28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਸੂਬਾ ਸਰਕਾਰ ਦੀ ਸਖ਼ਤਾਈ ਬਾਅਦ ਬਠਿੰਡਾ ਦੇ ਚੌਕਾਂ 'ਚੋਂ ਗ਼ਾਇਬ ਹੋਣ ਲੱਗੇ ਭਿਖਾਰੀ <br/>

ਅਜੀਤ ਡੈਸਕ 19-07-2025
ਬਠਿੰਡਾ, 18 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸੂਬੇ ਨੂੰ ਭੀਖ ਮੁਕਤ ਕਰਨ ਲਈ ਭੀਖ ਮੰਗਣ ਦੇ ਰੁਝਾਨ ਨੂੰ ਠੱਲ੍ਹ ਪਾਉਣ ਅਤੇ ਭੀਖ ਮੰਗਣ ਵਾਲੇ ਬੱਚਿਆਂ ਦੀ ਸ਼ਨਾਖ਼ਤ ਕਰਨ ਲਈ ਪੰਜਾਬ ਸਰਕਾਰ ਵਲੋਂ ਇੰਨੀਂ ਦਿਨੀਂ ਭਿਖਾਰੀਆਂ 'ਤੇ ਕਾਰਵਾਈ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਗਏ ਹਨ, ਜਿਸ ਤਹਿਤ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਠਿੰਡਾ 'ਚ ਭੀਖ ਮੰਗਣ ਵਾਲੇ ਡੇਢ ਦਰਜਨ ਬੱਚਿਆਂ ਨੂੰ ਚਿਲਡਰਨ ਹੋਮ ਭੇਜਿਆ ਗਿਆ, ਉੱਥੇ ਬਾਲ ਭਲਾਈ ਕਮੇਟੀ ਦੀ ਕਾਰਵਾਈ ਦੇ ਆਧਾਰ 'ਤੇ ਦੋ ਦਰਜਨ ਭਿਖਾਰੀਆਂ ਦੇ ਖਿਲਾਫ ਥਾਣਾ ਸਿਵਲ ਲਾਈਨ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਪ੍ਰਸ਼ਾਸਨ ਵਲੋਂ ਜ਼ਿਲ੍ਹਾ ਬਾਲ ਭਲਾਈ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਵਲੋਂ ਸ਼ਹਿਰ ਦੇ ਵੱਖ-ਵੱਖ ਚੌਕਾਂ ਅਤੇ ਬਾਜ਼ਾਰਾਂ 'ਚ ਅਜਿਹੇ ਬੱਚਿਆਂ ਅਤੇ ਭਿਖਾਰੀਆਂ ਦੀ ਜਾਂਚ ਵਿੱਢੀ ਗਈ ਹੈ, ਜਦਕਿ ਚਿਲਡਰਨ ਹੋਮ ਵਿਖੇ ਭੇਜੇ ਗਏ ਬੱਚਿਆਂ ਦੀ ਡੀ. ਐੱਨ. ਏ. ਜਾਂਚ ਕਰਵਾਈ ਜਾਵੇਗੀ, ਜੇਕਰ ਉਹ ਜਾਂਚ ਉਨ੍ਹਾਂ ਤੋਂ ਭੀਖ ਮੰਗਵਾਉਣ ਵਾਲਿਆਂ ਨਾਲ ਉਨ੍ਹਾਂ ਦੇ ਬਤੌਰ ਮਾਂ-ਬਾਪ ਉਨ੍ਹਾਂ ਨਾਲ ਮੇਲ ਨਹੀਂ ਖਾਂਦੀ ਤਾਂ ਅਜਿਹੇ ਆਪੇ ਬਣੇ ਭਿਖਾਰੀਆਂ ਮਾਪਿਆਂ ਖਿਲਾਫ਼ ਅਗਲੀ ਕਾਨੰੂਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ | ਇਸ ਸਬੰਧੀ ਥਾਣਾ ਸਿਵਲ ਲਾਈਨ ਦੇ ਮੁੱਖ ਅਧਿਕਾਰੀ ਨੇ ਦੱਸਿਆ ਸੂਬਾ ਸਰਕਾਰ ਦੇ ਹੁਕਮਾਂ ਅਨੁਸਾਰ ਜ਼ਿਲੇ੍ਹ ਨੂੰ ਭੀਖ ਤੇ ਭਿਖਾਰੀ ਮੁਕਤ ਕਰਨ ਲਈ ਪ੍ਰਸ਼ਾਸਨ ਵਲੋਂ ਬਣਾਈ ਗਈ ਬਾਲ ਭਲਾਈ ਕਮੇਟੀ ਵਲੋਂ ਸ਼ਹਿਰ 'ਚ ਕੀਤੀ ਗਈ ਜਾਂਚ ਦੌਰਾਨ ਸਾਹਮਣੇ ਆਇਆ ਕਿ ਸਥਾਨਕ ਪਾਵਰ ਹਾਊਸ ਰੋਡ ਦੀਆਂ ਲਾਈਟਾਂ ਵਾਲੇ ਚੌਕ 'ਚ ਵੱਡੀ ਗਿਣਤੀ ਭਿਖਾਰੀਆਂ ਵਲੋਂ ਆਪਣੇ ਨਾਬਾਲਗ ਬੱਚਿਆਂ ਤੋਂ ਭੀਖ ਮੰਗਵਾਈ ਜਾ ਰਹੀ ਸੀ, ਜਿਸ ਤਹਿਤ ਬਾਲ ਭਲਾਈ ਕਮੇਟੀ ਦੀ ਸ਼ਿਕਾਇਤ ਦੇ ਆਧਾਰ 'ਤੇ ਭਿਖਾਰੀ ਮਾਇਆ ਦੇਵੀ, ਸਵਰਨ ਰਾਮ, ਆਰਤੀ, ਇਤਵਰੀ, ਭੀਮ ਕੁਮਾਰ ਵਾਸੀ ਧੋਬੀਆਣਾ ਬਸਤੀ, ਅਜੈ ਧਿਰਕਰ ਵਾਸੀ ਦਾਣਾ ਮੰਡੀ, ਭੰਖੂ ਧਿਰਕਰ, ਰਕਮੀਨੀ ਦੇਵੀ ਵਾਸੀ ਹਨੁੰਮਾਨ ਚੌਕ, ਹਰਬਚਨ, ਵਿਜਮਾ ਵਾਸੀਆਨ ਕੱਚਾ ਧੋਬੀਆਣਾ, ਮਨੋਜ ਕੁਮਾਰ, ਸੋਨੀ ਦੇਵੀ ਵਾਸੀਆਨ ਬੇਅੰਤ ਨਗਰ, ਸਿਕੰਦਰ ਰਾਮ, ਰੰਜੂ ਦੇਵੀ ਵਾਸੀਆਨ ਪਾਵਰ ਹਾਊਸ ਰੋਡ, ਲਹਿਰੂ ਲਾਲ, ਝੂਮਾ ਦੇਵੀ ਵਾਸੀਆਨ ਦਾਣਾ ਮੰਡੀ, ਰਣਜੀਤ ਸ਼ਾਹ, ਸੰਗੀਤਾ ਦੇਵੀ ਵਾਸੀਆਨ ਕੱਚਾ ਧੋਬੀਆਣਾ, ਮੋਹਦ ਸਹਿਜਲ, ਜੰਮੂਰਤਨ ਬੇਗਮ ਵਾਸੀਆਨ ਤਿੰਨ ਸਿਨੇਮੇ, ਨੱਥੂ ਤੇ ਰਾਣੀ ਵਾਸੀਆਨ ਕੱਚਾ ਧੋਬੀਆਣਾ ਦੇ ਖਿਲਾਫ਼ ਥਾਣਾ ਸਿਵਲ ਲਾਈਨ ਵਿਚ ਸੈਕਸ਼ਨ-76 ਇੰਪਲਾਈਮੈਂਟ ਆਫ਼ ਚਿਲਡ ਫ਼ਾਰ ਬੈਗਿੰਗ ਜੇ. ਜੇ. ਐਕਟ 2015 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ | ਉੱਧਰ ਇਸ ਸਬੰਧੀ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦਾ ਕਹਿਣਾ ਸੀ ਕਿ ਚਿਲਡਰਨ ਹੋਮ ਵਿਖੇ ਇਨ੍ਹਾਂ ਬੱਚਿਆਂ ਦਾ ਡੀ. ਐੱਨ. ਏ. ਟੈੱਸਟ ਕਰਵਾਇਆ ਜਾਵੇਗਾ ਤਾਂ ਜੋ ਪਤਾ ਲੱਗ ਸਕੇ ਕਿ ਇਨ੍ਹਾਂ ਬੱਚਿਆਂ ਦਾ ਅਸਲ ਮਾਂ-ਬਾਪ ਕੌਣ ਹੈ ਤੇ ਕੀ ਇਹ ਬੱਚੇ ਅਗਵਾ ਤਾਂ ਨਹੀਂ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਸਰਕਾਰ ਦੀ ਉਕਤ ਮੁਹਿੰਮ ਨਾਲ ਜਿੱਥੇ ਸੂਬੇ ਅੰਦਰੋਂ ਭੀਖ ਮੰਗਣ ਦਾ ਰੁਝਾਨ ਬੰਦ ਹੋਵੇਗਾ, ਉੱਥੇ ਡੀ. ਐੱਨ. ਏ. ਟੈੱਸਟ ਰਾਹੀਂ ਲਾਪਤਾ ਹੋਏ ਬੱਚਿਆਂ ਨੂੰ ਲੱਭਣ 'ਚ ਸਫਲਤਾ ਮਿਲੇਗੀ |

ਪਿਛਲੀ ਖ਼ਬਰ ਜਥੇਦਾਰ ਗੜਗੱਜ ਵਲੋਂ ਉਜ਼ਬੇਕਿਸਤਾਨ 'ਚ ਔਕੜਾਂ ਦੇ ਬਾਵਜੂਦ ਸਿੱਖੀ ਸਰੂਪ 'ਚ ਪਰਪੱਕ ਰਹਿੰਦਿਆਂ ਡਾਕਟਰੀ ਦੀ ਪੜ੍ਹਾਈ ਜਾਰੀ... ਅਗਲੀ ਖ਼ਬਰ ਪੰਚਾਇਤੀ ਉਪ ਚੋਣਾਂ ਲਈ 60 ਨਾਮਜ਼ਦਗੀਆਂ ਪਾਈਆਂ ਗਈਆਂ ਯੋਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।