25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਬਿਜਲੀ ਮੁਲਾਜ਼ਮਾਂ ਵਲੋਂ ਥਰਮਲ ਕਾਲੋਨੀ ਗੇਟ ਅੱਗੇ ਧਰਨਾ

ਅਜੀਤ ਡੈਸਕ 22-07-2025
ਬਠਿੰਡਾ, 21 ਜੁਲਾਈ (ਵੀਰਪਾਲ ਸਿੰਘ)-ਆਪਣੀਆਂ ਹੱਕੀ ਮੰਗਾਂ ਨੂੰ ਨਜ਼ਰਅੰਦਾਜ਼ ਕੀਤੇ ਜਾਣ 'ਤੇ ਨਿਗਮ ਦੀਆਂ ਪ੍ਰਮੁੱਖ ਜਥੇਬੰਦੀਆਂ 'ਤੇ ਆਧਾਰਤ ਜੁਆਇੰਟ ਫੋਰਮ ਅਤੇ ਏਕਤਾ ਮੰਚ ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰ ਦੇ ਸੱਦੇ 'ਤੇ ਰੇਸ਼ਮ ਸਿੰਘ ਬਰਾੜ ਐੱਮ.ਐੱਸ. ਯੂ., ਨਛੱਤਰ ਸਿੰਘ, ਪ੍ਰਧਾਨ ਰਵਿੰਦਰ ਪਾਲ ਇੰਪਲਾਈ ਫੈਡਰੇਸ਼ਨ ਵਲੋਂ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਗਿਆ | ਜਥੇਬੰਦੀਆਂ ਨੇ ਪੈੱ੍ਰਸ ਦੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੈਨੇਜਮੈਂਟ ਬਿਜਲੀ ਮੰਤਰੀ ਦੀ ਹਾਜ਼ਰੀ ਵਿਚ ਹੋਈਆਂ ਸਹਿਮਤੀਆਂ ਨੂੰ ਲਾਗੂ ਕਰਨ ਵਿਚ ਅਸਫਲ ਰਹਿੰਦੀ ਹੈ ਤਾਂ ਵਰਕ ਟੂ ਰੂਲ ਅਗਲੇ ਐਲਾਨ ਤੱਕ ਲਗਾਤਾਰ ਜਾਰੀ ਰਹੇਗਾ ਤੇ ਧਰਨਾ ਲਗਾਉਣਗੇ ਅਤੇ ਅਗਸਤ ਮਹੀਨੇ ਦੇ ਪਹਿਲੇ ਹਫ਼ਤੇ ਸਮੂਹ ਬਿਜਲੀ ਮੁਲਾਜ਼ਮ ਸਮੂਹਿਕ ਛੁੱਟੀਆਂ 'ਤੇ ਜਾਣ ਲਈ ਮਜਬੂਰ ਹੋਣਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਪਾਵਰ ਪ੍ਰਬੰਧਨ ਅਤੇ ਸਰਕਾਰ ਦੀ ਹੋਵੇਗੀ | ਇਸ ਮੌਕੇ ਹਰਵਿੰਦਰ ਸਿੰਘ ਸੇਖੋਂ, ਅਵਤਾਰ ਸਿੰਘ ਜੈਤੋ, ਅਰੁਣ ਕੁਮਾਰ ਤਿ੍ਪਾਠੀ, ਪੂਰਨ ਸਿੰਘ ਗੋਮਟੀ, ਬਲਜਿੰਦਰ ਸਿੰਘ, ਅੰਗਰੇਜ਼ ਸਿੰਘ ਰਾਮਪੁਰਾ, ਮਨਿੰਦਰ ਸਿੰਘ, ਅਤੁਲ ਕੁਮਾਰ, ਅਮਰਜੀਤ ਸਿੰਘ ਮੰਗਲੀ, ਰਵਿੰਦਰ ਕੁਮਾਰ ਲਹਿਰਾ, ਜਸਵਿੰਦਰ ਸਿੰਘ ਬਰਗਾੜੀ, ਪੁਨੀਤ ਗੇਰਾ, ਦੀਪ ਪ੍ਰਤਾਪਗੜੀ ਐਮ.ਐੱਸ.ਯੂ ਇੰਪਲਾਈਜ਼ ਫੈਡਰੇਸ਼ਨ (ਪਹਿਲਵਾਨ) ਵਰਿੰਦਰਪਾਲ ਲਾਡੀ ਜੋਨ ਪ੍ਰਧਾਨ, ਕਰਮਜੀਤ ਸਿੰਘ ਖੀਵਾ ਸਰਕਲ ਪ੍ਰਧਾਨ, ਬਲਰਾਜ ਸਿੰਘ ਆਦੀ ਨੇ ਸੰਬੋਧਨ ਕੀਤਾ |
ਪਿਛਲੀ ਖ਼ਬਰ ਸ਼ਰਾਰਤੀ ਅਨਸਰਾਂ ਨੇ ਉਸਾਰੀ ਅਧੀਨ ਲਾਇਬ੍ਰੇਰੀ ਦੇ ਸ਼ੀਸ਼ਿਆਂ ਦੀ ਕੀਤੀ ਭੰਨਤੋੜ ਅਗਲੀ ਖ਼ਬਰ ਅਹਿਮਦਾਬਾਦ ਤੋਂ ਜੰਮੂ ਤਵੀ ਜਾ ਰਹੀ ਰੇਲ ਗੱਡੀ ਗੋਨਿਆਣਾ ਨੇੜੇ ਅੱਧਾ ਘੰਟਾ ਰਹੀ ਖੜ੍ਹੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।