06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਨਿਕਾਸੀ ਪ੍ਰਬੰਧਾਂ ਦੀ ਘਾਟ ਦਾ ਮੁੱਦਾ ਸੋਸ਼ਲ ਮੀਡੀਆ 'ਤੇ ਗਰਮਾਇਆ

ਅਜੀਤ ਡੈਸਕ 02-09-2025

ਲਹਿਰਾ ਮੁਹੱਬਤ, 1 ਸਤੰਬਰ (ਚਰਨਜੀਤ ਸਿੰਘ): ਪਿੰਡ ਲਹਿਰਾ ਮੁਹੱਬਤ 'ਚ ਨਿਕਾਸੀ ਪ੍ਰਬੰਧਾਂ ਦੀ ਘਾਟ ਲੋਕਾਂ ਨੂੰ ਰੜਕ ਰਹੀਂ ਹੈ ਤੇ ਲੋਕਾਂ ਦਾ ਗ਼ੁੱਸਾ ਨਗਰ ਪੰਚਾਇਤ ਖ਼ਿਲਾਫ਼ ਵੇਖਣ ਨੂੰ ਮਿਲ ਰਿਹਾ ਹੈ | ਕਈ ਦਿਨਾਂ ਤੋਂ ਪੈ ਰਹੀ ਬਾਰਸ਼ ਕਾਰਨ ਗੰਦਾ ਪਾਣੀ ਲੋਕਾਂ ਦੇ ਘਰਾਂ 'ਚ ਦਾਖਲ ਹੋ ਚੁੱਕਾ ਹੈ | ਜਿਸ ਕਾਰਨ ਜਾਨੀ ਤੇ ਮਾਲੀ ਨੁਕਸਾਨ ਦਾ ਖ਼ਦਸ਼ਾ ਬਣਿਆ ਹੋਇਆ ਹੈ | ਪਿਛਲੇ ਕਈ ਦਿਨਾਂ ਤੋਂ ਮੁੱਦਾ ਸੋਸ਼ਲ ਮੀਡੀਆ 'ਤੇ ਗਰਮਾ ਚੁੱਕਾ ਹੈ | ਪਿੰਡ ਨਿਵਾਸੀ ਨਾਮਦੇਵ ਸਿੰਘ ਰਿਟਾ. ਤਹਿਸੀਲਦਾਰ, ਗੁਰਪ੍ਰੀਤ ਸਿੰਘ ਆਪ ਆਗੂ ਨੇ ਨਗਰ ਪੰਚਾਇਤ ਅਧਿਕਾਰੀਆਂ ਤੇ ਕੌਂਸਲਰਾਂ ਖ਼ਿਲਾਫ਼ ਮੋਰਚਾ ਖੋਲ੍ਹ ਰੱਖਿਆ ਹੈ | ਉਨ੍ਹਾਂ ਵਲੋਂ ਲਗਾਤਾਰ ਸੋਸ਼ਲ ਮੀਡੀਆ ਰਾਹੀਂ ਨਿਕਾਸੀ ਪ੍ਰਬੰਧਾਂ 'ਚ ਤੇਜ਼ੀ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚ ਕਰਕੇ ਅਗੇਤੇ ਪ੍ਰਬੰਧ ਨਾ ਕਰਨ ਦੇ ਦੋਸ਼ ਲਗਾਏ ਗਏ ਹਨ | ਗਰਾਊਾਡ ਰਿਪੋਰਟ ਅਨੁਸਾਰ ਛੱਤਾਂ ਤੋਂ ਪਾਣੀ ਟਪਕਣ ਕਾਰਨ ਵਧੇਰੇ ਘਰਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਤੇ ਲੋਕਾਂ ਵਲੋਂ ਜਾਗ ਕੇ ਰਾਤਾਂ ਲੰਘਾਈਆਂ ਜਾ ਰਹੀਆਂ ਹਨ | ਭੋਲਾ ਸਿੰਘ ਪੁੱਤਰ ਦਰਸ਼ਨ ਸਿੰਘ ਦਾ ਪਸ਼ੂਆਂ ਵਾਲਾ ਬਰਾਂਡਾ ਤੇ ਕੌਰ ਸਿੰਘ ਪੁੱਤਰ ਬਲਵੰਤ ਸਿੰਘ ਦਾ ਤੂੜੀ ਵਾਲਾ ਕਮਰਾ ਢਹਿ ਢੇਰੀ ਹੋ ਚੁੱਕਾ ਹੈ | ਹੁਣ ਤੱਕ 5 ਦਰਜਨ ਘਰਾਂ 'ਚ ਤਰੇੜਾਂ ਪੈਣ ਦੀ ਖ਼ਬਰ ਹੈ, ਜੋ ਕਿ ਹੋਰ ਵੀ ਵਧਣ ਦੀ ਸੰਭਾਵਨਾ ਹੈ | ਵਾਟਰ ਸਪਲਾਈ 'ਚ ਗੰਦਾ ਪਾਣੀ ਆਉਣ ਦੀਆਂ ਖ਼ਬਰਾਂ ਹਨ, ਜਿਸ ਕਾਰਨ ਬਿਮਾਰੀਆਂ ਫੈਲਣ ਦਾ ਡਰ ਵੀ ਸਤਾ ਰਿਹਾ ਹੈ |ਨਗਰ ਪੰਚਾਇਤ ਪ੍ਰਧਾਨ ਬਲਵੀਰ ਸਿੰਘ, ਕੌਂਸਲਰ ਮਨਪ੍ਰੀਤ ਸਿੰਘ, ਨੰਬਰਦਾਰ ਬਲਜਿੰਦਰ ਸਿੰਘ, ਪ੍ਰਗਟ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਆਪਣਾ ਪੱਖ ਪੇਸ਼ ਕਰਦਿਆਂ ਕਿਹਾ ਕਿ ਨਿਕਾਸੀ ਪ੍ਰਬੰਧਾਂ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ, ਪ੍ਰੰਤੂ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਪਹਿਲਾਂ ਨਿਕਾਸੀ ਪਾਈਪਾਂ ਤੋੜ ਦਿੱਤੀਆਂ ਗਈਆਂ ਤੇ ਹੁਣ ਕੁੱਝ ਵਿਅਕਤੀਆਂ ਵਲੋਂ ਜਾਣਬੁੱਝ ਕੇ ਅਡਿੱਕੇ ਖੜ੍ਹੇ ਕੀਤੇ ਜਾ ਰਹੇ ਹਨ | ਕਾਰਜਕਾਰੀ ਅਧਿਕਾਰੀ ਤਰੁਨ ਕੁਮਾਰ ਨੇ ਕਿਹਾ ਕਿ ਨਿਕਾਸੀ ਪ੍ਰਬੰਧ ਚੱਲ ਰਹੇ ਹਨ | ਸਰਕਾਰੀ ਪਾਲਿਸੀ ਮੁਤਾਬਿਕ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ | ਸਮੱਸਿਆ ਦੇ ਪੱਕੇ ਹੱਲ ਲਈ ਪ੍ਰੋਜੈਕਟ ਪਾਸ ਹੋ ਚੁੱਕਾ ਹੈ ਤੇ ਟੈਂਡਰ ਲੱਗ ਚੁੱਕੇ ਹਨ |

ਪਿਛਲੀ ਖ਼ਬਰ 6 ਕਰੋੜ ਦੀ ਲਾਗਤ ਨਾਲ ਬਣੇਗਾ ਰਾਮਪੁਰਾ 'ਚ ਰੇਲਵੇ ਅੰਡਰ ਪਾਸ- ਮਾਨਸਾ, ਗੋਨਿਆਣਾ ਤੇ ਤਲਵੰਡੀ ਬਾਰੇ ਮੰਗਾਂ ਵੀ ਹੋਣਗੀਆਂ... ਅਗਲੀ ਖ਼ਬਰ ਪਰਮਜੀਤ ਕੋਟਫੱਤਾ ਦੀ ਪ੍ਰਧਾਨਗੀ ਹੇਠ ਹੋਈ 'ਆਪ' ਕਿਸਾਨ ਵਿੰਗ ਦੇ ਆਗੂਆਂ ਦੀ ਬੈਠਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।