ਭਗਤਾ ਭਾਈਕਾ, 6 ਨਵੰਬਰ (ਸੁਖਪਾਲ ਸਿੰਘ ਸੋਨੀ)-ਗੁਰਦੁਆਰਾ ਤਾਰੂਆਣਾ ਮਲੂਕਾ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆ ਖ਼ੂਨਦਾਨ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਬਹੁਤ ਸਾਰੇ ਨੌਜਵਾਨਾਂ ਅਤੇ ਬੀਬੀਆਂ ਵਲੋਂ ਭਾਰੀ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਗਈ | ਇਸ ਕੈਂਪ ਦੌਰਾਨ 40 ਤੋਂ ਵਧੇਰੇ ਯੂਨਿਟ ਖ਼ੂਨਦਾਨ ਹੋਇਆ | ਇਹ ਕੈਂਪ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ, ਡਾ: ਨਿਰਮਲ ਕੌਰ ਮਲੂਕਾ, ਕੁਲਦੀਪ ਸਿੰਘ ਮਲੂਕਾ ਇਕਾਈ ਪ੍ਰਧਾਨ, ਗ੍ਰਾਮ ਪੰਚਾਇਤ ਮਲੂਕਾ ਸਰਪੰਚ ਸਿਕੰਦਰ ਸਿੰਘ ਮਾਣਕ, ਡਾ: ਗੁਰਮੀਤ ਸਿੰਘ ਨਿਓਰ ਦੇ ਉੱਦਮ ਸਦਕਾ ਲਗਾਇਆ ਗਿਆ | ਟੀਮ ਦੀ ਹੌਂਸਲਾ ਅਫ਼ਜ਼ਾਈ ਕਰਨ ਲਈ ਸਾਬਕਾ ਪ੍ਰਧਾਨ ਗੁਰਬਿੰਦਰ ਸਿੰਘ ਭਗਤਾ ਭਾਈਕਾ ਵਲੋਂ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਗਈ | ਕੈਂਪ ਦੀ ਸਮਾਪਤੀ ਮੌਕੇ ਸਾਬਕਾ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ, ਗੁਰਵਿੰਦਰ ਸਿੰਘ ਭਗਤਾ, ਗੁਰਦੁਆਰਾ ਤਾਰੂਆਣਾ ਸਾਹਿਬ ਦੇ ਪ੍ਰਧਾਨ ਅਤੇ ਸਰਪੰਚ ਵਲੋਂ ਸਾਰੀ ਟੀਮ ਅਤੇ ਖ਼ੂਨਦਾਨੀਆਂ ਦਾ ਮਾਣ ਸਨਮਾਨ ਕੀਤਾ ਗਿਆ |