21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਪੰਜ ਦਿਨਾ ਓਸ਼ੋ ਸਾਹਿਤ ਪ੍ਰਦਰਸ਼ਨੀ ਦਾ ਨਿਗਮ ਮੇਅਰ ਨੇ ਰਿਬਨ ਕੱਟ ਕੇ ਕੀਤਾ ਉਦਘਾਟਨ <br/>

ਅਜੀਤ ਡੈਸਕ 04-12-2025
ਬਠਿੰਡਾ, 3 ਦਸੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਦੇ ਫਾਇਰ ਬਿ੍ਗੇਡ ਚੌਂਕ ਨੇੜੇ ਪੰਜ ਦਿਨਾਂ ਓਸ਼ੋ ਸਾਹਿਤ ਪ੍ਰਦਰਸ਼ਨੀ ਲਗਾਈ ਗਈ | ਜਿਸ ਵਿਚ ਮੁੱਖ ਮਹਿਮਾਨ ਵਜੋਂ ਨਿਗਮ ਮੇਅਰ ਪਦਮਜੀਤ ਸਿੰਘ ਮਹਿਤਾ ਵਿਸ਼ੇਸ਼ ਤੌਰ 'ਤੇ ਪਹੁੰਚੇ ਤੇ ਉਨ੍ਹਾਂ ਰਿਬਨ ਕੱਟ ਕੇ ਓਸ਼ੋ ਸਾਹਿਤ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ | ਇਸ ਮੌਕੇ ਸਵਾਮੀ ਵੀਤਰਾਗ ਨੇ ਦੱਸਿਆ ਕਿ ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਵਿਚ ਓਸ਼ੋ ਦੀਆਂ ਸਾਰੀਆਂ ਕਿਤਾਬਾਂ ਦੇ ਨਾਲ-ਨਾਲ ਮੈਡੀਟੇਸ਼ਨ ਕੁਰਸੀਆਂ ਅਤੇ ਮੈਡੀਟੇਸ਼ਨ ਕੱਪੜੇ, ਪ੍ਰਦਰਸ਼ਨੀ ਵਿਚ 20 ਪ੍ਰਤੀਸ਼ਤ ਦੀ ਛੋਟ 'ਤੇ ਉਪਲਬਧ ਹਨ | ਉਨ੍ਹਾਂ ਅੱਗੇ ਕਿਹਾ ਕਿ ਇਹ ਪ੍ਰਦਰਸ਼ਨੀ 6 ਦਸੰਬਰ ਤੱਕ ਸਵੇਰੇ 9 ਵਜੇ ਤੋਂ ਰਾਤ 8 ਵਜੇ ਤੱਕ ਚੱਲੇਗੀ | ਉਨ੍ਹਾਂ ਇਹ ਵੀ ਦੱਸਿਆ ਕਿ ਓਸ਼ੋ ਮੈਡੀਟੇਸ਼ਨ ਸੈਂਟਰ, ਬਠਿੰਡਾ ਵਿਖੇ 11 ਤੋਂ 14 ਦਸੰਬਰ ਤੱਕ ਇੱਕ ਮੈਡੀਟੇਸ਼ਨ ਕੈਂਪ ਲਗਾਇਆ ਜਾਵੇਗਾ, ਜਿਸ ਵਿਚ ਓਸ਼ੋ ਦੇ ਵੱਖ-ਵੱਖ ਤਰੀਕਿਆਂ, ਜਸ਼ਨ ਅਤੇ ਨਾਚ ਰਾਹੀਂ ਮਨ ਦੀਆਂ ਗਹਿਰਾਈਆਂ ਵਿਚ ਜਾ ਕੇ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਨੂੰ ਦੂਰ ਕਰ ਸਕਣਗੇ | ਪ੍ਰਦਰਸ਼ਨੀ 'ਚ ਪਹੁੰਚੇ ਮੁੱਖ ਮਹਿਮਾਨ ਮੇਅਰ ਅਤੇ ਯਾਦਵਿੰਦਰ ਸਿੰਘ ਮਾਨ ਨੂੰ ਓਸ਼ੋ ਸਾਹਿੱਤ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਓਸ਼ੋ ਮੈਡੀਟੇਸ਼ਨ ਸੈਂਟਰ ਦੇ ਚੇਅਰਮੈਨ ਅਰਜੁਨ, ਮੈਂਬਰ ਦਰਸ਼ਨ, ਦਵਿੰਦਰ, ਰਘੁਬੀਰ, ਪ੍ਰਤਿਭਾ, ਸੁਖਪ੍ਰੀਤ, ਸਵਾਮੀ ਹਰਦੀਪ ਅਤੇ ਸਵਾਮੀ ਵੀਤਰਾਗ ਮੌਜੂਦ ਸਨ |

ਪਿਛਲੀ ਖ਼ਬਰ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਚ ਜਲਵਾਯੂ, ਸਥਿਰਤਾ ਅਤੇ ਮਨੁੱਖਤਾਵਾਦੀ ਸਿੱਖਿਆ 'ਤੇ ਦੋ-ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ... ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਸੰਬੰਧੀ ਦੂਜੇ ਦਿਨ ਵੀ ਨਹੀਂ ਹੋਇਆ ਕੋਈ ਨਾਮਜ਼ਦਗੀ ਪੱਤਰ ਦਾਖਲ : ਜ਼ਿਲ੍ਹਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।