25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਟਰੱਕ ਨਾਲ ਕਾਰ ਟਕਰਾਈ

ਅਜੀਤ ਡੈਸਕ 22-07-2025
ਬਠਿੰਡਾ, 21 ਜੁਲਾਈ (ਪੱਤਰ ਪ੍ਰੇਰਕ)-ਬਠਿੰਡਾ ਕੈਂਟ ਰੋਡ ਵਿਖੇ ਇਕ ਟਰੱਕ ਨਾਲ ਕਾਰ ਟਕਰਾਉਣ ਨਾਲ ਵੱਡਾ ਹਾਦਸਾ ਹੋਇਆ ਹੈ | ਭਾਵੇਂ ਕਿ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀ ਹੋਇਆ, ਪਰ ਕਾਰ ਦਾ ਭਾਰੀ ਨੁਕਸਾਨ ਹੋਇਆ ਹੈ | ਇਸ ਮੌਕੇ ਨੌਜਵਾਨ ਵੈੱਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ, ਕਿ ਭੁੱਚੋ ਤੋਂ ਬਠਿੰਡਾ ਆ ਰਹੇ ਇਕ ਟਰੱਕ ਪਿੱਛੇ ਬ੍ਰੀਜ਼ਾ ਕਾਰ ਆ ਰਹੀ ਸੀ, ਪਰ ਅਚਾਨਕ ਟਰੱਕ ਚਾਲਕ ਦੁਆਰਾ ਬਰੇਕ ਲਗਾਉਣ ਕਾਰਨ ਕਾਰ ਪਿੱਛੋਂ ਦੀ ਟਰੱਕ ਨਾਲ ਟਕਰਾ ਗਈ, ਜਿਸ ਕਾਰਨ ਕਾਰ ਚਾਲਕ ਦਾ ਬਚਾਓ ਹੋ ਗਿਆ, ਪਰ ਗੱਡੀ ਦਾ ਅਗਲਾ ਹਿੱਸਾ ਬੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ | ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਕਾਰ ਚਾਲਕ ਭੁੱਚੋ ਰੋਡ 'ਤੇ ਸਥਿਤ ਨਿੱਜੀ ਹਸਪਤਾਲ ਦਾ ਮੁਲਾਜ਼ਮ ਹੈ | ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਕੈਂਟ ਦੇ ਐੱਸ.ਐੱਚ.ਓ. ਦਲਜੀਤ ਸਿੰਘ ਵੀ ਮੌਕੇ 'ਤੇ ਪਹੁੰਚੇ, ਉਨ੍ਹਾਂ ਨੇ ਹਾਦਸੇ ਵਿਚ ਨੁਕਸਾਨੇ ਗਏ ਵਾਹਨਾਂ ਨੂੰ ਹਟਾਇਆ ਗਿਆ |
ਪਿਛਲੀ ਖ਼ਬਰ ਨਥੇਹਾ ਸਕੂਲ ਦਾ ਨਵਾਂ ਨਾਂਅ ਸ਼ਹੀਦ ਸਿਪਾਹੀ ਗੁਰਤੇਜ ਸਿੰਘ ਸਰਕਾਰੀ ਸਕੂਲ ਨਥੇਹਾ ਹੋਵੇਗਾ ਅਗਲੀ ਖ਼ਬਰ ਭੁੱਕੀ ਸਮੇਤ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।