ਬਠਿੰਡਾ, 21 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਮਾਲਵਾ ਹੈਰੀਟੇਜ ਤੇ ਸੱਭਿਆਚਾਰਕ ਫਾਊਾਡੇਸ਼ਨ ਰਜਿ. ਬਠਿੰਡਾ ਵਲੋਂ ਸੰਸਥਾ ਦੇ ਪ੍ਰਧਾਨ ਹਰਵਿੰਦਰ ਸਿੰਘ ਖ਼ਾਲਸਾ ਦੀ ਸਰਪ੍ਰਸਤੀ ਹੇਠ ਸਾਵਣ ਦੇ ਮਹੀਨੇ ਵੱਖ-ਵੱਖ 'ਵਿਰਾਸਤੀ ਤੀਆਂ' ਸਥਾਨਕ ਪਿੰਡ ਜੈਪਾਲ ਗੜ੍ਹ ਪਿੱਛੇ ਖੇਡ ਸਟੇਡੀਅਮ ਬਠਿੰਡਾ ਵਿਖੇ ਲਗਾਈਆਂ ਜਾ ਰਹੀਆਂ ਹਨ | ਸੰਸਥਾ ਦੀ ਮੇਲਾ ਕਮੇਟੀ ਦੇ ਚੇਅਰਮੈਨ ਚਮਕੌਰ ਸਿੰਘ ਮਾਨ, ਸੀਨੀਅਰ ਮੀਤ ਪ੍ਰਧਾਨ ਇੰਦਰਜੀਤ ਸਿੰਘ ਅਤੇ ਜਰਨਲ ਸਕੱਤਰ ਸੁਖਦੇਵ ਸਿੰਘ ਗਰੇਵਾਲ ਨੇ ਦੱਸਿਆ ਕਿ ਸੰਸਥਾ ਵਲੋਂ ਹਰ ਸਾਲ ਪੱਛਮੀ ਸੱਭਿਆਚਾਰ ਤੋਂ ਵੱਖਰੀਆਂ ਪੇਂਡੂ ਮਾਹੌਲ ਵਿਚ ਵਿਰਾਸਤੀ ਤੀਆਂ ਲਗਾਈਆਂ ਜਾਂਦੀਆਂ ਹਨ ਅਤੇ ਇਸ ਵਾਰ ਤੀਆਂ 25 ਅਤੇ 26 ਜੁਲਾਈ ਨੂੰ ਸ਼ਾਮ 4 ਵਜੇ ਤੋਂ 7 ਵਜੇ ਤੱਕ ਲਗਾਈਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਤੀਆਂ ਦੀ ਤਿਆਰੀ ਸੰਬੰਧੀ ਫਾਊਾਡੇਸ਼ਨ ਦੀ ਜ਼ਰੂਰੀ ਮੀਟਿੰਗ ਹੋਈ, ਜਿਸ ਵਿਚ ਸੰਸਥਾ ਦੀਆਂ ਮਹਿਲਾ ਮੈਂਬਰਾਂ ਅਤੇ ਹੋਰ ਸੀਨੀਅਰ ਮੈਂਬਰਾਂ ਨੇ ਭਾਗ ਲਿਆ | ਮੀਟਿੰਗ ਵਿਚ ਸੁਰਿੰਦਰ ਕੌਰ ਬਰਾੜ, ਗੁਰਪ੍ਰੀਤ ਕੌਰ ਸਿੱਧੂ, ਗੁਰਬਖ਼ਸ਼ ਕੌਰ, ਗੁਰਦੀਪ ਕੌਰ, ਕਮਲਪ੍ਰੀਤ ਕੌਰ ਹਾਜੀ ਰਤਨ, ਸੁਰਜੀਤ ਕੌਰ ਗੁਰੂ ਕੀ ਨਗਰੀ, ਰੀਤੂ ਸਵੇਰਾ, ਬੱਬੂ ਬਰਾੜ, ਸ਼ਿੰਦਰਪਾਲ ਕੌਰ, ਸੁਰਿੰਦਰ ਕੌਰ ਖੱਦਰ ਭੰਡਾਰ ਵਾਲੀ ਗਲੀ, ਸਤਪਾਲ ਕੌਰ, ਅਨੂਪ ਇੰਦਰ ਕੌਰ, ਹਰਕਿਰਨ ਕੌਰ, ਵੀਰਪਾਲ ਕੌਰ, ਬਲਦੇਵ ਸਿੰਘ ਚਹਿਲ, ਗੁਰਮੀਤ ਸਿੰਘ ਸਿੱਧੂ, ਸਲੀਮ ਮੁਹੰਮਦ, ਜਗਜੀਤ ਸਿੰਘ ਧਨੌਲਾ, ਗੁਰਦੇਵ ਸਿੰਘ ਸਿੱਧੂ, ਮਨਦੀਪ ਸਿੰਘ ਰੂਪੀ, ਮਿੱਠੂ ਸਿੰਘ ਬਰਾੜ, ਮੇਜਰ ਸਿੰਘ ਚਹਿਲ, ਹਰਮੰਦਰ ਸਿੰਘ ਮਾਸਟਰ, ਰੂਪ ਸਿੰਘ ਮਤੀਦਾਸ ਨਗਰ, ਕਰਨ ਗੋਨਿਆਣਾ ਆਦਿ ਹਾਜ਼ਰ ਸਨ |
ਪਿੰਡ ਜੈਪਾਲ ਗੜ੍ਹ ਵਿਖੇ 'ਵਿਰਾਸਤੀ ਤੀਆਂ' 25 ਤੋਂ
ਅਜੀਤ ਡੈਸਕ
22-07-2025