21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਮਾਲਵਾ ਸਰੀਰਿਕ ਸਿੱਖਿਆ ਕਾਲਜ ਬਠਿੰਡਾ ਵਿਚ ਅੰਤਰਰਾਸ਼ਟਰੀ ਏਡਜ਼ ਦਿਵਸ ਮਨਾਇਆ <br/>

ਅਜੀਤ ਡੈਸਕ 04-12-2025
ਬਠਿੰਡਾ, 3 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਮਾਲਵਾ ਸਰੀਰਿਕ ਸਿੱਖਿਆ ਕਾਲਜ ਬਠਿੰਡਾ ਵਿਖੇ ਅੰਤਰ ਰਾਸ਼ਟਰੀ ਏਡਜ਼ ਦਿਵਸ ਮਨਾਇਆ ਗਿਆ | ਇਸ ਮੌਕੇ ਰਘਵੀਰ ਚੰਦ ਸ਼ਰਮਾ ਡਾਇਰੈਕਟਰ ਮਾਲਵਾ ਸਰੀਰਿਕ ਸਿੱਖਿਆ ਕਾਲਜ ਨੇ ਵਿਦਿਆਰਥੀਆਂ ਨੂੰ ਏਡਜ਼ ਸੰਬੰਧੀ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਏਡਜ਼ ਇਕ ਅਜਿਹਾ ਵਾਈਰਸ ਹੈ, ਜੋ ਮਨੁੱਖੀ ਜੀਵਨ ਲਈ ਜਾਨਲੇਵਾ ਸਾਬਿਤ ਹੁੰਦਾ ਹੈ¢ ਇਸ ਕਰਕੇ ਏਡਜ਼ ਬਾਰੇ ਜਾਣਨਾ ਹੀ ਏਡਜ਼ ਦਾ ਸਹੀ ਇਲਾਜ ਹੈ ਅਤੇ ਇਸ ਦੇ ਫੈਲਣ ਦੇ ਤਿੰਨ ਮੁੱਖ ਕਾਰਨ ਅਸੁਰੱਖਿਅਤ ਸਰੀਰਿਕ ਸਬੰਧ, ਸੰਕਰਮਿਤ ਖੂਨ, ਸਾਂਝੀਆਂ ਸੂਈਆਂ ਹਨ¢ ਏਡਜ਼ ਦੇ ਸ਼ੁਰੂਆਤੀ ਲੱਛਣ, ਬੁਖ਼ਾਰ, ਸਿਰਦਰਦ, ਗਲੇ ਵਿਚ ਦਰਦ, ਚਮੜੀ ਦੇ ਦਾਗ, ਥਕਾਵਟ ਆਦਿ ਹਨ¢ ਉਨ੍ਹਾਂ ਦੱਸਿਆ ਕਿ ਏਡਜ਼ ਕੋਈ ਛੂਤ ਦੀ ਬਿਮਾਰੀ ਨਹੀ ਅਤੇ ਨਾ ਹੀ ਮੱਛਰ ਦੇ ਕੱਟਣ, ਏਡਜ਼ ਪੀੜ੍ਹਤ ਦੇ ਨਾਲ ਰਹਿਣ, ਇਕੱਠੇ ਖਾਣ, ਗੱਲਾਂ ਕਰਨ ਆਦਿ ਨਾਲ ਏਡਜ਼ ਨਹੀਂ ਫੈਲਦਾ¢ ਉਨ੍ਹਾਂ ਦੱਸਿਆ ਕਿ 1981 ਵਿਚ 8 ਕਰੋੜ 42 ਲੱਖ ਏਡਜ਼ ਪੀੜ੍ਹਤ ਕੇਸ, 2023 ਭਾਰਤ ਵਿਚ 25.44 ਲੱਖ ਏਡਜ਼ ਪੀੜਤ ਮਰੀਜ਼ ਸਨ¢ ਇਹ ਵੀ ਦੇਖਿਆ ਗਿਆ ਕਿ ਦੁਨੀਆਂ ਵਿਚ ਹਰ 16 ਸੈਕਿੰਡ ਬਾਅਦ ਇਕ ਆਦਮੀ ਐੱਚ.ਆਈ.ਵੀ. ਪੀੜ੍ਹਤ ਹੁੰਦਾ ਹੈ ਅਤੇ 12 ਸੈਕਿੰਡ ਬਾਅਦ 1 ਵਿਅਕਤੀ ਮਰਦਾ ਹੈ, 14000 ਤੋਂ 15000 ਵਿਅਕਤੀ ਦੁਨੀਆਂ ਭਰ ਵਿਚ ਹਰ ਸਾਲ ਐੱਚ.ਆਈ.ਵੀ. ਪਾੱਜ਼ਟਿਵ ਹੁੰਦੇ ਹਨ, ਜਿਨ੍ਹਾਂ ਵਿਚ ਸਭ ਤੋਂ ਵੱਧ 6000 ਤੋਂ ਉੱਪਰ ਨੌਜਵਾਨ ਵਰਗ ਹੈ¢ ਕਾਲਜ ਦੀ ਸਮੁੱਚੀ ਮੈਨੇਜਮੈਂਟ, ਸਮੂਹ ਸਟਾਫ਼ ਮੈਂਬਰ ਨੇ ਵਿਦਿਆਰਥੀਆਂ ਨੂੰ ਏਡਜ਼ ਸੰਬੰਧੀ ਜਾਗਰੂਕ ਰਹਿਣ ਲਈ ਕਿਹਾ |

ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਆਰੰਭ ਸੀ.ਐੱਮ. ਯੋਗਸ਼ਾਲਾ ਦਾ ਲੋਕ ਲੈ ਰਹੇ ਨੇ ਅਨੰਦ ਅਗਲੀ ਖ਼ਬਰ ਪੁਲਿਸ ਨੇ ਬਠਿੰਡਾ ਸ਼ਹਿਰ ਵਿਚ ਦੋ ਥਾਵਾਂ 'ਤੇ ਚਲਾਇਆ ਤਲਾਸ਼ੀ ਅਭਿਆਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।