ਬਠਿੰਡਾ, 19 ਜੁਲਾਈ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਵਲੋਂ ਆਪਣੇ ਗ੍ਰਾਹਕਾਂ ਅਤੇ ਆਮ ਲੋਕਾਂ ਨੂੰ ਬੈਂਕ ਵਲੋਂ ਦਿੱਤੇ ਜਾਣ ਵਾਲੇ ਵੱਖ-ਵੱਖ ਤਰ੍ਹਾਂ ਦੇ ਕਰਜ਼ਿਆਂ ਤੇ ਸਕੀਮਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਲਈ ਸਥਾਨਕ ਮਾਡਲ ਟਾਊਨ ਫੇਸ-1 ਵਿਖੇ ਸਥਿਤ ਪੀ.ਐੱਨ.ਬੀ. ਹਾਊਸ ਵਿਖੇ ਮੈਗਾ ਰਿਟੇਲ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ 'ਚ ਮੁੱਖ ਮਹਿਮਾਨ ਵਜੋਂ ਬੈਂਕ ਦੇ ਮੁੱਖ ਦਫ਼ਤਰ ਤੋਂ ਪੁੱਜੇ ਸਹਾਇਕ ਜਨਰਲ ਮੈਨੇਜਰ ਸੁਨੀਲ ਕੁਮਾਰ ਨੇ ਕਿਹਾ ਕਿ ਹਰ ਵਿਅਕਤੀ ਆਪਣਾ ਇਕ ਸੁੰਦਰ ਘਰ ਬਣਾਉਣ ਦਾ ਸੁਪਨਾ ਦੇਖਦਾ ਹੈ, ਜਿਸ ਨੂੰ ਪੂਰਾ ਕਰਨ ਲਈ ਪੰਜਾਬ ਨੈਸ਼ਨਲ ਬੈਂਕ ਬਹੁਤ ਹੀ ਘੱਟ ਵਿਆਜ ਦਰਾਂ 'ਤੇ ਘਰੇਲੂ ਕਰਜ਼ੇ ਆਮ ਲੋਕਾਂ ਨੂੰ ਪ੍ਰਦਾਨ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਕਿਸੇ ਸਮੇਂ ਬੈਂਕ ਤੋਂ ਹੋਮ ਲੋਨ, ਕਾਰ ਲੋਨ, ਐਜੂਕੇਸ਼ਨ ਲੋਨ, ਗੋਲਡ ਲੋਨ, ਮਾਈ ਪ੍ਰਾਪਰਟੀ ਲੋਨ ਪ੍ਰਾਪਤ ਕਰ ਸਕਦਾ ਹੈ, ਜੋ ਬਹੁਤ ਘੱਟ ਵਿਆਜ ਦਰਾਂ ਉੱੋਪਰ ਦਿੱਤੇ ਜਾ ਰਹੇ ਹਨ | ਇਨ੍ਹਾਂ ਕਰਜ਼ਿਆਂ ਸਬੰਧੀ ਗ੍ਰਾਹਕਾਂ ਮੌਕੇ 'ਤੇ ਵਿਸਾਥਰ-ਪੂਰਵਕ ਜਾਣਕਾਰੀ ਦਿੱਤੀ ਗਈ ਤੇ ਵੱਡੀ ਗਿਣਤੀ ਲੋਕਾਂ ਨਟ ਕਰਜ਼ੇ ਲੈਣ ਲਈ ਫਾਰਮ ਭਰੇ | ਇਸ ਦੌਰਾਨ ਬੈਂਕ ਨੇ ਆਪਣੇ 25 ਗਾਹਕਾਂ ਨੂੰ ਵੱਖ-ਵੱਖ ਯੋਜਨਾਵਾਂ ਤਹਿਤ ਸਵੀਕਿ੍ਤੀ ਪੱਤਰ ਭੇਟ ਕੀਤੇ | ਇਸ ਮੌਕੇ ਪੀ.ਐੱਨ.ਬੀ. ਦੇ ਡਿਵੀਜ਼ਨਲ ਮੁਖੀ ਦੀਪਕ ਮਹਤਾਨੀ, ਏ.ਜੀ.ਐਮ. ਚੰਦਰਪਾਲ, ਚੀਫ਼ ਮੈਨੇਜਰ ਸੁਰਿੰਦਰ ਕੁਮਾਰ ਗਰਗ, ਸੁਧੀਰ ਕੁਮਾਰ ਸਿੰਘ, ਮਧੂ ਬਾਂਸਲ, ਮਨੋਜ ਗਰਗ ਸਮੇਤ ਬੈਂਕ ਸਟਾਫ਼ ਅਤੇ ਵੱਡੀ ਗਿਣਤੀ 'ਚ ਗਾਹਕ ਮੌਜੂਦ ਸਨ |