04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਖੇਡ ਸਟੇਡੀਅਮ ਦੀ ਥਾਂ ਹੁਣ ਪੁੱਡਾ ਗਰਾਊਾਡ ਵਿਖੇ ਲੱਗਣਗੀਆਂ ਪਟਾਕਿਆਂ ਦੀਆਂ ਸਟਾਲਾਂ

ਅਜੀਤ ਡੈਸਕ 19-10-2025

ਬਠਿੰਡਾ, 18 ਅਕਤੂਬਰ (ਵਲ੍ਹਾਣ): ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਜਾਰੀ ਹੁਕਮ ਰਾਹੀਂ ਦੱਸਿਆ ਕਿ ਪ੍ਰਬੰਧਕੀ ਅਤੇ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਆਤਿਸ਼ਬਾਜ਼ੀ ਅਤੇ ਪਟਾਖਿਆਂ ਦੀ ਵਿੱਕਰੀ ਕਰਨ ਲਈ ਕੱਢੇ ਗਏ ਡਰਾਅ ਅਨੁਸਾਰ ਸਥਾਨਕ ਸਪੋਰਟਸ ਸਟੇਡੀਅਮ ਲਈ ਜਾਰੀ ਕੀਤੇ ਗਏ 23 ਲਾਇਸੰਸ ਧਾਰਕ ਹੁਣ ਸਪੋਰਟਸ ਸਟੇਡੀਅਮ, ਬਠਿੰਡਾ ਦੀ ਜਗ੍ਹਾ ਦੀ ਬਜਾਏ ਪੁੱਡਾ ਗਰਾਊਾਡ, ਪਾਵਰ ਹਾਊਸ ਰੋਡ, ਬਠਿੰਡਾ ਵਿਖੇ ਸਟਾਲਾਂ ਲਗਾਉਣਗੇ | ਜਾਰੀ ਹੁਕਮ ਅਨੁਸਾਰ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਸਪੋਰਟਸ ਸਟੇਡੀਅਮ, ਬਠਿੰਡਾ ਵਿਖੇ ਦੀਵਾਲੀ/ਗੁਰਪੂਰਬ ਦੇ ਤਿਉਹਾਰ ਦੇ ਮੱਦੇਨਜ਼ਰ ਪਟਾਕਿਆਂ ਦੀ ਆਰਜ਼ੀ ਤੌਰ 'ਤੇ ਸਟਾਲਾਂ ਲਗਾਉਣ ਦੀ ਮਨਜ਼ੂਰੀ ਦਿੱਤੀ ਗਈ ਸੀ, ਪ੍ਰੰਤੂ ਹੁਣ ਖਿਡਾਰੀਆਂ ਵਲੋਂ ਇਤਰਾਜ਼ ਕੀਤਾ ਗਿਆ ਹੈ ਕਿ ਅਥਲੈਟਿਕਸ ਟਰੈਕ ਪਟਾਕਿਆਂ ਦੀਆਂ ਸਟਾਲਾਂ ਲੱਗਣ ਨਾਲ ਖ਼ਰਾਬ ਹੋਣ ਦਾ ਡਰ ਹੈ, ਇਸ ਲਈ ਪਟਾਕਿਆਂ ਦੀਆਂ ਸਟਾਲਾਂ ਪਾਵਰ ਹਾਊਸ ਰੋਡ, ਪੁੱਡਾ ਗਰਾੳਾੂਡ ਬਠਿੰਡਾ ਵਿਚ ਲਗਾਈਆਂ ਜਾਣਗੀਆਂ | ਇਹ ਹੁਕਮ ਤੁਰੰਤ ਲਾਗੂ ਹੋਣਗੇ |

ਪਿਛਲੀ ਖ਼ਬਰ ਏਡਿਡ ਸਕੂਲਾਂ ਦੇ ਅਧਿਆਪਕਾਂ ਵਲੋਂ ਧਰਨਾ ਦੇਣ ਉਪਰੰਤ ਤਨਖ਼ਾਹ ਪੱਤਰ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਗਟ ਅਗਲੀ ਖ਼ਬਰ ਬੁਰਜ ਮਹਿਮਾ ਕੱਚੀ ਮੰਡੀ ਦੀ ਧੂੜ ਫੱਕ ਰਹੇ ਹਨ ਕਿਸਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।