25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਖੇਮੂਆਣਾ ਤੋਂ ਨੈਸ਼ਨਲ ਹਾਈਵੇ-54 ਤੱਕ ਸੜਕ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇ

ਅਜੀਤ ਡੈਸਕ 22-07-2025

ਗੋਨਿਆਣਾ, 21 ਜੁਲਾਈ (ਲਛਮਣ ਦਾਸ ਗਰਗ)-ਨਜ਼ਦੀਕੀ ਪਿੰਡ ਖੇਮੂਆਣਾ ਨੂੰ ਐੱਨ. ਐੱਚ. 54 ਨਾਲ ਜੋੜਦੀ ਸੜਕ ਜਿਸ ਨੂੰ ਪਿਛਲੇ ਸਾਲ ਪੰਜਾਬ ਸਰਕਾਰ ਨੇ ਲਿੰਕ ਰੋਡ ਤੋਂ ਅਪਗਰੇਡੇਸ਼ਨ ਤਹਿਤ ਐੱਨ. ਐੱਚ.-54 (ਪਿੰਡ ਜੀਦਾ) ਤੋਂ (ਪਿੰਡ ਰੋਮਾਣਾ ਅਜੀਤ ਸਿੰਘ (ਵਾਇਆ ਖੇਮੂਆਣਾ) ਤੱਕ 6.17 ਕਿ:ਮੀ: ਲੰਬੀ ਸੜਕ ਨੂੰ ਪ੍ਰਵਾਨਗੀ ਦਿੱਤੀ ਸੀ, ਜਿਸ ਦਾ ਅਪਗਰੇਡਸ਼ਨ ਦਾ ਕੰਮ ਦਿੱਲੀ ਦੀ ਇਕ ਫ਼ਰਮ ਵਲੋਂ ਦਸੰਬਰ 2024 ਵਿਚ ਸ਼ੁਰੂ ਕੀਤਾ ਗਿਆ ਸੀ | ਇਸ 6.17 ਕਿੱਲੋਮੀਟਰ ਲੰਬਾਈ ਵਾਲੀ ਸੜਕ ਦਾ ਕੰਮ ਤਕਰੀਬਨ 4 ਕੁ ਮਹੀਨੇ ਤੱਕ ਚੱਲਿਆ ਅਤੇ ਇਸ ਅਰਸੇ ਦੌਰਾਨ ਸੜਕ ਦਾ 35-40/ ਪ੍ਰਤਿਸ਼ਤ ਕੰਮ ਕੀਤਾ ਗਿਆ, ਪਰ ਹੁਣ 2 ਮਹੀਨੇ ਤੋਂ ਇਸ ਸੜਕ ਦਾ ਨਿਰਮਾਣ ਕਾਰਜ ਪੂਰੀ ਤਰਾਂ ਠੱਪ ਪਿਆ ਹੈ | ਪਿੰਡ ਖੇਮੂਆਣਾ ਦੀ ਪਿੰਡ ਪੰਚਾਇਤ ਵਲੋਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਇਕ-ਦੋ ਦਿਨਾਂ ਦੇ ਅੰਦਰ ਕੰਮ ਨੂੰ ਦੁਬਾਰਾ ਚਾਲੂ ਕਰਨ ਬਾਰੇ ਬੇਨਤੀ ਪੱਤਰ ਦੇਣ ਦਾ ਪ੍ਰੋਗਰਾਮ ਹੈ | ਉਕਤ ਸੜਕ ਦਾ ਕੰਮ ਬੰਦ ਦੌਰਾਨ ਸੜਕ ਨਾਲ ਲੱਗਦੇ ਖੇਤ ਮਾਲਕਾਂ ਵਲੋਂ ਸੜਕ ਕਿਨਾਰੇ ਸੜਕ ਦੀ ਜਗ੍ਹਾ ਵਿਚ ਹੀ ਉੱਚੀਆਂ ਵੱਟਾਂ ਬਣਾ ਦਿੱਤੀਆ ਗਈਆਂ ਹਨ ਅਤੇ ਘਰਾਂ ਦਾ ਮਲਬਾ ਸੜਕ ਵਿਚਕਾਰ ਉਤਾਰਣਾ ਸ਼ੁਰੂ ਕਰ ਦਿੱਤਾ ਹੈ | ਪਿੰਡ ਖੇਮੂਆਣਾ ਅਤੇ ਰੋਮਾਣਾ ਅਜੀਤ ਸਿੰਘ ਵਾਲਿਆਂ ਦੀ ਜ਼ਿਲ੍ਹਾ ਪ੍ਰਕਾਸ਼ਨ ਅਤੇ ਮਹਿਕਮਾ ਪੀ. ਡਬਲਊ ਡੀ. ਨੂੰ ਗੁਜਾਰਿਸ਼ ਹੈ ਕਿ ਇਸ ਸੜਕ ਦੇ ਕੰਮ ਨੂੰ ਦੁਬਾਰਾ ਚਾਲੂ ਕਰਵਾ ਕੇ ਸੜਕ ਨੂੰ ਜਲਦੀ ਮੁਕੰਮਲ ਕੀਤਾ ਜਾਵੇ ਤਾਂਕਿ ਆਵਾਜਾਈ ਸੁਚਾਰੂ ਢੰਗ ਨਾਲ ਚੱਲ ਸਕੇ | ਇਸ ਉਪਰੋਕਤ ਮੰਗ ਬਾਰੇ ਬੋਲਦਿਆਂ ਸੁਖਦਰਸ਼ਨ ਸਿੰਘ ਖੇਮੂਆਣਾ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ (ਮਾਨਸਾ) ਨੇ ਕਿਹਾ ਕੇ ਪ੍ਰਸ਼ਾਸਨ ਜਲਦੀ ਤੋਂ ਜਲਦੀ ਇਸ ਅੱਧ ਵਿਚਕਾਰ ਲਟਕੇ ਹੋਏ ਕੰਮ ਨੂੰ ਪੂਰਾ ਕਰੇ |

ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਗਿ੍ਫ਼ਤਾਰ ਅਗਲੀ ਖ਼ਬਰ ਬਾਲ ਭਿੱਖਿਆ ਰੋਕਣ ਲਈ ਜ਼ਿਲ੍ਹਾ ਪੱਧਰੀ ਟੀਮ ਨੇ ਕੀਤੀ ਚੈਕਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।