16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਮਾਤਾ ਦੇ ਝੰਡਿਆਂ ਦੀ ਸ਼ੋਭਾ ਯਾਤਰਾ ਸਜਾਈ <br/>

ਅਜੀਤ ਡੈਸਕ 17-07-2025
ਰਾਮਪੁਰਾ ਫੂਲ, 16 ਜੁਲਾਈ (ਹੇਮੰਤ ਕੁਮਾਰ ਸ਼ਰਮਾ)-ਸਾਵਣ ਦੇ ਝੰਡਿਆਂ ਦੀ ਸ਼ੋਭਾ ਯਾਤਰਾ ਮਾਂ ਭਗਵਤੀ ਸੰਤ ਸੰਮੇਲਨ ਅਤੇ ਮਾਂ ਭਗਵਤੀ ਸ਼ੋਭਾ ਯਾਤਰਾ ਮੰਡਲ ਵਲੋਂ ਧੂਮਧਾਮ ਨਾਲ ਸਜਾਈ ਗਈ | ਇਸ ਸ਼ੋਭਾ ਯਾਤਰਾ ਦੀ ਅਗਵਾਈ ਗਊ ਸੇਵਾ ਜਾਗਰਣ ਮੰਡਲ ਅਨਾਥ ਗਊ ਆਸ਼ਰਮ ਵਲੋਂ ਕੀਤੀ ਗਈ | ਇਹ ਸ਼ੋਭਾ ਯਾਤਰਾ ਦੁਰਗਾ ਸੇਵਾ ਦਲ ਵਿਚੋਂ ਸ਼ੁਰੂ ਹੋ ਕੇ ਸਾਰੇ ਸ਼ਹਿਰ ਦੇ ਬਜ਼ਾਰਾਂ ਵਿਚ ਦੀ ਹੁੰਦੀ ਹੋਈ ਵਾਪਿਸ ਦੁਰਗਾ ਸੇਵਾ ਦਲ ਵਿਖੇ ਪਹੁੰਚਕੇ ਆਰਤੀ ਕਰਕੇ ਸਮਾਪਤੀ ਕੀਤੀ ਗਈ | ਇਸ ਸ਼ੋਭਾ ਯਾਤਰਾ ਵਿਚ ਰਾਮਪੁਰਾ ਫੂਲ ਦੀਆਂ ਸਾਰੀਆਂ ਹੀ ਭਜਨ ਮੰਡਲੀਆਂ ਨੇ ਹਿੱਸਾ ਲਿਆ ਅਤੇ ਮਹਾਂਮਾਈ ਦਾ ਗੁਣਗਾਣ ਕੀਤਾ ਗਿਆ | ਇਹ ਸ਼ੋਭਾ ਯਾਤਰਾ ਸਾਰੇ ਨਗਰ ਦੀ ਸੁੱਖ ਸ਼ਾਂਤੀ ਲਈ ਹਰ ਸਾਲ ਸਜਾਈ ਜਾਂਦੀ ਹੈ, ਜਿਸ ਵਿਚ ਜਾਗਰਣ ਮੰਡਲੀਆਂ ਨਾਲ ਨਾਲ ਰਾਮਪੁਰਾ ਫੂਲ ਇਲਾਕੇ ਦੀਆਂ ਹੋਰ ਬਹੁਤ ਸਾਰੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੇ ਹਿੱਸਾ ਲਿਆ | ਗਊ ਸੇਵਾ ਜਾਗਰਣ ਮੰਡਲ ਦੇ ਪ੍ਰਧਾਨ ਜੁਗੇਸ਼ ਗਰਗ ਨੇ ਦੱਸਿਆ ਕਿ ਇਸ ਜ਼ਿਆਦਾ ਮੀਂਹ ਪੈਣ ਜਾਣ ਦੇ ਬਾਵਜੂਦ ਵੀ ਸਮੂਹ ਸ਼ਹਿਰ ਨਿਵਾਸੀਆਂ ਨੇ ਸ਼ੋਭਾ ਯਾਤਰਾ ਦਾ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਅਤੇ ਭੰਡਾਰੇ ਲਗਾਕੇ ਸਹਿਯੋਗ ਕੀਤਾ | ਗਊ ਸੇਵਾ ਜਾਗਰਣ ਮੰਡਲ ਨੇ ਸਾਰੇ ਸ਼ਹਿਰ ਨਿਵਾਸੀਆਂ ਦਾ ਅਤੇ ਸਾਰੀਆਂ ਹੀ ਜਾਗਰਣ ਮੰਡਲੀਆਂ ਅਤੇ ਧਾਰਮਿਕ ਸੰਸਥਾਵਾਂ ਦਾ ਬਹੁਤ ਧੰਨਵਾਦ ਕੀਤਾ ਜਿਨਾਂ ਦੇ ਸਹਿਯੋਗ ਨਾਲ ਇਹ ਸ਼ੋਭਾ ਯਾਤਰਾ ਸੁੱਖ ਸ਼ਾਂਤੀ ਨਾਲ ਸੰਪੂਰਨ ਹੋਈ |

ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਗੁਰਮਤਿ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਸਰਕਾਰੀ ਸਕੂਲ ਭਾਗੀਵਾਂਦਰ ਵਿਖੇ ਬਲਾਕ ਦੇ ਅਧਿਆਪਕਾਂ ਦੀ ਟ੍ਰੇਨਿੰਗ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।