05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਕਿਸਾਨਾਂ ਨੂੰ ਬੂਟੇ ਵੰਡ ਕੇ ਗ੍ਰੀਨ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ

ਅਜੀਤ ਡੈਸਕ 20-10-2025

ਝੁਨੀਰ, 19 ਅਕਤੂਬਰ (ਸੰਜੀਵ ਸਿੰਗਲਾ)- ਖੇਤੀਬਾੜੀ ਵਿਕਾਸ ਅਫ਼ਸਰ ਬਲਾਕ ਝੁਨੀਰ ਨਵਕਰਨਜੋਤ ਸਿੰਘ ਵਲੋਂ ਗਰੀਨ ਦੀਵਾਲੀ ਮਨਾਈ ਗਈ | ਇਸ ਮੁਹਿੰਮ ਤਹਿਤ ਉਨ੍ਹਾਂ ਨੇ ਕਿਸਾਨਾਂ ਨੂੰ ਬੂਟੇ ਵੰਡ ਕੇ ਗਰੀਨ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ ਅਤੇ ਅਪੀਲ ਕੀਤੀ ਕਿ ਪਟਾਕਿਆਂ ਦੀ ਥਾਂ ਬੂਟੇ ਲਗਾ ਕੇ ਵਾਤਾਵਰਨ ਦੀ ਸੁਰੱਖਿਆ ਕਰੀਏ | ਉਨ੍ਹਾਂ ਨੇ ਕਿਹਾ ਕਿ ਅੱਜ ਪ੍ਰਦੂਸ਼ਣ ਦੇ ਪੱਧਰ ਵਿਚ ਦਿਨੋ-ਦਿਨ ਵਾਧਾ ਹੋ ਰਿਹਾ ਹੈ, ਜਿਸ ਨਾਲ ਮਨੁੱਖੀ ਸਿਹਤ, ਜਾਨਵਰਾਂ ਤੇ ਫ਼ਸਲਾਂ 'ਤੇ ਮਾੜਾ ਪ੍ਰਭਾਵ ਪੈ ਰਿਹਾ ਹੈ | ਧੂੰਏਾ ਅਤੇ ਧੂੜ ਕਾਰਨ ਹਵਾ ਦੀ ਗੁਣਵੱਤਾ ਘਟ ਰਹੀ ਹੈ | ਇਸ ਲਈ ਹਰ ਕਿਸਾਨ ਅਤੇ ਨਾਗਰਿਕ ਦਾ ਫ਼ਰਜ਼ ਹੈ ਕਿ ਉਹ ਆਪਣਾ ਯੋਗਦਾਨ ਦੇ ਕੇ ਵਾਤਾਵਰਨ ਨੂੰ ਸੁਰੱਖਿਅਤ ਬਣਾਵੇ | ਉਨ੍ਹਾਂ ਦੱਸਿਆ ਕਿ ਬਲਾਕ ਖੇਤੀਬਾੜੀ ਦਫ਼ਤਰ ਵਲੋਂ ਵੱਖ-ਵੱਖ ਪਿੰਡਾਂ ਵਿਚ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ਜਿਨ੍ਹਾਂ ਵਿਚ ਪੌਦਾ ਰੋਪਣ, ਪ੍ਰਦੂਸ਼ਣ ਰੋਕਥਾਮ, ਪਰਾਲੀ ਪ੍ਰਬੰਧਨ ਤੇ ਪ੍ਰਕਿਰਤੀ ਸੁਰੱਖਿਆ ਬਾਰੇ ਲੋਕਾਂ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ |

ਪਿਛਲੀ ਖ਼ਬਰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕਰਵਾਇਆ ਧਾਰਮਿਕ ਸਮਾਗਮ ਅਗਲੀ ਖ਼ਬਰ -ਮਾਮਲਾ ਸਕੈਨ ਮੀਟਰ ਬਿੱਲਾਂ ਦਾ - ਕਿਸਾਨ ਯੂਨੀਅਨਾਂ ਨੇ ਮੀਟਰ ਰੀਡਰ ਦਾ ਘਿਰਾਓ ਕਰ ਕੇ ਵਿਰੋਧ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।