06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਪਰਮਜੀਤ ਕੋਟਫੱਤਾ ਦੀ ਪ੍ਰਧਾਨਗੀ ਹੇਠ ਹੋਈ 'ਆਪ' ਕਿਸਾਨ ਵਿੰਗ ਦੇ ਆਗੂਆਂ ਦੀ ਬੈਠਕ

ਅਜੀਤ ਡੈਸਕ 02-09-2025

ਬਠਿੰਡਾ, 1 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ): ਆਮ ਆਦਮੀ ਪਾਰਟੀ ਕਿਸਾਨ ਵਿੰਗ ਜ਼ਿਲ੍ਹਾ ਬਠਿੰਡਾ ਦੀ ਇਕ ਜ਼ਰੂਰੀ ਮੀਟਿੰਗ ਸਟੇਟ-ਸੈਕਟਰੀ ਇੰਚਾਰਜ ਮਾਲਵਾ-ਵੈਸਟ ਜ਼ੋਨ ਪਰਮਜੀਤ ਸਿੰਘ ਕੋਟਫੱਤਾ ਦੀ ਪ੍ਰਧਾਨਗੀ ਵਿਚ ਹੋਈ ਜਿਸ ਵਿਚ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਮੌੜ, ਬੂਟਾ ਸਿੰਘ ਢਪਾਲੀ ਹਲਕਾ ਪ੍ਰਧਾਨ ਰਾਮਪੁਰਾ ਫੂਲ, ਕੇਵਲ ਸਿੰਘ ਘੜੈਲੀ ਹਲਕਾ ਪ੍ਰਧਾਨ ਮੌੜ ਮੰਡੀ, ਸੰਦੀਪ ਢਿੱਲੋਂ ਸੈਣੇਵਾਲਾ ਹਲਕਾ ਪ੍ਰਧਾਨ ਬਠਿੰਡਾ ਦਿਹਾਤੀ, ਰਾਮ ਸਿੰਘ ਮਾਨ ਹਲਕਾ ਪ੍ਰਧਾਨ ਭੁੱਚੋ ਮੰਡੀ, ਮਨਪ੍ਰੀਤ ਸਿੰਘ ਸਰਪੰਚ ਨਸੀਬਪੁਰਾ ਹਲਕਾ ਪ੍ਰਧਾਨ ਤਲਵੰਡੀ ਸਾਬੋ ਤੇ ਜਲੰਧਰ ਸਿੱਧੂ ਹਲਕਾ ਪ੍ਰਧਾਨ ਬਠਿੰਡਾ ਸ਼ਹਿਰੀ ਸ਼ਾਮਲ ਹੋਏ¢ ਇਸ ਮੌਕੇ ਸਮੂਹ ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਛੱਡਕੇ ਪੰਜਾਬ ਵਿਚ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਪੂਰਤੀ ਲਈ ਪੰਜਾਬ ਨੂੰ ਵਿਸ਼ੇਸ਼ ਰਾਹਤ ਪੈਕੇਜ ਦਿੱਤਾ ਜਾਵੇ, ਕਿਉਂਕਿ ਪੰਜਾਬ ਵਾਸੀ ਦੇਸ਼ ਉੱਪਰ ਆਈ ਹਰ ਬਿਪਤਾ ਵਿਚ ਹਮੇਸ਼ਾ ਹਿੱਕ ਠੋਕ ਕੇ ਦੇਸ਼ ਹਿੱਤ ਵਿਚ ਖੜਦੇ ਹਨ¢ ਇਸ ਮੌਕੇ ਫ਼ਾਜ਼ਿਲਕਾ ਜ਼ਿਲੇ੍ਹ ਵਿਚ ਹੜ੍ਹ ਪ੍ਰਭਾਵਿਤ ਪਿੰਡ ਲਈ ਜ਼ਿਲ੍ਹਾ ਕਿਸਾਨ ਵਿੰਗ ਵਲੋਂ 25 ਕੁਇੰਟਲ ਪਸ਼ੂਆਂ ਦੀ ਫੀਡ ਭੇਜਣ ਦਾ ਫ਼ੈਸਲਾ ਕੀਤਾ¢ ਕਿਸਾਨ ਵਿੰਗ ਮਾਲਵਾ ਵੈਸਟ ਜੋਨ ਦੇ ਇੰਚਾਰਜ ਪਰਮਜੀਤ ਕੋਟਫੱਤਾ ਨੇ ਦੱਸਿਆ ਕਿ ਕਿਸਾਨ ਵਿੰਗ ਜ਼ਿਲ੍ਹਾ ਫ਼ਾਜ਼ਿਲਕਾ ਤੇ ਫ਼ਿਰੋਜ਼ਪੁਰ ਦੀਆਂ ਟੀਮਾਂ ਦਿਨ-ਰਾਤ ਗਰਾਉਂਡ ਤੇ ਹੜ੍ਹ ਪੀੜਤਾਂ ਦੀ ਮਦਦ ਵਿਚ ਲੱਗੀਆਂ ਹੋਈਆਂ ਹਨ ਜਦਕਿ ਕਿ ਜ਼ਿਲ੍ਹਾ ਬਠਿੰਡਾ ਦੀ ਟੀਮ ਰਾਸ਼ਨ ਤੇ ਪਸ਼ੂਆਂ ਲਈ ਫੀਡ ਆਦਿ ਭੇਜ ਕੇ ਆਪਣਾ ਯੋਗਦਾਨ ਪਾ ਰਹੀ ਹੈ¢

ਪਿਛਲੀ ਖ਼ਬਰ ਨਿਕਾਸੀ ਪ੍ਰਬੰਧਾਂ ਦੀ ਘਾਟ ਦਾ ਮੁੱਦਾ ਸੋਸ਼ਲ ਮੀਡੀਆ 'ਤੇ ਗਰਮਾਇਆ ਅਗਲੀ ਖ਼ਬਰ ਪਿਸਤੌਲ ਦੀ ਨੋਕ 'ਤੇ ਪੰਪ 'ਤੋਂ ਲੁੱਟ ਖੋਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।