13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਜ਼ਿਲ੍ਹਾ ਪੱਧਰੀ ਖੇਡਾਂ 'ਚ ਬਲਾਕ ਸੰਗਤ ਦੀ ਸਰਕਲ ਕਬੱਡੀ ਟੀਮ ਦੀ ਇਤਿਹਾਸਕ ਜਿੱਤ <br/>

ਅਜੀਤ ਡੈਸਕ 06-11-2025
ਸੰਗਤ ਮੰਡੀ, 5 ਨਵੰਬਰ (ਸੁਖਤੇਜ ਧਾਲੀਵਾਲ)- ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਵਿਚੋਂ ਬਲਾਕ ਸੰਗਤ ਦੀ ਸਰਕਲ ਕਬੱਡੀ ਟੀਮ ਨੇ ਇਤਿਹਾਸਕ ਜਿੱਤ ਪ੍ਰਾਪਤ ਕਰਕੇ ਜ਼ਿਲ੍ਹੇ ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ¢ ਟੀਮ ਦੇ ਕੋਚ ਦਵਿੰਦਰ ਸਿੰਘ ਡਿੱਖ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਧੁੰਨੀ ਕੇ ਦੀ ਸਰਕਲ ਕਬੱਡੀ ਟੀਮ ਵੱਲੋਂ ਇਤਿਹਾਸਿਕ ਜਿੱਤ ਪ੍ਰਾਪਤ ਕਰਕੇ ਜ਼ਿਲ੍ਹੇ ਚੋਂ ਬਲਾਕ ਸੰਗਤ ਦਾ ਨਾਮ ਰÏਸ਼ਨ ਕੀਤਾ ਹੈ¢ ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਇਕ ਸਕੂਲ ਦੇ ਖਿਡਾਰੀਆਂ ਨੇ ਜ਼ਿਲ੍ਹੇ ਚੋਂ ਸਰਕਲ ਕਬੱਡੀ ਜਿੱਤ ਕੇ ਪਹਿਲੀ ਪੁਜ਼ੀਸ਼ਨ ਹਾਸਿਲ ਕੀਤੀ ਹੋਵੇ¢ ਉਨ੍ਹਾਂ ਦੱਸਿਆ ਕਿ ਭਗਤਾ ਬਲਾਕ ਦੀ ਟੀਮ ਨਾਲ ਹੋਏ ਫਸਵੇਂ ਫਾਈਨਲ ਮੁਕਾਬਲੇ ਵਿੱਚ 10 ਅੰਕਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਗਈ¢ ਇਸ ਮÏਕੇ ਪਨਕੋਫੈਡ ਪੰਜਾਬ ਦੇ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਧੁਨੀਕੇ ਨੇ ਜ਼ਿਲ੍ਹੇ 'ਚੋਂ ਪਹਿਲੀ ਪੁਜ਼ੀਸ਼ਨ ਹਾਸਲ ਕਰਨ ਲਈ ਕਬੱਡੀ ਟੀਮ ਦੇ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਉਨ੍ਹਾਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ ਜੋ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਸਰਕਲ ਕਬੱਡੀ ਟੀਮ ਲਈ ਦਿਨ ਰਾਤ ਇੱਕ ਕਰਕੇ ਤਿਆਰੀ ਕਰਵਾ ਰਹੇ ਹਨ¢ ਉਨ੍ਹਾਂ ਕਿਹਾ ਕਿ ਕੋਚ ਵਲੋਂ ਆਪਣੀ ਜੇਬ ਵਿਚੋਂ ਖ਼ਰਚ ਕਰਕੇ ਇਨ੍ਹਾਂ ਖਿਡਾਰੀਆਂ ਲਈ ਵਧੀਆ ਪੋਸਟ ਖ਼ੁਰਾਕ ਦਾ ਪ੍ਰਬੰਧ ਕਰਨਾ ਆਪਣੇ ਆਪ ਵਿਚ ਇਕ ਮਿਸਾਲ ਹੈ¢ ਇਸ ਮੌਕੇ ਉਨ੍ਹਾਂ ਪੰਚਾਇਤ ਤੇ ਐਸ.ਐਮ. ਸੀ. ਕਮੇਟੀ ਦੀ ਮੱਦਦ ਨਾਲ ਬੱਚਿਆਂ ਦੀ ਪੋਸਟ ਖ਼ੁਰਾਕ ਪਿੰਡ ਪੱਧਰ ਤੇ ਦੇਣ ਦੇ ਨਾਲ ਜੇਤੂ ਟੀਮ ਨੂੰ ਮੈਡਲ ਅਤੇ ਟਰਾਫ਼ੀ ਦੇ ਕੇ ਸਨਮਾਨ ਕੀਤਾ ¢ਇਸ ਮੌਕੇ ਸਰਪੰਚ ਕਮਲਪ੍ਰੀਤ ਕÏਰ, ਪੰਚ ਸੁਸ਼ਮਾ ਰਾਣੀ, ਪੰਚ ਸੁਖਪ੍ਰੀਤ ਕÏਰ, ਐਸ.ਐਮ. ਸੀ ਕਮੇਟੀ ਦੇ ਵਾਈਸ ਚੇਅਰਮੈਨ ਰਮਨਦੀਪ ਕÏਰ, ਸਕੂਲ ਮੁਖੀ ਅਵਜੀਤ ਕÏਰ, ਨਾਇਬ ਸਿੰਘ ਖ਼ਾਲਸਾ, ਹਰਦੀਪ ਸਿੰਘ, ਨਛੱਤਰ ਸਿੰਘ ਆਦਿ ਤੋਂ ਇਲਾਵਾ ਬੱਚਿਆਂ ਦੇ ਮਾਤਾ ਪਿਤਾ ਵੀ ਹਾਜ਼ਰ ਸਨ¢

ਪਿਛਲੀ ਖ਼ਬਰ ਕਲੇਅ ਇੰਡੀਆ ਸਕੂਲ ਦੇ ਵਿਦਿਆਰਥੀਆਂ ਨੇ ਇੰਟਰ ਸਕੂਲ ਕਲਾ ਮੁਕਾਬਲਿਆਂ ਚ ਮਾਰੀਆਂ ਮੱਲਾਂ <br/> ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।