ਭਗਤਾ ਭਾਈਕਾ, 6 ਨਵੰਬਰ (ਸੁਖਪਾਲ ਸਿੰਘ ਸੋਨੀ)-ਭਾਰਤੀ ਹਾਕੀ ਇਤਿਹਾਸ ਦੇ 100 ਸਾਲ ਪੂਰੇ ਹੋਣ 'ਤੇ ਹਾਕੀ ਇੰਡੀਆ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਪੂਰੇ ਭਾਰਤ ਦੇ ਹਰ ਜ਼ਿਲ੍ਹੇ, ਹਰ ਅਕੈਡਮੀ ਵਲੋਂ ਇਸ ਦਿਨ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ | ਇਸੇ ਤਰ੍ਹਾਂ ਭਾਈ ਬਹਿਲੋ ਹਾਕੀ ਅਕੈਡਮੀ ਭਗਤਾ ਭਾਈਕਾ ਵਲੋਂ ਵੀ ਭਲਕੇ 7 ਨਵੰਬਰ ਵਾਲੇ ਦਿਨ ਹਾਕੀ ਦੇ ਮੈਚ ਕਰਵਾਏ ਜਾਣਗੇ | ਭਾਈ ਬਹਿਲੋ ਹਾਕੀ ਅਕੈਡਮੀ ਭਗਤਾ ਭਾਈਕਾ ਦੇ ਸੰਚਾਲਕ ਗੁਰਦੀਪ ਸਿੰਘ ਬਾਬਾ ਨੇ ਦੱਸਿਆ ਕਿ ਭਾਰਤ ਦੀ ਰਾਸ਼ਟਰੀ ਖੇਡ ਹਾਕੀ ਦੇ 7 ਨਵੰਬਰ 2025 ਨੂੰ ਬੇਮਿਸਾਲ 100 ਸਾਲ ਪੂਰੇ ਹੋਣ 'ਤੇ ਪੂਰੇ ਭਾਰਤ ਦੇਸ਼ ਦੇ ਸਾਰੇ ਜ਼ਿਲਿ੍ਹਆਂ ਦੇ ਖੇਡ ਮੈਦਾਨਾਂ ਤੇ ਇਕੋ ਟਾਈਮ ਮੁੰਡੇ ਅਤੇ ਕੁੜੀਆਂ ਦੇ ਹਾਕੀ ਮੈਚਾਂ ਦਾ ਅਯੋਜਨ ਕੀਤਾ ਜਾਵੇਗਾ | ਇਹ ਇਕ ਨਵਾਂ ਵਿਸ਼ਵ ਰਿਕਾਰਡ ਹੋਵੇਗਾ, ਇਸ ਨੂੰ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿਚ ਦਰਜ ਕੀਤਾ ਜਾਵੇਗਾ | ਉਨ੍ਹਾਂ ਅੱਗੇ ਦੱਸਿਆ ਕਿ ਭਾਈ ਬਹਿਲੋ ਹਾਕੀ ਅਕੈਡਮੀ ਭਗਤਾ ਭਾਈਕਾ ਵਲੋਂ ਸਥਾਨਕ ਸਰਕਾਰੀ ਹਾਈ ਸਕੂਲ ਅੰਦਰ ਹਾਕੀ ਗਰਾਊਾਡ ਵਿਚ ਇਕ ਰੋਜ਼ਾ ਮੁੰਡੇ ਅਤੇ ਕੁੜੀਆਂ ਦੇ ਤਿੰਨ ਮੈਚ ਖੇਡੇ ਜਾਣਗੇ | ਬਾਬਾ ਨੇ ਦੱਸਿਆ ਕਿ ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਉਨ੍ਹਾਂ ਨੇ ਆਪਣੇ ਘਰ ਵਿਚ ਲੜਕੀਆਂ ਲਈ ਹੋਸਟਲ ਸ਼ੁਰੂ ਕੀਤਾ ਹੋਇਆ ਹੈ, ਜਿਸ ਵਿਚ ਬਾਹਰਲੇ ਪਿੰਡਾਂ ਤੋਂ ਆਮ ਘਰਾਂ ਦੀਆਂ 10 ਕੁੜੀਆਂ ਰਹਿ ਰਹੀਆਂ ਹਨ | ਉਨ੍ਹਾਂ ਨੂੰ ਰਿਹਾਇਸ਼, ਖਾਣਾ, ਖੇਡਾਂ ਦਾ ਸਮਾਨ, ਹਾਕੀ ਦੀ ਟਰੇਨਿੰਗ ਬਿਲਕੁੱਲ ਮੁਫ਼ਤ ਦਿੱਤੀ ਜਾਂਦੀ ਹੈ | ਇਹ ਲੜਕੀਆਂ ਭਗਤੇ ਪਿੰਡ ਦੇ ਸਕੂਲਾਂ ਅੰਦਰ ਪੜ੍ਹਾਈ ਵੀ ਕਰ ਰਹੀਆਂ ਹਨ | ਅਕੈਡਮੀ ਵਲੋਂ ਲੜਕੀਆਂ ਦੀ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ | ਹਰ ਸਾਲ ਇਕ ਦੋ ਲੜਕੀਆਂ ਸਕੂਲ ਨੈਸ਼ਨਲ ਖੇਡਣ ਜਾਂਦੀਆਂ ਹਨ | ਇਸ ਮੌਕੇ ਸੀਨੀਅਰ ਹਾਕੀ ਖਿਡਾਰੀ ਖੁਸ਼ਵੰਤ ਸਿੰਘ, ਮਾ: ਜਗਸੀਰ ਸਿੰਘ ਪੰਮਾ, ਹਰਪਿੰਦਰ ਸਿੰਘ ਹੈਪੀ, ਮਾ: ਦਰਸ਼ਨ ਸਿੰਘ, ਮਾ: ਗੁਰਿੰਦਰਸਿੰਘ, ਸਿਕੰਦਰ ਸਿੰਘ, ਮਾ: ਸੁਖਦੇਵ ਸਿੰਘ, ਵਿਕਰਮਜੀਤ ਸਿੰਘ ਵਿੱਕੀ, ਮਨਪ੍ਰੀਤ ਸਿੰਘ ਮਨੀ, ਮਨਜਿੰਦਰ ਸਿੰਘ ਮੱਟਾ ਆਦਿ ਹਾਜ਼ਰ ਸਨ | 06ਬੀਟੀਡੀ14