06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਸ਼ਿਵਾਲਿਕ ਹਿੱਲਜ਼ ਪਬਲਿਕ ਸਕੂਲ ਵਿਚ ਅਧਿਆਪਕ-ਮਾਪੇ ਮੀਟਿੰਗ

ਅਜੀਤ ਡੈਸਕ 20-10-2025
ਰਾਮਪੁਰਾ ਫੂਲ, 19 ਅਕਤੂਬਰ (ਹੇਮੰਤ ਕੁਮਾਰ ਸ਼ਰਮਾ): ਸੀ.ਬੀ.ਐੱਸ.ਈ. ਨਵੀ ਦਿੱਲੀ ਤੋਂ ਬਾਰ੍ਹਵੀਂ ਤੱਕ ਮਾਨਤਾ ਪ੍ਰਾਪਤ ਸ਼ਿਵਾਲਿਕ ਹਿੱਲਜ਼ ਪਬਲਿਕ ਸਕੂਲ ਰਾਮਪੁਰਾ ਫੂਲ ਆਪਣੀਆਂ ਵੱਖ-ਵੱਖ ਗਤੀਵਿਧੀਆਂ ਲਈ ਹਮੇਸ਼ਾ ਸਭ ਤੋਂ ਅੱਗੇ ਰਹਿੰਦਾ ਹੈ | ਅੱਜ ਸਕੂਲ ਵਿਚ ਟਰਮ ਪਹਿਲੀ ਦੀ ਪ੍ਰੀਖਿਆ ਦੇ ਨਤੀਜੇ ਸਮੇਂ ਮਾਪਿਆਂ ਦੇ ਆਉਣ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਵਿਦਿਆਰਥੀ ਦੀ ਹਰ ਇੱਕ ਵਿਸ਼ੇ ਸੰਬੰਧੀ ਚਰਚਾ ਕੀਤੀ ਗਈ | ਸਕੂਲ ਦੇ ਚੇਅਰਮੈਨ ਗਗਨਦੀਪ ਸ਼ਰਮਾ ਅਤੇ ਮੈਡਮ ਆਕਾਸ਼ਦੀਪ ਸ਼ਰਮਾ ਨੇ ਵਿਦਿਆਰਥੀਆਂ ਦੇ ਵਿੱਦਿਅਕ ਖੇਤਰ ਦੇ ਨਾਲ-ਨਾਲ ਸਮਾਜਿਕ ਪੱਖ ਦੀ ਵੀ ਘੋਖ ਕੀਤੀ, ਕਿ ਬੱਚੇ ਦਾ ਆਪਣੇ ਮਾਤਾ-ਪਿਤਾ ਅਤੇ ਦੂਸਰਿਆਂ ਨਾਲ ਵਿਵਹਾਰ ਕਿਸ ਤਰ੍ਹਾਂ ਦਾ ਹੈ, ਕਿਉਂਕਿ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਵਿਚ ਨੈਤਿਕ ਕਦਰਾਂ-ਕੀਮਤਾਂ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ | ਸਕੂਲ ਦੇ ਪਿ੍ੰਸੀਪਲ ਮੈਡਮ ਰਵਿੰਦਰਪਾਲ ਨੇ ਅੱਵਲ ਰਹੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਤੁਸੀਂ ਮਿਹਨਤ, ਲਗਨ ਕਾਰਨ ਆਪਣੇ ਸਕੂਲ ਅਤੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ ਹੈ, ਤੁਸੀਂ ਦੇਸ਼ ਦੇ ਭਵਿੱਖ ਨੂੰ ਸਵਾਰਨਾ ਹੈ | ਤੁਸੀਂ ਦੇਸ਼ ਦੀ ਤਰੱਕੀ, ਉੱਨਤੀ ਵਿਚ ਅਹਿਮ ਸਥਾਨ ਰੱਖਦੇ ਹੋ | ਤੁਹਾਡੀ ਮਿਹਨਤ, ਲਗਨ ਸਦਕਾ ਹੀ ਤੁਸੀਂ ਆਪਣੀਆਂ ਮੰਜ਼ਿਲਾਂ ਸਰ ਕਰ ਜਾਉਗੇ ਤੇ ਦੂਸਰਿਆਂ ਲਈ ਚਾਨਣ ਮੁਨਾਰਾ ਸਿੱਧ ਹੋ ਸਕਦੇ ਹੋ |
ਪਿਛਲੀ ਖ਼ਬਰ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਪਿੱਥੋ ਦੀ ਵਿਦਿਆਰਥਣ ਦਾ ਸਟੇਟ ਪੱਧਰ ਦੇ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਜੈ ਤੁਲਸੀ ਅਣੂਵਰਤ ਪਬਲਿਕ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।