03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸਮਰ ਹਿੱਲ ਕਾਨਵੈਂਟ ਸਕੂਲ 'ਚ ਦੀਵਾਲੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ

ਅਜੀਤ ਡੈਸਕ 19-10-2025
ਬਠਿੰਡਾ, 18 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ): ਸਮਰ ਹਿੱਲ ਕਾਨਵੈਂਟ ਸਕੂਲ, ਬਠਿੰਡਾ ਵਿਖੇ ਅੱਜ ਦੀਵਾਲੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ¢ ਪ੍ਰੋਗਰਾਮ ਦੀ ਸ਼ੁਰੂਆਤ ਵਿਚ ਹਿੰਦੀ ਅਧਿਆਪਕਾ ਨੀਲਮ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਭਗਵਾਨ ਸ੍ਰੀ ਰਾਮ ਦੇ ਜੀਵਨ ਬਾਰੇ ਵਿਚਾਰ ਰੱਖੇ ਅਤੇ ਆਪਣੇ ਮਾਪਿਆਂ ਦਾ ਸਤਿਕਾਰ ਕਰਨ ਅਤੇ ਉਨ੍ਹਾਂ ਦੀ ਗੱਲ ਮੰਨਣ ਦੀ ਲੋੜ 'ਤੇ ਜ਼ੋਰ ਦਿੱਤਾ¢ ਇਸ ਦੌਰਾਨ ਵਿਦਿਆਰਥੀਆਂ ਨੇ ਇਕ ਸਕਿੱਟ ਪੇਸ਼ ਕੀਤੀ, ਜਿਸ ਵਿਚ ਰਾਮਾਇਣ ਦੇ ਦਿ੍ਸ਼ਾਂ ਨੂੰ ਪੇਸ਼ ਕੀਤਾ ਗਿਆ¢ ਇਸ ਤੋਂ ਬਾਅਦ ਬੱਚਿਆਂ ਨੇ ਕਵਿਤਾਵਾਂ ਸੁਣਾਈਆਂ ਅਤੇ ਜੈ ਸ਼੍ਰੀ ਰਾਮ' ਦਾ ਜੈਕਾਰਾ ਲਗਾਇਆ¢ ਸਕੂਲ ਪਿ੍ੰਸੀਪਲ ਜਗਦੀਸ਼ ਕੌਰ ਨੇ ਪ੍ਰੋਗਰਾਮ ਦੀ ਸਫ਼ਲਤਾ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ¢ ਸਕੂਲ ਦੇ ਐਮ.ਡੀ. ਰਮੇਸ਼ ਕੁਮਾਰੀ ਨੇ ਬੱਚਿਆਂ ਨੂੰ ਪ੍ਰਦੂਸ਼ਣ ਮੁਕਤ ਦੀਵਾਲੀ ਜਾਂ ਹਰੀ ਦੀਵਾਲੀ ਮਨਾਉਣ ਲਈ ਉਤਸ਼ਾਹਿਤ ਕੀਤਾ¢ ਰੌਸ਼ਨੀਆਂ ਦੇ ਤਿਉਹਾਰ ਦੀਵਾਲੀ 'ਤੇ ਅਗਿਆਨਤਾ ਦੇ ਹਨੇ੍ਹਰੇ ਨੂੰ ਦੂਰ ਕਰਨ ਅਤੇ ਗਿਆਨ ਦਾ ਦੀਵਾ ਜਗਾਉਣ ਦਾ ਸੰਦੇਸ਼ ਦਿੱਤਾ ਗਿਆ¢ ਵਿਦਿਆਰਥੀਆਂ ਲਈ ਇਕ ਕਲਾਸ-ਰੂਮ ਸਜਾਵਟ ਮੁਕਾਬਲਾ ਅਤੇ ਰੰਗੋਲੀ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿਚ ਸਾਰੇ ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ¢ ਐੱਮ. ਡੀ. ਰਮੇਸ਼ ਕੁਮਾਰੀ ਨੇ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ ਅਤੇ ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ¢
ਪਿਛਲੀ ਖ਼ਬਰ ਰਿਜਨਲ ਗਰੁੱਪ ਆਫ਼ ਕਾਲਜਿਜ਼ ਬਹਿਮਣ ਦਿਵਾਨਾ ਨੇ ਪੌਦੇ ਲਗਾ ਕੇ ਮਨਾਈ 'ਗਰੀਨ ਦੀਵਾਲੀ' ਅਗਲੀ ਖ਼ਬਰ ਅਕਾਲ ਯੂਨੀਵਰਸਿਟੀ ਵਲੋਂ ਐਂਟੀ ਰੈਗਿੰਗ ਹਫ਼ਤਾ-2025 ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।