ਮਾਨਸਾ, 7 ਨਵੰਬਰ (ਸ.ਰਿ)-ਥਾਣਾ ਜੋਗਾ ਪੁਲਿਸ ਨੇ ਪਿੰਡ ਰੜ੍ਹ ਦੇ ਖੇਤਾਂ 'ਚ ਪਰਾਲੀ ਨੂੰ ਅੱਗ ਲਗਾਉਣ 'ਤੇ 3 ਜਣਿਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਹੌਲਦਾਰ ਬਲਕਾਰ ਸਿੰਘ ਨੇ ਦੱਸਿਆ ਕਿ ਨਛੱਤਰ ਸਿੰਘ, ਅਮਰ ਸਿੰਘ ਅਤੇ ਗੁਰਪ੍ਰਤੀਕ ਸਿੰਘ ਵਾਸੀ ਰੜ੍ਹ ਨੇ ਡਿਪਟੀ ਕਮਿਸ਼ਨਰ ਮਾਨਸਾ ਵਲੋਂ ਜਾਰੀ ਹੁਕਮਾਂ ਦੀ ਉਲੰਘਣਾ ਕੀਤੀ ਹੈ, ਦੇ ਖ਼ਿਲਾਫ਼ ਧਾਰਾ 223 ਬੀ.ਐੱਨ.ਐੱਸ. ਤਹਿਤ ਕਾਰਵਾਈ ਕੀਤੀ ਗਈ ਹੈ |