06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਸਿਲਵਰ ਓਕਸ ਸਕੂਲ ਵੱਲੋਂ ਉਤਸ਼ਾਹ ਨਾਲ ਮਨਾਈ ਦੀਵਾਲੀ

ਅਜੀਤ ਡੈਸਕ 20-10-2025
ਬਠਿੰਡਾ, 19 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸਿਲਵਰ ਓਕਸ ਸਕੂਲ ਦੀਆਂ ਸਾਰੀਆਂ ਸ਼ਾਖਾਵਾਂ ਵਿਚ ਰੌਸ਼ਨੀਆਂ ਦਾ ਤਿਉਹਾਰ 'ਦੀਵਾਲੀ' ਬਹੁਤ ਉਤਸ਼ਾਹ ਨਾਲ ਮਨਾਇਆ ਗਿਆ¢ ਵਿਦਿਆਰਥੀਆਂ ਲਈ ਆਯੋਜਿਤ ਵੱਖ-ਵੱਖ ਗਤੀਵਿਧੀਆਂ ਵਿਚ ਰਚਨਾਤਮਿਕਤਾ, ਵਾਤਾਵਰਨ ਚੇਤਨਾ ਅਤੇ ਸਭਿਆਚਾਰਕ ਵਿਰਾਸਤ ਨੂੰ ਉਤਸ਼ਾਹਿਤ ਕਰਨ ਲਈ ਸਕੂਲ ਦੀ ਵਚਨਬੱਧਤਾ ਸਪੱਸ਼ਟ ਸੀ¢ ਸੁਸ਼ਾਂਤ ਸਿਟੀ-2 ਸਥਿਤ ਸਕੂਲ ਵਿਚ ਵਿਦਿਆਰਥੀਆਂ ਨੇ ਦੀਵਾ ਸਜਾਵਟ, ਰੰਗੋਲੀ ਬਣਾਉਣਾ, ਸਵੀਟਸ ਵਿਦ ਫਾਇਰ' ਅਤੇ ਬੈਸਟ ਆਊਟ ਆਫ਼ ਵੇਸਟ ਵਰਗੇ ਮੁਕਾਬਲਿਆਂ ਵਿਚ ਹਿੱਸਾ ਲਿਆ¢ ਸਕੂਲ ਨੇ ਤਿਉਹਾਰ ਨਾਲ ਵਿਦਿਆਰਥੀਆਂ ਦੇ ਸੰਬੰਧਾਂ ਨੂੰ ਡੂੰਘਾ ਕਰਨ ਲਈ ਵਰਕਸ਼ਾਪਾਂ ਅਤੇ ਗਤੀਵਿਧੀਆਂ ਦਾ ਆਯੋਜਨ ਕੀਤਾ, ਜਿਸ ਵਿਚ ਦੀਵੇ ਅਤੇ ਮੋਮਬੱਤੀ ਬਣਾਉਣਾ ਸ਼ਾਮਲ ਸਨ¢ ਡੱਬਵਾਲੀ ਰੋਡ ਸਥਿਤ ਸਕੂਲ ਵਿਚ ਥਾਲੀ ਅਤੇ ਦੀਵਾ ਸਜਾਵਟ ਅਤੇ ਮੋਲਡਿਟ ਕਲੇਅ, ਕਲੇਅ ਮੋਲਡਿੰਗ ਮੁਕਾਬਲੇ ਅਤੇ ਟੀ ਲਾਈਟ ਹੋਲਡਰਜ਼ ਵਰਗੀਆਂ ਗਤੀਵਿਧੀਆਂ ਦਾ ਆਯੋਜਨ ਕੀਤਾ¢ ਇਨ੍ਹਾਂ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ¢ ਦੋਵਾਂ ਸ਼ਾਖਾਵਾਂ ਵਿਚ ਇਕ ਰਵਾਇਤੀ ਦੀਵਾਲੀ ਅਤੇ ਧਨਤੇਰਸ ਪੂਜਾ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਪ੍ਰਧਾਨ ਸਰੂਪ ਚੰਦ ਸਿੰਗਲਾ, ਡਾਇਰੈਕਟਰ ਸ਼੍ਰੀਮਤੀ ਬਰਿੰਦਰ ਪਾਲ ਸੇਖੋਂ ਅਤੇ ਦੀਨਵ ਸਿੰਗਲਾ ਨੇ ਸ਼ਮੂਲੀਅਤ ਕੀਤੀ ਅਤੇ ਸਾਰੀਆਂ ਨੂੰ ਦੀਵਾਲੀ ਦੀ ਵਧਾਈ ਦਿੱਤੀ¢ ਰਾਮਪੁਰਾ ਰੋਡ ਸ਼ਾਖਾ ਵਿਖੇ ਦੀਵਾਲੀ ਪੂਜਾ ਅਤੇ ਵੱਖ-ਵੱਖ ਗਤੀਵਿਧੀਆਂ ਵੀ ਕਰਵਾਈਆਂ ਗਈਆਂ¢ ਸਿਲਵਰ ਓਕਸ ਸਕੂਲ ਦੇ ਪ੍ਰਬੰਧਕਾਂ ਅਤੇ ਸਟਾਫ਼ ਨੇ ਸਾਰੇ ਵਿਦਿਆਰਥੀਆਂ, ਮਾਪਿਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ¢
ਪਿਛਲੀ ਖ਼ਬਰ ਜੈ ਤੁਲਸੀ ਅਣੂਵਰਤ ਪਬਲਿਕ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਕਬੱਡੀ ਲੀਗ ਭੈਣੀ ਬਾਹੀਆ ਵਿਖੇ ਸ਼ਾਨਦਾਰ ਢੰਗ ਨਾਲ ਸੰਪੰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।