ਦੱਸਿਆ ਕਿ ਨਵੇਂ ਲੋਕ ਵੀ ਹਰ ਹਫ਼ਤੇ ਯੋਗਸ਼ਾਲਾ ਨਾਲ ਜੁੜ ਰਹੇ ਹਨ | ਉਹ ਹਰ ਉਮਰ ਦੇ ਲੋਕਾਂ ਨੂੰ ਤੰਦਰੁਸਤ ਬਣਾਉਣ ਲਈ ਅੱਗੇ ਵੀ ਇਸ ਤਰ੍ਹਾਂ ਦੀਆਂ ਕਲਾਸਾਂ ਦਾ ਯੋਗਾ ਸੈਸ਼ਨ ਜਾਰੀ ਰੱਖਣਗੇ | ਲੋਕਾਂ ਵਲੋਂ ਯੋਗਾ ਕਲਾਸਾਂ ਦੀ ਖੂਬ ਸ਼ਲਾਘਾ ਕਰਦੇ ਹੋਏ ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਕਲਾਸਾਂ ਜਾਰੀ ਰੱਖਣ ਦੀ ਮੰਗ ਕੀਤੀ |

ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ, ਨਗਰ ਕੌਂਸਲਾਂ ਅਤੇ ਪੰਚਾਇਤੀ ਚੋਣਾਂ ਦਾ ਕੋਈ ਮਹੱਤਵ ਨਹੀਂ-ਸਰੂਪ ਸਿੱਧੂ <br/> ਅਗਲੀ ਖ਼ਬਰ ਮਾਲਵਾ ਸਰੀਰਿਕ ਸਿੱਖਿਆ ਕਾਲਜ ਬਠਿੰਡਾ ਵਿਚ ਅੰਤਰਰਾਸ਼ਟਰੀ ਏਡਜ਼ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।