16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਜ਼ਿਲ੍ਹਾ ਬਠਿੰਡਾ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਜਥਾ ਰਵਾਨਾ <br/>

ਅਜੀਤ ਡੈਸਕ 07-11-2025
ਬਠਿੰਡਾ, 6 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਜ਼ਿਲ੍ਹਾ ਬਠਿੰਡਾ ਵਲੋਂ ਅੱਜ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਦਰਜਨਾਂ ਟਰੈਕਟਰ-ਟਰਾਲੀਆਂ ਸਮੇਤ ਜਥਾ ਰਵਾਨਾ ਹੋਇਆ | ਇਹ ਜਥਾ ਹੜ੍ਹ ਪ੍ਰਭਾਵਿਤ ਖੇਤਰ ਫ਼ਿਰੋਜ਼ਪੁਰ ਵਿਚ ਜਾ ਕੇ ਕਣਕ ਦੀ ਬਿਜਾਈ ਕਰੇਗਾ | ਇਸ ਮੌਕੇ ਕਾਕਾ ਸਿੰਘ ਕੋਟੜਾ ਸੂਬਾ ਜਰਨਲ ਸਕੱਤਰ, ਬਲਦੇਵ ਸਿੰਘ ਸੰਦੋਹਾ ਪ੍ਰਧਾਨ ਬਠਿੰਡਾ, ਰੇਸ਼ਮ ਸਿੰਘ ਯਾਤਰੀ ਜ਼ਿਲ੍ਹਾ ਜਰਨਲ ਸਕੱਤਰ ਬਠਿੰਡਾ ਸਮੇਤ ਕਈ ਹੋਰ ਆਗੂ ਤੇ ਮੈਂਬਰ ਮੌਜੂਦ ਸਨ | ਇਸ ਮੌਕੇ ਆਗੂਆਂ ਨੇ ਦੱਸਿਆ ਕਿ ਸਿੱਧੂਪੁਰ ਯੂਨੀਅਨ ਵਲੋਂ ਪਹਿਲਾਂ ਵੀ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਅੰਮਿ੍ਤਸਰ, ਗੁਰਦਾਸਪੁਰ ਅਤੇ ਹੋਰ ਹੜ੍ਹ-ਪ੍ਰਭਾਵਿਤ ਇਲਾਕਿਆਂ ਵਿਚ ਮਨੁੱਖਤਾ ਭਰਪੂਰ ਸੇਵਾ ਕੀਤੀ ਗਈ ਸੀ | ਇਸ ਸੇਵਾ ਵਿਚ ਆਰਥਿਕ ਮੱਦਦ, ਸੰਸਥਾਵਾਂ ਨੂੰ ਦਾਨ, ਟਰੈਕਟਰਾਂ ਰਾਹੀਂ ਜ਼ਮੀਨ ਪੱਧਰ ਕਰਨ ਅਤੇ ਹੋਰ ਕਈ ਤਰ੍ਹਾਂ ਦੀ ਸਹਾਇਤਾ ਸ਼ਾਮਲ ਸੀ | ਇਸ ਮੌਕੇ ਸਿੱਧੂਪੁਰ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਇਹ ਜਥਾ ਕਿਸਾਨੀ ਹਿਤਾਂ ਲਈ ਸਮਰਪਿਤ ਹੈ ਤੇ ਜਦ ਤੱਕ ਹੜ੍ਹ ਪੀੜਤ ਕਿਸਾਨਾਂ ਦੀ ਜ਼ਮੀਨ ਦੁਬਾਰਾ ਖੇਤੀਯੋਗ ਨਹੀਂ ਬਣਦੀ, ਤਦ ਤੱਕ ਇਹ ਸੇਵਾ ਲਗਾਤਾਰ ਜਾਰੀ ਰਹੇਗੀ |

ਪਿਛਲੀ ਖ਼ਬਰ ਜੈ ਤੁਲਸੀ ਅਣੂਵਰਤ ਸਕੂਲ ਦਾ ਕਾਲਜ ਆਫ਼ ਵੈਟਰਨਰੀ ਸਾਇੰਸ ਦਾ ਵਿੱਦਿਅਕ ਟੂਰ ਲਗਾਇਆ ਅਗਲੀ ਖ਼ਬਰ ਠੇਕਾ ਮੁਲਾਜ਼ਮ 9 ਨੂੰ ਤਰਨ ਤਾਰਨ ਹਲਕੇ ਵਿਚ ਕਰਨਗੇ ਝੰਡਾ ਮਾਰਚ-ਮੋਰਚਾ ਆਗੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।